39 ਅਤੇ ਉਹਨਾਂ ਦੀ ਇੱਛਾ ਇਹ ਹੈ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਕਿ ਮੈਂ ਉਹਨਾਂ ਸਭਨਾਂ ਵਿੱਚੋਂ ਇੱਕ ਵੀ ਨਹੀਂ ਗੁਆਵਾਂਗਾ ਜੋ ਉਹਨਾਂ ਨੇ ਮੈਨੂੰ ਦਿੱਤੇ ਹਨ, ਪਰ ਉਹਨਾਂ ਨੂੰ ਅੰਤ ਦੇ ਦਿਨ ਵਿੱਚ ਜ਼ਰੂਰ ਜਿਉਂਦਾ ਕਰਾਂਗਾ। 40 ਮੇਰੇ ਪਿਤਾ ਦੀ ਇੱਛਾ ਇਹ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਹੈ ਅਤੇ ਉਸ ਤੇ ਵਿਸ਼ਵਾਸ ਕਰਦਾ ਹੈ, ਉਹ ਸਦੀਪਕ ਜੀਵਨ ਪਾਵੇਗਾ, ਅਤੇ ਮੈਂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।"
Publicidade