Publicidade

Marcos 8

ਯਿਸ਼ੂ ਦਾ ਚਾਰ ਹਜ਼ਾਰ ਨੂੰ ਭੋਜਨ ਖੁਆਉਣਾ

1 ਉਹਨਾਂ ਦਿਨਾਂ ਵਿੱਚ ਇੱਕ ਹੋਰ ਵੱਡੀ ਭੀੜ ਇਕੱਠੀ ਹੋਈ। ਅਤੇ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ, ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਆਖਿਆ, 2 "ਮੈਨੂੰ ਇਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਹੈ; ਕਿਉਂ ਜੋ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਹੁਣ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ। 3 ਜੇ ਮੈਂ ਉਹਨਾਂ ਨੂੰ ਭੁੱਖੇ ਘਰ ਭੇਜਦਾ ਹਾਂ, ਤਾਂ ਉਹ ਰਸਤੇ ਵਿੱਚ ਥੱਕ ਹਾਰ ਜਾਣਗੇ, ਕਿਉਂਕਿ ਉਹਨਾਂ ਵਿੱਚੋਂ ਕੁਝ ਬਹੁਤ ਦੂਰੋਂ ਆਏ ਹਨ।"

4 ਯਿਸ਼ੂ ਦੇ ਚੇਲਿਆਂ ਨੇ ਉੱਤਰ ਦਿੱਤਾ, "ਪਰ ਇਸ ਉਜਾੜ ਵਿੱਚ ਇੰਨੀ ਭੀੜ ਦੇ ਖਾਣ ਲਈ ਕੋਈ ਕਿੱਥੋਂ ਭੋਜਨ ਲਿਆ ਸਕਦਾ ਹੈ ਕਿ ਉਹ ਸਭ ਖਾ ਕੇ ਰੱਜ ਜਾਣ?"

5 ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਹਾਡੇ ਕੋਲ ਕਿੰਨ੍ਹੀਆਂ ਰੋਟੀਆਂ ਹਨ?"

ਉਹਨਾਂ ਨੇ ਜਵਾਬ ਦਿੱਤਾ, "ਸੱਤ।"

6 ਉਸਨੇ ਭੀੜ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਤਦ ਉਸਨੇ ਸੱਤ ਰੋਟੀਆਂ ਲਈਆਂ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀਆਂ। ਫਿਰ ਉਸਨੇ ਆਪਣੇ ਚੇਲਿਆਂ ਨੂੰ ਵੰਡਣ ਲਈ ਦਿੱਤੀਆਂ ਅਤੇ ਉਹਨਾਂ ਨੇ ਸਾਰਿਆਂ ਵਿੱਚ ਵੰਡ ਦਿੱਤੀਆਂ। 7 ਉਹਨਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ; ਉਸਨੇ ਉਹਨਾਂ ਲਈ ਵੀ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਵੰਡਣ ਲਈ ਕਿਹਾ। 8 ਲੋਕਾਂ ਨੇ ਭੋਜਨ ਕੀਤਾ ਅਤੇ ਰੱਜ ਗਏ। ਚੇਲਿਆਂ ਨੇ ਬਚੇ ਹੋਏ ਟੁੱਕੜਿਆ ਨਾਲ ਭਰੇ ਸੱਤ ਟੋਕਰੇ ਚੁੱਕੇ। 9 ਲਗਭਗ ਚਾਰ ਹਜ਼ਾਰ ਲੋਕ ਮੌਜੂਦ ਸਨ। ਜਦੋਂ ਉਸਨੇ ਉਹਨਾਂ ਨੂੰ ਵਿਦਾ ਕੀਤਾ, 10 ਤਾਂ ਉਹ ਆਪਣੇ ਚੇਲਿਆਂ ਨਾਲ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਦਾਲਮਨੂਥਾ ਦੇ ਇਲਾਕੇ ਵਿੱਚ ਗਿਆ।

11 ਤਦ ਫ਼ਰੀਸੀ ਯਿਸ਼ੂ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ। ਉਸ ਦੇ ਪਰਖਣ ਲਈ, ਸਵਰਗ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਦੇ ਨਾਲ ਵਾਦ-ਵਿਵਾਦ ਕਰਨ ਲੱਗੇ। 12 ਉਸ ਨੇ ਬੜੇ ਉਦਾਸ ਹੋ ਕੇ ਕਿਹਾ, "ਇਹ ਪੀੜ੍ਹੀ ਚਿੰਨ੍ਹ ਕਿਉਂ ਮੰਗਦੀ ਹੈ? ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।" 13 ਫਿਰ ਉਸਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਚਲੇ ਗਏ।

ਫ਼ਰੀਸੀਆਂ ਅਤੇ ਹੇਰੋਦੇਸ ਦਾ ਖ਼ਮੀਰ

14 ਚੇਲੇ ਰੋਟੀ ਲਿਆਉਣਾ ਭੁੱਲ ਗਏ ਸਨ, ਉਹਨਾਂ ਦੇ ਕੋਲ ਕਿਸ਼ਤੀ ਵਿੱਚ ਸਿਰਫ ਇੱਕ ਰੋਟੀ ਸੀ। 15 ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ, "ਫ਼ਰੀਸੀਆਂ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ।"

16 ਉਹਨਾਂ ਨੇ ਇਸ ਬਾਰੇ ਆਪਸ ਵਿੱਚ ਵਿਚਾਰ ਕੀਤਾ ਅਤੇ ਕਹਿਣ ਲੱਗੇ, "ਇਹ ਇਸ ਲਈ ਕਹਿ ਰਹੇ ਹਨ, ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ।"

17 ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ: "ਤੁਸੀਂ ਰੋਟੀ ਨਾ ਹੋਣ ਬਾਰੇ ਕਿਉਂ ਗੱਲਾਂ ਕਰਦੇ ਹੋ? ਕੀ ਤੁਸੀਂ ਹੁਣ ਤੱਕ ਨਹੀਂ ਵੇਖ ਸਕਦੇ ਜਾਂ ਸਮਝ ਨਹੀਂ ਰਹੇ? ਕੀ ਤੁਹਾਡੇ ਦਿਲ ਕਠੋਰ ਹੋ ਗਏ ਹਨ? 18 ਕੀ ਤੁਸੀਂ ਅੱਖਾਂ ਹੁੰਦੇ ਹੋਏ ਵੀ ਨਹੀਂ ਦੇਖਦੇ ਅਤੇ ਕੰਨ ਹੁੰਦਿਆਂ ਨਹੀਂ ਸੁਣਦੇ? ਅਤੇ ਕੀ ਤੁਹਾਨੂੰ ਯਾਦ ਨਹੀਂ? 19 ਜਦੋਂ ਮੈਂ ਪੰਜ ਰੋਟੀਆਂ ਪੰਜ ਹਜ਼ਾਰ ਲਈ ਤੋੜੀਆਂ, ਤੁਸੀਂ ਕਿੰਨੀਆਂ ਟੋਕਰੀਆਂ ਟੁੱਕੜਿਆਂ ਦੀਆਂ ਚੁੱਕੀਆਂ?"

ਉਹਨਾਂ ਨੇ ਜਵਾਬ ਦਿੱਤਾ, "ਬਾਰ੍ਹਾਂ।"

20 "ਅਤੇ ਜਦੋਂ ਮੈਂ ਸੱਤ ਰੋਟੀਆਂ ਨੂੰ ਚਾਰ ਹਜ਼ਾਰ ਦੇ ਲਈ ਤੋੜਿਆ, ਤੁਸੀਂ ਕਿੰਨ੍ਹੀਆਂ ਟੋਕਰੀਆਂ ਟੁੱਕੜਿਆਂ ਦੀਆਂ ਚੁੱਕੀਆਂ?"

ਉਹਨਾਂ ਨੇ ਉੱਤਰ ਦਿੱਤਾ, "ਸੱਤ।"

21 ਉਸਨੇ ਉਹਨਾਂ ਨੂੰ ਕਿਹਾ, "ਕੀ ਤੁਸੀਂ ਅਜੇ ਵੀ ਨਹੀਂ ਸਮਝਦੇ?"

ਯਿਸ਼ੂ ਦਾ ਬੈਤਸੈਦਾ ਵਿੱਚ ਇੱਕ ਅੰਨ੍ਹੇ ਆਦਮੀ ਨੂੰ ਚੰਗਾ ਕਰਨਾ

22 ਯਿਸ਼ੂ ਅਤੇ ਉਹਨਾਂ ਦੇ ਚੇਲੇ ਬੈਥਸੈਦਾ ਵਿੱਚ ਆਏ ਅਤੇ ਕੁਝ ਲੋਕ ਇੱਕ ਅੰਨ੍ਹੇ ਆਦਮੀ ਨੂੰ ਉਹ ਦੇ ਕੋਲ ਲਿਆਏ ਅਤੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਛੂਹੇ। 23 ਯਿਸ਼ੂ ਨੇ ਅੰਨ੍ਹੇ ਆਦਮੀ ਨੂੰ ਹੱਥ ਨਾਲ ਫੜ ਲਿਆ ਅਤੇ ਉਸਨੂੰ ਪਿੰਡ ਤੋਂ ਬਾਹਰ ਲੈ ਗਿਆ। ਉਸਨੇ ਆਦਮੀ ਦੀਆਂਂ ਅੱਖਾਂ ਉੱਤੇ ਥੁੱਕ ਕੇ ਅਤੇ ਉਸ ਉੱਪਰ ਆਪਣਾ ਹੱਥ ਰੱਖਿਆ, ਤਾਂ ਯਿਸ਼ੂ ਨੇ ਪੁੱਛਿਆ, "ਕੀ ਤੂੰ ਕੁਝ ਵੇਖ ਸਕਦਾ?"

24 ਉਸਨੇ ਉੱਪਰ ਵੇਖਿਆ ਅਤੇ ਕਿਹਾ, "ਮੈਂ ਲੋਕਾਂ ਨੂੰ ਵੇਖਦਾ ਹਾਂ; ਉਹ ਰੁੱਖਾਂ ਵਾਂਗ ਲੱਗਦੇ ਹਨ।"

25 ਇੱਕ ਵਾਰ ਫਿਰ ਯਿਸ਼ੂ ਨੇ ਆਦਮੀ ਦੀਆਂਂ ਅੱਖਾਂ ਉੱਤੇ ਆਪਣੇ ਹੱਥ ਰੱਖੇ। ਤਦ ਉਸ ਦੀਆਂਂ ਅੱਖਾਂ ਖੁੱਲ੍ਹ ਗਈਆਂ, ਉਸਦੀ ਨਜ਼ਰ ਬਿਲਕੁਲ ਸਹੀ ਹੋ ਗਈ ਅਤੇ ਉਹ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ। 26 ਯਿਸ਼ੂ ਨੇ ਉਸ ਨੂੰ ਇਹ ਕਹਿ ਕੇ ਘਰ ਭੇਜਿਆ, "ਹੁਣ ਇਸ ਪਿੰਡ ਵਿੱਚ ਨਾ ਵੜੀਂ।"

ਪਤਰਸ ਦਾ ਘੋਸ਼ਣਾ ਕਰਨਾ ਕਿ ਯਿਸ਼ੂ ਹੀ ਮਸੀਹ ਹੈ

27 ਯਿਸ਼ੂ ਅਤੇ ਉਸ ਦੇ ਚੇਲੇ ਕਯਸਰਿਆ ਫ਼ਿਲਿੱਪੀ ਦੇ ਪਿੰਡਾਂ ਨੂੰ ਗਏ। ਰਸਤੇ ਵਿੱਚ ਉਸਨੇ ਉਹਨਾਂ ਨੂੰ ਪੁੱਛਿਆ, "ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?"

28 ਉਹਨਾਂ ਨੇ ਜਵਾਬ ਦਿੱਤਾ, "ਕੋਈ ਤੁਹਾਨੂੰ ਯੋਹਨ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ; ਅਤੇ ਕੋਈ ਏਲੀਯਾਹ; ਅਤੇ ਕੁਝ ਕਹਿੰਦੇ ਹਨ, ਨਬੀਆਂ ਵਿੱਚੋਂ ਕੋਈ ਇੱਕ।"

29 ਪਰ ਤੁਹਾਡੇ ਬਾਰੇ ਕੀ, "ਉਸਨੇ ਪੁੱਛਿਆ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?"

ਪਤਰਸ ਨੇ ਉੱਤਰ ਦਿੱਤਾ, "ਤੁਸੀਂ ਮਸੀਹਾ ਹੋ।"

30 ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ।

ਯਿਸ਼ੂ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ

31 ਤਦ ਯਿਸ਼ੂ ਆਪਣੇ ਚੇਲਿਆਂ ਨੂੰ ਸਿਖਾਉਣ ਲੱਗਾ ਇਹ ਨਿਸ਼ਚਤ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਸਾਰੇ ਦੁੱਖ ਝੱਲੇ ਅਤੇ ਉੱਥੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ ਅਤੇ ਉਸਨੂੰ ਮਾਰ ਦਿੱਤਾ ਜਾਵੇ ਅਤੇ ਤੀਸਰੇ ਦਿਨ ਫਿਰ ਜੀ ਉੱਠੇ। 32 ਉਸਨੇ ਇਸ ਬਾਰੇ ਸਪੱਸ਼ਟ ਤੌਰ ਤੇ ਗੱਲ ਕੀਤੀ ਅਤੇ ਇਸ ਤੇ ਪਤਰਸ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਉਸ ਨੂੰ ਝਿੜਕਣ ਲੱਗਾ।

33 ਪਰ ਜਦੋਂ ਯਿਸ਼ੂ ਮੁੜੇ ਅਤੇ ਆਪਣੇ ਚੇਲਿਆਂ ਵੱਲ ਵੇਖਿਆ ਤਾਂ ਉਹਨਾਂ ਨੇ ਪਤਰਸ ਨੂੰ ਝਿੜਕ ਕੇ ਕਿਹਾ। "ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ ਜਾ! ਤੂੰ ਪਰਮੇਸ਼ਵਰ ਦੀਆਂਂ ਗੱਲਾਂ ਤੇ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਵੱਲ ਧਿਆਨ ਰੱਖਦਾ ਹੈ।"

ਸਲੀਬ ਦਾ ਰਾਹ

34 ਤਦ ਉਸਨੇ ਆਪਣੇ ਚੇਲਿਆਂ ਸਮੇਤ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ: "ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਹੋ ਲਵੇ। 35 ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਇਸ ਨੂੰ ਗੁਆ ਦੇਵੇਗਾ, ਪਰ ਜੋ ਕੋਈ ਮੇਰੇ ਲਈ ਅਤੇ ਖੁਸ਼ਖ਼ਬਰੀ ਦੇ ਲਈ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸਨੂੰ ਬਚਾ ਲਵੇਗਾ। 36 ਮਨੁੱਖ ਨੂੰ ਕੀ ਲਾਭ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? 37 ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ? 38 ਕਿਉਂਕਿ ਜੋ ਕੋਈ ਇਸ ਵਿਭਚਾਰੀ ਅਤੇ ਪਾਪੀ ਪੀੜ੍ਹੀ ਦੇ ਲੋਕਾਂ ਵਿੱਚ ਮੇਰੇ ਕੋਲੋਂ ਅਤੇ ਮੇਰਿਆ ਬਚਨਾਂ ਤੋਂ ਸ਼ਰਮਾਏਗਾ, ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਪਿਤਾ ਦੀ ਮਹਿਮਾ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-