Pular para o conteúdo
Publicidade

2 ਸ਼ਮੁਏਲ 4

ਈਸ਼-ਬੋਸ਼ੇਥ ਦੀ ਮੌਤ

1 ਜਦੋਂ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੇ ਸੁਣਿਆ ਕਿ ਅਬਨੇਰ ਹੇਬਰੋਨ ਵਿੱਚ ਮਰ ਗਿਆ ਹੈ, ਤਾਂ ਉਹ ਘਬਰਾ ਗਿਆ ਅਤੇ ਸਾਰੀ ਇਸਰਾਏਲੀ ਵੀ ਘਬਰਾ ਗਏ। 2 ਹੁਣ ਸ਼ਾਊਲ ਦੇ ਪੁੱਤਰ ਕੋਲ ਦੋ ਆਦਮੀ ਸਨ ਜੋ ਟੋਲੀਆਂ ਦੇ ਪ੍ਰਧਾਨ ਸਨ: ਇੱਕ ਦਾ ਨਾਮ ਬਆਨਾਹ ਅਤੇ ਦੂਜੇ ਦਾ ਨਾਮ ਰੇਕਾਬ ਸੀ; ਉਹ ਬਿਨਯਾਮੀਨ ਦੇ ਗੋਤ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ ਕਿਉਂ ਜੋ ਬੇਰੋਥੀ ਨੂੰ ਵੀ ਬਿਨਯਾਮੀਨ ਦਾ ਹਿੱਸਾ ਮੰਨਿਆ ਜਾਂਦਾ ਹੈ, 3 ਕਿਉਂਕਿ ਬੇਰੋਥ ਦੇ ਲੋਕ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉੱਥੇ ਪਰਦੇਸੀਆਂ ਵਾਂਗ ਰਹਿੰਦੇ ਹਨ।

4 ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਇੱਕ ਪੁੱਤਰ ਸੀ ਜੋ ਦੋਵੇਂ ਪੈਰਾਂ ਤੋਂ ਲੰਗੜਾ ਸੀ। ਉਹ ਪੰਜ ਸਾਲਾਂ ਦਾ ਸੀ ਜਦੋਂ ਸ਼ਾਊਲ ਅਤੇ ਯੋਨਾਥਾਨ ਬਾਰੇ ਯਿਜ਼ਰਏਲ ਤੋਂ ਖ਼ਬਰ ਆਈ ਤਾਂ ਉਸਦੀ ਦਾਸੀ ਉਸਨੂੰ ਚੁੱਕ ਕੇ ਭੱਜ ਗਈ, ਪਰ ਜਦੋਂ ਉਸਨੇ ਜਾਣ ਲਈ ਕਾਹਲੀ ਕੀਤੀ ਤਾਂ ਉਹ ਡਿੱਗ ਗਿਆ ਅਤੇ ਅਪਾਹਜ ਹੋ ਗਿਆ। ਉਸਦਾ ਨਾਮ ਮਫ਼ੀਬੋਸ਼ਥ ਸੀ।

5 ਹੁਣ ਬੇਰੋਥੀ ਰਿੰਮੋਨ ਦੇ ਪੁੱਤਰ ਰੇਕਾਬ ਅਤੇ ਬਆਨਾਹ ਈਸ਼-ਬੋਸ਼ੇਥ ਦੇ ਘਰ ਨੂੰ ਤੁਰ ਪਏ ਅਤੇ ਉਹ ਦਿਨ ਦੀ ਗਰਮੀ ਵਿੱਚ ਉੱਥੇ ਪਹੁੰਚੇ ਜਦੋਂ ਉਹ ਦੁਪਹਿਰ ਦੇ ਵੇਲੇ ਆਰਾਮ ਕਰ ਰਿਹਾ ਸੀ। 6 ਉਹ ਕਣਕ ਲੈਣ ਦੇ ਬਹਾਨੇ ਨਾਲ ਘਰ ਦੇ ਅੰਦਰ ਜਾ ਵੜੇ, ਅਤੇ ਉਸ ਦੇ ਪੇਟ ਵਿੱਚ ਛੁਰਾ ਮਾਰਿਆ। ਫਿਰ ਰੇਕਾਬ ਅਤੇ ਉਸਦਾ ਭਰਾ ਬਆਨਾਹ ਭੱਜ ਗਏ।

7 ਜਦੋਂ ਉਹ ਘਰ ਵਿੱਚ ਆਏ ਤਾਂ ਉਹ ਘਰ ਵਿੱਚ ਆਪਣੀ ਕੋਠੜੀ ਵਿੱਚ ਮੰਜੇ ਤੇ ਲੇਟਿਆ ਹੋਇਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਉਸ ਦਾ ਸਿਰ ਵੱਢ ਦਿੱਤਾ। ਇਸ ਨੂੰ ਆਪਣੇ ਨਾਲ ਲੈ ਕੇ ਉਹ ਸਾਰੀ ਰਾਤ ਅਰਾਬਾਹ ਦੇ ਰਸਤੇ ਤੁਰਦੇ ਰਹੇ। 8 ਉਹ ਈਸ਼-ਬੋਸ਼ੇਥ ਦਾ ਸਿਰ ਹੇਬਰੋਨ ਵਿੱਚ ਦਾਵੀਦ ਕੋਲ ਲਿਆਏ ਅਤੇ ਰਾਜੇ ਨੂੰ ਆਖਿਆ, "ਇਹ ਤੇਰੇ ਦੁਸ਼ਮਣ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦਾ ਸਿਰ ਹੈ, ਜਿਸਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੇ ਦਿਨ ਯਾਹਵੇਹ ਨੇ ਸ਼ਾਊਲ ਅਤੇ ਉਸਦੀ ਔਲਾਦ ਦੇ ਵਿਰੁੱਧ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਲਿਆ ਹੈ।"

9 ਦਾਵੀਦ ਨੇ ਰੇਕਾਬ ਅਤੇ ਉਸਦੇ ਭਰਾ ਬਆਨਾਹ ਨੂੰ ਜਵਾਬ ਦਿੱਤਾ, ਜੋ ਕਿ ਰਿੰਮੋਨ ਬੇਰੋਥੀਆਂ ਦੇ ਪੁੱਤਰ ਸਨ, "ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਹਰ ਮੁਸੀਬਤ ਵਿੱਚੋਂ ਛੁਡਾਇਆ ਹੈ। 10 ਜਦੋਂ ਕਿਸੇ ਨੇ ਮੈਨੂੰ ਕਿਹਾ, ‘ਸ਼ਾਊਲ ਮਰ ਗਿਆ ਹੈ,’ ਅਤੇ ਉਸਨੇ ਸੋਚਿਆ ਕਿ ਉਹ ਖੁਸ਼ਖਬਰੀ ਲਿਆਇਆ ਹੈ, ਤਾਂ ਮੈਂ ਉਸਨੂੰ ਫੜ ਲਿਆ ਅਤੇ ਸਿਕਲਗ ਵਿੱਚ ਮਾਰ ਦਿੱਤਾ। ਇਹ ਉਹ ਇਨਾਮ ਸੀ ਜੋ ਮੈਂ ਉਸਨੂੰ ਉਸਦੀ ਖ਼ਬਰ ਲਈ ਦਿੱਤਾ ਸੀ! 11 ਹੋਰ ਕਿੰਨਾ ਕੁਝ ਜਦੋਂ ਦੁਸ਼ਟ ਆਦਮੀਆਂ ਨੇ ਇੱਕ ਧਰਮੀ ਆਦਮੀ ਨੂੰ ਉਸਦੇ ਆਪਣੇ ਘਰ ਅਤੇ ਉਸਦੇ ਆਪਣੇ ਬਿਸਤਰੇ ਤੇ ਮਾਰ ਦਿੱਤਾ ਹੈ, ਤਾਂ ਕੀ ਹੁਣ ਮੈਂ ਤੁਹਾਡੇ ਕੋਲੋ ਉਸਦੇ ਖੂਨ ਦਾ ਬਦਲਾ ਨਹੀਂ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ਼ ਕਰਾਂਗਾ!"

12 ਇਸ ਲਈ ਦਾਵੀਦ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਅਤੇ ਉਸਦੇ ਆਦਮੀਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਹੱਥ ਪੈਰ ਵੱਢ ਦਿੱਤੇ ਅਤੇ ਲਾਸ਼ਾਂ ਨੂੰ ਹੇਬਰੋਨ ਦੇ ਤਲਾਬ ਕੋਲ ਲਟਕਾ ਦਿੱਤਾ, ਪਰ ਉਨ੍ਹਾਂ ਨੇ ਈਸ਼-ਬੋਸ਼ੇਥ ਦਾ ਸਿਰ ਲੈ ਲਿਆ ਅਤੇ ਹੇਬਰੋਨ ਵਿੱਚ ਅਬਨੇਰ ਦੀ ਕਬਰ ਵਿੱਚ ਦਫ਼ਨਾ ਦਿੱਤਾ।

Estes versículos te tocaram? Ore agora!

+581 estão orando agora.

Junte-se à corrente de oração.