12 ਕਿਉਂਕਿ ਪਰਮੇਸ਼ਵਰ ਦਾ ਬਚਨ ਜੀਉਂਦਾ ਅਤੇ ਕਿਰਿਆਸ਼ੀਲ ਹੈ। ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ, ਇਹ ਪ੍ਰਾਣ ਅਤੇ ਆਤਮਾ, ਜੋੜ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ੍ਹ ਸੁੱਟਦਾ ਹੈ; ਇਹ ਦਿਲ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਣ ਲੈਂਦਾ ਹੈ।4:12 ਯਿਰ 23:29; ਯਸ਼ਾ 55:11 13 ਸਾਰੀ ਸ੍ਰਿਸ਼ਟੀ ਦੀ ਰਚਨਾ ਵਿੱਚੋਂ ਕੁਝ ਵੀ ਪਰਮੇਸ਼ਵਰ ਦੀ ਨਜ਼ਰ ਤੋਂ ਲੁਕਿਆ ਹੋਇਆ ਨਹੀਂ ਹੈ। ਅਤੇ ਹਰ ਇੱਕ ਚੀਜ਼ ਉਸ ਦੀਆਂ ਅੱਖਾਂ ਦੇ ਸਾਹਮਣੇ ਖੁੱਲੀ ਪਈ ਹੈ ਜਿਸ ਦਾ ਸਾਨੂੰ ਲੇਖਾ ਦੇਣਾ ਪੈਣਾ ਹੈ।