Publicidade

Marcos 15

ਯਿਸ਼ੂ ਪਿਲਾਤੁਸ ਦੇ ਸਾਹਮਣੇ

1 ਤੜਕੇ ਸਵੇਰੇ, ਮੁੱਖ ਜਾਜਕਾਂ, ਬਜ਼ੁਰਗਾਂ, ਨੇਮ ਦੇ ਉਪਦੇਸ਼ਕਾਂ ਅਤੇ ਪੂਰੀ ਮਹਾਂ ਸਭਾ ਨੇ ਆਪਣੀ ਯੋਜਨਾ ਬਣਾਈ। ਇਸ ਲਈ ਉਹਨਾਂ ਨੇ ਯਿਸ਼ੂ ਨੂੰ ਬੰਨ੍ਹਿਆ ਅਤੇ ਉਹਨਾਂ ਨੂੰ ਲੈ ਗਏ ਅਤੇ ਪਿਲਾਤੁਸ ਦੇ ਹਵਾਲੇ ਕਰ ਦਿੱਤਾ।

2 ਪਿਲਾਤੁਸ ਨੇ ਪੁੱਛਿਆ, "ਕੀ ਤੂੰ ਯਹੂਦੀਆਂ ਦਾ ਰਾਜਾ ਹੈ?"

ਯਿਸ਼ੂ ਨੇ ਜਵਾਬ ਦਿੱਤਾ, "ਤੁਸੀਂ ਇਹ ਕਿਹਾ ਹੈ।"

3 ਮੁੱਖ ਜਾਜਕਾਂ ਨੇ ਯਿਸ਼ੂ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਦੋਸ਼ ਲਗਾਇਆ। 4 ਤਾਂ ਪਿਲਾਤੁਸ ਨੇ ਯਿਸ਼ੂ ਤੋਂ ਫਿਰ ਪੁੱਛਿਆ, "ਤੂੰ ਕੁਝ ਜਵਾਬ ਨਹੀਂ ਦਿੰਦਾ? ਵੇਖੋ ਕਿ ਉਹ ਕਿੰਨੀਆਂ ਗੱਲਾਂ ਦਾ ਤੁਹਾਡੇ ਉੱਤੇ ਦੋਸ਼ ਲਾ ਰਹੇ ਹਨ।"

5 ਪਰ ਯਿਸ਼ੂ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਹੈਰਾਨ ਹੋ ਗਿਆ।

6 ਉਸ ਤਿਉਹਾਰ ਦਾ ਰਿਵਾਜ ਸੀ ਕਿ ਲੋਕਾਂ ਦੀ ਬੇਨਤੀ ਤੇ ਇੱਕ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ। 7 ਬਾਰ-ਅੱਬਾਸ ਨਾਮ ਦਾ ਇੱਕ ਆਦਮੀ ਉਸ ਬਗਾਵਤ ਕਰਨ ਵਾਲਿਆਂ ਨਾਲ ਜੇਲ੍ਹ ਵਿੱਚ ਸੀ ਜਿਸ ਨੇ ਵਿਦਰੋਹ ਵਿੱਚ ਕਤਲ ਕੀਤਾ ਸੀ। 8 ਭੀੜ ਨੇ ਆ ਕੇ ਪਿਲਾਤੁਸ ਨੂੰ ਪੁੱਛਿਆ ਕਿ ਉਹ ਉਹਨਾਂ ਲਈ ਓਹੀ ਕਰੇ ਜੋ ਉਹ ਆਮ ਤੌਰ ਤੇ ਕਰਦਾ ਸੀ।

9 ਪਿਲਾਤੁਸ ਨੇ ਪੁੱਛਿਆ, "ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?" 10 ਇਹ ਜਾਣਦਿਆਂ ਹੋਇਆ ਕਿ ਮੁੱਖ ਜਾਜਕਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ। 11 ਪਰ ਮੁੱਖ ਜਾਜਕਾਂ ਨੇ ਭੀੜ ਨੂੰ ਭੜਕਾਇਆ ਕਿ ਪਿਲਾਤੁਸ ਨੂੰ ਬੇਨਤੀ ਕਰਨ ਕੀ ਓਹ ਯਿਸ਼ੂ ਦੀ ਜਗ੍ਹਾ ਤੇ ਬਾਰ-ਅੱਬਾਸ ਨੂੰ ਰਿਹਾ ਕਰ ਦੇਣ।

12 ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, "ਫਿਰ ਮੈਂ ਉਸ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?"

13 ਉਹ ਚੀਖ ਕੇ ਬੋਲੇ, "ਉਸ ਨੂੰ ਸਲੀਬ ਦਿਓ!"

14 ਪਿਲਾਤੁਸ ਨੇ ਪੁੱਛਿਆ, "ਕਿਉਂ? ਉਸ ਨੇ ਕਿਹੜਾ ਜੁਰਮ ਕੀਤਾ ਹੈ?"

ਪਰ ਉਹਨਾਂ ਨੇ ਹੋਰ ਵੀ ਉੱਚੀ ਆਵਾਜ਼ ਵਿੱਚ ਕਿਹਾ, "ਇਸ ਨੂੰ ਸਲੀਬ ਤੇ ਚੜ੍ਹਾ ਦਿਓ!"

15 ਭੀੜ ਨੂੰ ਸੰਤੁਸ਼ਟ ਕਰਨ ਲਈ, ਪਿਲਾਤੁਸ ਨੇ ਬਾਰ-ਅੱਬਾਸ ਨੂੰ ਛੱਡ ਦਿੱਤਾ। ਅਤੇ ਯਿਸ਼ੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।

ਸਿਪਾਹੀਆਂ ਨੇ ਯਿਸ਼ੂ ਦਾ ਮਖੌਲ ਉਡਾਇਆ

16 ਸਿਪਾਹੀ ਯਿਸ਼ੂ ਨੂੰ ਮਹਿਲ ਦੇ ਵਿਹੜੇ ਵਿੱਚ ਲੈ ਗਏ ਅਤੇ ਸਿਪਾਹੀਆਂ ਦੇ ਸਾਰੇ ਸਮੂਹ ਨੂੰ ਇਕੱਠੀਆਂ ਕੀਤਾ। 17 ਉਹਨਾਂ ਨੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ, ਫਿਰ ਕੰਡਿਆਂ ਦਾ ਤਾਜ ਬਣਾਇਆ ਅਤੇ ਉਸ ਨੂੰ ਪਾਇਆ। 18 ਅਤੇ ਉਹ ਉਸ ਨੂੰ ਪੁਕਾਰਣ ਲੱਗੇ, "ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!" 19 ਫੇਰ ਉਹਨਾਂ ਨੇ ਇੱਕ ਲਾਠੀ ਨਾਲ ਉਸ ਦੇ ਸਿਰ ਤੇ ਵਾਰ ਕੀਤਾ ਅਤੇ ਉਸ ਉੱਤੇ ਥੁੱਕਿਆ। ਆਪਣੇ ਗੋਡਿਆਂ ਤੇ ਡਿੱਗ ਕੇ ਉਹਨਾਂ ਨੇ ਯਿਸ਼ੂ ਨੂੰ ਸ਼ਰਧਾ ਦਿੱਤੀ। 20 ਅਤੇ ਜਦੋਂ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਜਾਮਨੀ ਚੋਗਾ ਉਤਾਰ ਲਿਆ ਅਤੇ ਉਸਦੇ ਕੱਪੜੇ ਉਸਨੂੰ ਪਹਿਨਾ ਦਿੱਤੇ। ਤਦ ਉਹ ਯਿਸ਼ੂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ।

ਯਿਸ਼ੂ ਦੀ ਸਲੀਬ

21 ਕੁਰੇਨੀਆਂ, ਸ਼ਿਮਓਨ, ਸਿਕੰਦਰ ਅਤੇ ਰੂਫ਼ੁਸ ਦਾ ਪਿਤਾ, ਦੇਸ਼ ਤੋਂ ਆਪਣੇ ਰਾਹ ਤੁਰ ਰਿਹਾ ਸੀ, ਅਤੇ ਉਹਨਾਂ ਨੇ ਉਸ ਨੂੰ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ। 22 ਉਹ ਯਿਸ਼ੂ ਨੂੰ ਉਸ ਜਗ੍ਹਾ ਤੇ ਜਿਸ ਨੂੰ ਗੋਲਗੋਥਾ ਕਿਹਾ ਜਾਂਦਾ ਸੀ, ਜਿਸ ਦਾ ਅਰਥ ਹੈ, "ਖੋਪੜੀ ਦਾ ਸਥਾਨ," 23 ਤਦ ਉਹਨਾਂ ਨੇ ਯਿਸ਼ੂ ਨੂੰ ਦਾਖਰਸ ਨਾਲ ਗੰਧਰਸ ਮਿਲਾ ਕੇ ਦਿੱਤੀ, ਪਰ ਯਿਸ਼ੂ ਨੇ ਉਸ ਨੂੰ ਨਹੀਂ ਪੀਤਾ। 24 ਤਦ ਉਹਨਾਂ ਨੇ ਉਸ ਨੂੰ ਸਲੀਬ ਦਿੱਤੀ। ਉਸ ਦੇ ਕੱਪੜੇ ਆਪਸ ਵਿੱਚ ਵੰਡਣ ਲਈ, ਉਹਨਾਂ ਨੇ ਪਰਚੀਆਂ ਪਾਈਆਂ ਕਿ ਹਰੇਕ ਨੂੰ ਕੀ ਮਿਲੇਗਾ।

25 ਸਵੇਰੇ ਨੌਂ ਵਜੇ ਸਨ ਜਦੋਂ ਉਹਨਾਂ ਨੇ ਉਸ ਨੂੰ ਸਲੀਬ ਦਿੱਤੀ। 26 ਉਸ ਦੇ ਖਿਲਾਫ ਦੋਸ਼ ਪੱਤਰੀ ਵਿੱਚ ਲਿਖ ਕੇ ਲਾਇਆ ਗਿਆ ਕਿ:

ਯਹੂਦੀਆਂ ਦਾ ਰਾਜਾ।

27 ਉਹਨਾਂ ਨੇ ਯਿਸ਼ੂ ਦੇ ਨਾਲ ਦੋ ਡਾਕੂਆਂ ਨੂੰ ਵੀ ਸਲੀਬ ਦਿੱਤੀ, ਇੱਕ ਉਸ ਦੇ ਸੱਜੇ ਅਤੇ ਦੂਸਰਾ ਉਸ ਦੇ ਖੱਬੇ ਪਾਸੇ ਸੀ। 28 ਜਦੋਂ ਇਹ ਹੋਇਆ, ਪਵਿੱਤਰ ਲਿਖਤਾਂ ਦਾ ਇਹ ਲੇਖ ਪੂਰਾ ਹੋ ਗਿਆ: ਇਹ ਅਪਰਾਧੀਆਂ ਨਾਲ ਗਿਣਿਆ ਜਾਂਦਾ ਸੀ। 29 ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸ ਦਾ ਅਪਮਾਨ ਕਰਕੇ ਕਹਿੰਦੇ ਸਨ, "ਓਹ! ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, 30 ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!" 31 ਇਸੇ ਤਰ੍ਹਾਂ ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਆਪਸ ਵਿੱਚ ਉਸ ਦਾ ਮਜ਼ਾਕ ਉਡਾਇਆ। ਉਹਨਾਂ ਨੇ ਕਿਹਾ, "ਉਸ ਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! 32 ਇਹ ਮਸੀਹ, ਇਸਰਾਏਲ ਦਾ ਰਾਜਾ, ਹੁਣ ਸਲੀਬ ਤੋਂ ਹੇਠਾਂ ਆਵੇ ਤਾਂ ਜੋ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ।" ਉਸ ਦੇ ਨਾਲ ਜਿਹੜੇ ਸਲੀਬ ਦਿੱਤੇ ਗਏ ਉਹਨਾਂ ਨੇ ਵੀ ਉਸਨੂੰ ਤਾਅਨੇ ਮਾਰੇ ਅਤੇ ਅਪਮਾਨ ਕੀਤਾ।

ਯਿਸ਼ੂ ਦੀ ਮੌਤ

33 ਦੁਪਹਿਰ ਤਿੰਨ ਵਜੇ ਤੱਕ ਸਾਰੇ ਦੇਸ਼ ਤੇ ਹਨੇਰਾ ਛਾਇਆ ਰਿਹਾ। 34 ਅਤੇ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, "ਏਲੋਈ, ਏਲੋਈ, ਲਮਾ ਸਬ਼ਖਥਾਨੀ?" ਜਿਸਦਾ ਅਰਥ ਹੈ, "ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?"

35 ਜਦੋਂ ਨੇੜੇ ਖੜ੍ਹੇ ਕੁਝ ਲੋਕਾਂ ਨੇ ਇਹ ਸੁਣਿਆ, ਤੇ ਉਹ ਬੋਲੇ, "ਸੁਣੋ, ਉਹ ਏਲੀਯਾਹ ਨੂੰ ਬੁਲਾ ਰਿਹਾ ਹੈ।"

36 ਕਿਸੇ ਨੇ ਦੌੜ ਕੇ ਸਪੰਜ ਨੂੰ ਦਾਖ ਦੇ ਸਿਰਕੇ ਨਾਲ ਭਰਿਆ, ਇਸ ਨੂੰ ਇੱਕ ਸੋਟੀ ਨਾਲ ਬੰਨ੍ਹ ਕੇ ਅਤੇ ਯਿਸ਼ੂ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, "ਹੁਣ ਉਸ ਨੂੰ ਇਕੱਲਾ ਛੱਡ ਦਿਓ। ਆਓ ਵੇਖੀਏ ਕਿ ਏਲੀਯਾਹ ਉਸ ਨੂੰ ਹੇਠਾਂ ਉਤਾਰਨ ਨੂੰ ਆਉਂਦਾ ਹੈ।"

37 ਉੱਚੀ ਅਵਾਜ਼ ਨਾਲ ਯਿਸ਼ੂ ਨੇ ਆਖਰੀ ਸਾਹ ਲਿਆ।

38 ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ ਸੀ। 39 ਅਤੇ ਜਦੋਂ ਸੈਨਾਂ ਦੇ ਅਧਿਕਾਰੀ ਨੇ ਜਿਹੜਾ ਉੱਥੇ ਯਿਸ਼ੂ ਦੇ ਸਾਹਮਣੇ ਖੜ੍ਹਾ ਸੀ, ਉਹ ਨੇ ਵੇਖਿਆ ਕਿ ਉਹ ਕਿਵੇਂ ਮਰਿਆ, ਤਾਂ ਉਸ ਨੇ ਕਿਹਾ, "ਯਕੀਨਨ ਇਹ ਮਨੁੱਖ ਪਰਮੇਸ਼ਵਰ ਦਾ ਪੁੱਤਰ ਸੀ!"

40 ਕੁਝ ਔਰਤਾਂ ਦੂਰੋਂ ਦੇਖ ਰਹੀਆਂ ਸਨ। ਉਹਨਾਂ ਵਿੱਚੋਂ ਮਗਦਲਾ ਵਾਸੀ ਮਰਿਯਮ, ਛੋਟੇ ਯਾਕੋਬ ਦੀ ਮਾਂ ਮਰਿਯਮ ਅਤੇ ਯੋਸੇਸ ਦੀ ਮਾਂ ਅਤੇ ਸਲੋਮੀ ਸਨ। 41 ਗਲੀਲ ਵਿੱਚ ਇਹ ਔਰਤਾਂ ਉਸ ਦੇ ਮਗਰ ਆਈਆਂ ਸਨ ਅਤੇ ਉਸ ਦੀ ਚਿੰਤਾ ਕਰਦੀਆਂ ਸਨ। ਹੋਰ ਬਹੁਤ ਸਾਰੀਆਂ ਔਰਤਾਂ ਜੋ ਉਸਦੇ ਨਾਲ ਯੇਰੂਸ਼ਲੇਮ ਆਈਆਂ ਸਨ, ਉਹ ਵੀ ਉੱਥੇ ਸਨ।

ਯਿਸ਼ੂ ਦਾ ਦਫਨਾਇਆ ਜਾਣਾ

42 ਇਹ ਤਿਆਰੀ ਦਾ ਦਿਨ ਸੀ (ਭਾਵ, ਸਬਤ ਤੋਂ ਪਿਹਲੇ ਦਾ ਦਿਨ)। ਜਿਵੇਂ ਹੀ ਸ਼ਾਮ ਨੇੜੇ ਆ ਰਹੀ ਸੀ, 43 ਅਰਿਮਥਿਆ ਨਗਰ ਦਾ ਯੋਸੇਫ਼, ਕੌਂਸਲ ਦਾ ਪ੍ਰਮੁੱਖ ਮੈਂਬਰ, ਜੋ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ, ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸ਼ੂ ਦੀ ਲਾਸ਼ ਮੰਗ ਕੀਤੀ। 44 ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸ ਨੇ ਸੈਨਾਂ ਦੇ ਅਧਿਕਾਰੀ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, "ਕੀ ਯਿਸ਼ੂ ਨੂੰ ਮਰੇ ਕੁਝ ਚਿਰ ਹੋ ਗਿਆ ਹੈ?" 45 ਜਦੋਂ ਉਸ ਨੇ ਸੈਨਾਂ ਦੇ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸ ਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ। 46 ਯੋਸੇਫ਼ ਨੇ ਕੁਝ ਮਖਮਲ ਦਾ ਕੱਪੜਾ ਖਰੀਦਿਆ ਅਤੇ ਉਸ ਦੀ ਲਾਸ਼ ਨੂੰ ਮਖਮਲ ਵਿੱਚ ਲਪੇਟਿਆ ਅਤੇ ਉਹ ਨੂੰ ਚੱਟਾਨ ਵਿੱਚ ਖੋਦ ਕੇ ਬਣਾਈ ਹੋਈ ਕਬਰ ਵਿੱਚ ਰੱਖ ਦਿੱਤਾ। ਤਦ ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਵਿਰੁੱਧ ਇੱਕ ਪੱਥਰ ਰੇੜ੍ਹ ਦਿੱਤਾ। 47 ਮਗਦਲਾ ਵਾਸੀ ਮਰਿਯਮ ਅਤੇ ਯੋਸੇਸ ਦੀ ਮਾਂ ਮਰਿਯਮ ਨੇ ਵੇਖਿਆ ਕਿ ਯਿਸ਼ੂ ਕਿੱਥੇ ਰੱਖਿਆ ਗਿਆ ਸੀ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-