1 ਪਹਿਲੀ ਵਾਚਾ ਵਿੱਚ ਪਰਮੇਸ਼ਵਰ ਦੀ ਅਰਾਧਨਾ ਅਤੇ ਸੰਸਾਰਿਕ ਪਵਿੱਤਰ ਸਥਾਨ ਵਾਸਤੇ ਨਿਯਮ ਦਿੱਤੇ ਗਏ ਸਨ। 2 ਇੱਕ ਤੰਬੂ ਬਣਾਇਆ ਗਿਆ ਸੀ। ਜਿਸ ਦੇ ਪਹਿਲੇ ਕਮਰੇ ਵਿੱਚ ਸ਼ਮਾਦਾਨ ਅਤੇ ਪਵਿੱਤਰ ਰੋਟੀ ਦਾ ਮੇਜ਼ ਰੱਖਿਆ ਜਾਂਦਾ ਸੀ। ਇਸ ਤੰਬੂ ਨੂੰ ਪਵਿੱਤਰ ਸਥਾਨ ਕਿਹਾ ਜਾਂਦਾ ਸੀ।9:2 ਕੂਚ 25:23-30; 26:1-30 3 ਦੂਸਰੇ ਪਰਦੇ ਦੇ ਪਿੱਛੇ ਇੱਕ ਕਮਰਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ,9:3 ਕੂਚ 26:31-33 4 ਜਿੱਥੇ ਧੂਪ ਲਈ ਸੋਨੇ ਦੀ ਵੇਦੀ ਸੀ ਅਤੇ ਸੋਨੇ ਨਾਲ ਮੜ੍ਹਿਆ ਹੋਇਆ ਵਾਚਾ ਦਾ ਸੰਦੂਕ ਸੀ। ਇਸ ਵਾਚਾ ਦੇ ਸੰਦੂਕ ਵਿੱਚ ਸੋਨੇ ਦਾ ਬਰਤਨ ਮੰਨੇ ਨਾਲ ਭਰਿਆ ਹੋਇਆ, ਹਾਰੋਨ ਦੀ ਲਾਠੀ ਜਿਹੜੀ ਹਮੇਸ਼ਾ ਕੋਮਲ ਪੱਤਿਆਂ ਨਾਲ ਭਰੀ ਰਹਿੰਦੀ ਹੈ ਅਤੇ ਪੱਥਰ ਨਾਲ ਬਣੀਆਂ ਵਾਚਾ ਦੀ ਪੱਟੀਆਂ ਸਨ।9:4 ਕੂਚ 16:33; 25:10-16; 30:1-6; ਗਿਣ 17:8-10; ਬਿਵ 10:3 5 ਸੰਦੂਕ ਦੇ ਉੱਪਰ ਤੇਜ ਨਾਲ ਭਰੇ ਹੋਏ ਕਰੂਬੀ ਸਨ ਜਿਹੜੇ ਕਿਰਪਾ ਦੇ ਆਸਨ ਨੂੰ ਢੱਕ ਕੇ ਰੱਖਦੇ ਸੀ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਵਿਸਤਾਰ ਵਿੱਚ ਬਿਆਨ ਕਰਨ ਦਾ ਹੁਣ ਸਮਾਂ ਨਹੀਂ ਹੈ।9:5 ਕੂਚ 25:18-22
Publicidade
Hebreus 9
ਧਰਤੀ ਤੇ ਤੰਬੂ ਵਿੱਚ ਅਰਾਧਨਾ