Pular para o conteúdo
Publicidade

ਮਾਰਕਸ 5

ਯਿਸ਼ੂ ਦਾ ਇੱਕ ਦੁਸ਼ਟ ਆਤਮਾ ਦੇ ਜਕੜੇ ਹੋਏ ਆਦਮੀ ਨੂੰ ਬਹਾਲ ਕਰਨਾ

1 ਯਿਸ਼ੂ ਅਤੇ ਉਹਨਾਂ ਦੇ ਚੇਲੇ ਝੀਲ ਦੇ ਪਾਰ ਗਿਰਾਸੇਨ5:1 ਕੁਝ ਪੁਰਾਣੀਆਂ ਲਿਖਤਾਂ ਗਦਾਰਿਨੇਸ ਹੋਰ ਲਿਖਤਾਂ ਵਿੱਚ ਗੇਰਗੇਸੇਨੇਸ ਦੇ ਖੇਤਰ ਨੂੰ ਚਲੇ ਗਏ। 2 ਜਦੋਂ ਯਿਸ਼ੂ ਕਿਸ਼ਤੀ ਤੋਂ ਬਾਹਰ ਆਏ, ਤਾਂ ਉਸੇ ਵੇਲੇ ਇੱਕ ਆਦਮੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਉਹਨਾਂ ਨੂੰ ਮਿਲਣ ਲਈ ਕਬਰਾਂ ਵਿੱਚੋਂ ਨਿਕਲ ਕੇ ਆਇਆ। 3 ਇਹ ਆਦਮੀ ਕਬਰਾਂ ਵਿੱਚ ਰਹਿੰਦਾ ਸੀ ਅਤੇ ਕੋਈ ਵੀ ਉਸਨੂੰ ਵੱਸ ਵਿੱਚ ਨਹੀਂ ਕਰ ਪਾਉਂਦਾ ਸੀ; ਤੇ ਉਹ ਨੂੰ ਜੰਜ਼ੀਰਾਂ ਨਾਲ ਵੀ ਜਕੜ ਨਹੀਂ ਸੀ ਸਕਦੇ। 4 ਅਕਸਰ ਉਹਦੇ ਹੱਥ ਅਤੇ ਪੈਰ ਜੰਜ਼ੀਰਾਂ ਅਤੇ ਸੰਗਲਾਂ ਨਾਲ ਬੰਨ੍ਹ ਕੇ ਰੱਖੇ ਜਾਂਦੇ ਸਨ, ਪਰ ਉਹ ਨੇ ਸੰਗਲ ਤੋੜ ਸੁੱਟੇ ਅਤੇ ਜੰਜ਼ੀਰਾਂ ਦੇ ਵੀ ਟੁਕੜੇ-ਟੁਕੜੇ ਕਰ ਦਿੱਤੇ ਸਨ। ਕੋਈ ਵੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਲਵੇ। 5 ਰਾਤ-ਦਿਨ ਕਬਰਾਂ ਵਿੱਚ ਅਤੇ ਪਹਾੜੀਆਂ ਵਿੱਚ ਉਹ ਚੀਕਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ।

6 ਜਦੋਂ ਉਸਨੇ ਯਿਸ਼ੂ ਨੂੰ ਦੂਰੋਂ ਵੇਖਿਆ, ਤਾਂ ਉਹ ਭੱਜਿਆ ਅਤੇ ਉਹਨਾਂ ਦੇ ਅੱਗੇ ਆਪਣੇ ਗੋਡਿਆਂ ਤੇ ਡਿੱਗ ਪਿਆ। 7 ਉਸਨੇ ਆਪਣੀ ਉੱਚੀ ਆਵਾਜ਼ ਵਿੱਚ ਪੁਕਾਰਿਆ, "ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਯਿਸ਼ੂ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਪਰਮੇਸ਼ਵਰ ਦੇ ਨਾਮ ਵਿੱਚ ਸਾਨੂੰ ਦੁੱਖ ਨਾ ਦਿਓ!" 8 ਕਿਉਂਕਿ ਯਿਸ਼ੂ ਨੇ ਉਸ ਨੂੰ ਕਿਹਾ ਸੀ, "ਹੇ ਅਸ਼ੁੱਧ ਆਤਮਾ, ਤੂੰ ਇਸ ਮਨੁੱਖ ਤੋਂ ਬਾਹਰ ਆ ਜਾ!"

9 ਤਦ ਯਿਸ਼ੂ ਨੇ ਉਸ ਨੂੰ ਪੁੱਛਿਆ, "ਤੇਰਾ ਨਾਮ ਕੀ ਹੈ?"

ਉਸਨੇ ਜਵਾਬ ਦਿੱਤਾ, "ਮੇਰਾ ਨਾਮ ਲਸ਼ਕਰ ਹੈ, ਕਿਉਂਕਿ ਅਸੀਂ ਬਹੁਤ ਸਾਰੇ ਹਾਂ।" 10 ਅਤੇ ਉਸਨੇ ਯਿਸ਼ੂ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਇਸ ਖੇਤਰ ਤੋਂ ਬਾਹਰ ਨਾ ਭੇਜਣ।

11 ਨੇੜੇ ਹੀ ਪਹਾੜੀ ਤੇ ਸੂਰਾਂ ਦਾ ਇੱਕ ਵੱਡਾ ਝੁੰਡ ਚੁੱਗਦਾ ਸੀ। 12 ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ, "ਸਾਨੂੰ ਸੂਰਾਂ ਵਿੱਚ ਭੇਜ ਦੇਵੋ; ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ।" 13 ਯਿਸ਼ੂ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਅਤੇ ਅਸ਼ੁੱਧ ਆਤਮਾਵਾਂ ਬਾਹਰ ਨਿਕਲ ਕੇ ਸੂਰਾਂ ਵਿੱਚ ਵੜ ਗਈਆ। ਝੁੰਡ, ਲਗਭਗ ਦੋ ਹਜ਼ਾਰ ਦੀ ਸੰਖਿਆ ਵਿੱਚ ਸੀ, ਜੋ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।

14 ਸੂਰ ਚਰਾਉਣ ਵਾਲੇ ਭੱਜ ਕੇ ਸ਼ਹਿਰ ਅਤੇ ਦੇਸ਼ ਦੇ ਇਲਾਕਿਆਂ ਵਿੱਚ ਇਸਦੀ ਖ਼ਬਰ ਦਿੱਤੀ ਅਤੇ ਲੋਕ ਇਹ ਵੇਖਣ ਲਈ ਆਣ ਲੱਗੇ ਜੋ ਉੱਥੇ ਕੀ ਹੋਇਆ ਸੀ। 15 ਜਦੋਂ ਉਹ ਯਿਸ਼ੂ ਕੋਲ ਆਏ, ਉਹਨਾਂ ਨੇ ਉਸ ਆਦਮੀ ਨੂੰ ਵੇਖਿਆ ਜਿਸਨੂੰ ਲਸ਼ਕਰ ਚਿੰਬੜਿਆ ਹੋਇਆ ਸੀ, ਉਹ ਉੱਥੇ ਵਧੀਆ ਕੱਪੜੇ ਪਾ ਕੇ ਬੈਠਾ ਸੀ ਅਤੇ ਉਸਦਾ ਦਿਮਾਗ ਬਿਲਕੁਲ ਸਹੀ ਸੀ; ਇਹ ਸਭ ਵੇਖ ਉਹ ਡਰ ਗਏ ਸਨ। 16 ਜਿਹਨਾਂ ਨੇ ਇਹ ਵੇਖਿਆ ਸੀ ਉਹਨਾਂ ਨੇ ਜਾ ਕੇ ਸਾਰੇ ਲੋਕਾਂ ਨੂੰ ਦੱਸਿਆ ਜੋ ਕੁਝ ਉਸ ਦੁਸ਼ਟ ਆਤਮਾ ਚਿੰਬੜੇ ਆਦਮੀ ਨਾਲ ਅਤੇ ਸੂਰਾਂ ਨਾਲ ਹੋਇਆ ਸੀ। 17 ਤਦ ਲੋਕ ਯਿਸ਼ੂ ਨੂੰ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੇ ਇਲਾਕੇ ਨੂੰ ਛੱਡ ਕੇ ਚਲੇ ਜਾਣ।

18 ਜਦੋਂ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਰਹੇ ਸੀ, ਤਾਂ ਉਹ ਆਦਮੀ ਜਿਸ ਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਮਿਲਿਆ ਸੀ ਉਸਨੇ ਉਹਨਾਂ ਨਾਲ ਜਾਣ ਲਈ ਬੇਨਤੀ ਕੀਤੀ। 19 ਯਿਸ਼ੂ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ, ਪਰ ਕਿਹਾ, "ਆਪਣੇ ਘਰ ਜਾ ਅਤੇ ਆਪਣੇ ਲੋਕਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ ਅਤੇ ਉਸ ਨੇ ਕਿਵੇਂ ਤੇਰੇ ਤੇ ਕਿਰਪਾ ਕੀਤੀ ਹੈ।" 20 ਤਾਂ ਉਹ ਆਦਮੀ ਚਲਾ ਗਿਆ ਅਤੇ ਡੇਕਾਪੋਲਿਸ5:20 ਡੇਕਾਪੋਲਿਸ ਅਰਥਾਤ ਦਸ ਸ਼ਹਿਰ ਵਿੱਚ ਇਹ ਦੱਸਣ ਲੱਗਾ ਕਿ ਯਿਸ਼ੂ ਨੇ ਉਸਦੇ ਲਈ ਕੀ ਕੁਝ ਕੀਤਾ ਹੈ ਅਤੇ ਸਾਰੇ ਲੋਕ ਜਿੰਨਾ ਨੇ ਇਹ ਸੁਣਿਆ ਹੈਰਾਨ ਹੋਏ।

ਇੱਕ ਮਰੀ ਹੋਈ ਲੜਕੀ ਦਾ ਜੀਉਂਦਾ ਹੋਣਾ ਅਤੇ ਇੱਕ ਬਿਮਾਰ ਔਰਤ ਦਾ ਚੰਗਾ ਹੋਣਾ

21 ਜਦੋਂ ਯਿਸ਼ੂ ਮੁੜ ਕਿਸ਼ਤੀ ਰਾਹੀ ਝੀਲ ਦੇ ਦੂਜੇ ਪਾਸੇ ਗਏ ਤਾਂ ਇੱਕ ਵੱਡੀ ਭੀੜ ਉਹਨਾਂ ਦੇ ਆਲੇ-ਦੁਆਲੇ ਇਕੱਠੀ ਹੋ ਗਈ ਜਦੋਂ ਉਹ ਝੀਲ ਦੇ ਕੋਲ ਹੀ ਸੀ। 22 ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਆਇਆ ਅਤੇ ਜਦੋਂ ਉਸਨੇ ਯਿਸ਼ੂ ਨੂੰ ਵੇਖਿਆ ਅਤੇ ਉਹ ਯਿਸ਼ੂ ਦੇ ਪੈਰੀਂ ਡਿੱਗ ਗਿਆ। 23 ਉਸਨੇ ਯਿਸ਼ੂ ਅੱਗੇ ਦਿਲੋਂ ਬੇਨਤੀ ਕੀਤੀ, "ਮੇਰੀ ਛੋਟੀ ਧੀ ਮਰਨ ਵਾਲੀ ਹੈ। ਕਿਰਪਾ ਕਰਕੇ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖੋ ਤਾਂ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ।" 24 ਇਸ ਲਈ ਯਿਸ਼ੂ ਉਸ ਦੇ ਨਾਲ ਚਲੇ ਗਏ।

ਇੱਕ ਵੱਡੀ ਭੀੜ ਵੀ ਉਹਨਾਂ ਦੇ ਮਗਰ ਆ ਗਈ ਅਤੇ ਉਹਨਾਂ ਦੇ ਦੁਆਲੇ ਇੱਕ-ਦੂਜੇ ਉੱਤੇ ਡਿੱਗ ਰਹੀ ਸੀ। 25 ਅਤੇ ਉੱਥੇ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। 26 ਉਸਨੇ ਬਹੁਤ ਸਾਰੇ ਡਾਕਟਰਾਂ ਦੀ ਦੇਖ-ਰੇਖ ਵਿੱਚ ਬਹੁਤ ਵੱਡਾ ਦੁੱਖ ਝੱਲਿਆ ਸੀ ਅਤੇ ਉਸਦੇ ਕੋਲ ਜੋ ਕੁਝ ਵੀ ਸੀ ਉਸਨੇ ਆਪਣੇ ਇਲਾਜ ਲਈ ਖ਼ਰਚ ਦਿੱਤਾ ਸੀ, ਫਿਰ ਵੀ ਚੰਗੀ ਹੋਣ ਦੀ ਬਜਾਏ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ। 27 ਜਦੋਂ ਉਸਨੇ ਯਿਸ਼ੂ ਬਾਰੇ ਸੁਣਿਆ, ਤਾਂ ਉਹ ਭੀੜ ਦੇ ਵਿੱਚੋਂ ਦੀ ਹੋ ਕੇ ਉਸਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ, 28 ਕਿਉਂਕਿ ਉਸਨੇ ਸੋਚਿਆ, "ਜੇ ਮੈਂ ਬਸ ਉਹ ਦੇ ਕੱਪੜੇ ਨੂੰ ਛੂਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗੀ।" 29 ਅਤੇ ਉਸੇ ਵੇਲੇ ਲਹੂ ਵਗਣਾ ਬੰਦ ਹੋ ਗਿਆ ਅਤੇ ਉਸਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਉਸ ਬਿਮਾਰੀ ਤੋਂ ਚੰਗੀ ਹੋ ਗਈ ਹੈ।

30 ਉਸੇ ਵਕਤ ਯਿਸ਼ੂ ਨੂੰ ਅਹਿਸਾਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿੱਕਲੀ ਹੈ। ਉਸ ਭੀੜ ਦੀ ਵੱਲ ਮੁੜ ਕੇ ਪੁੱਛਿਆ, "ਮੇਰੇ ਕੱਪੜਿਆਂ ਨੂੰ ਕਿਸ ਨੇ ਛੂਹਿਆ?"

31 ਉਸਦੇ ਚੇਲਿਆਂ ਨੇ ਜਵਾਬ ਦਿੱਤਾ, "ਤੁਸੀਂ ਤਾਂ ਆਪਣੇ ਆਲੇ-ਦੁਆਲੇ ਭੀੜ ਵੇਖ ਹੀ ਰਹੇ ਹੋ, ਪਰ ਫਿਰ ਵੀ ਤੁਸੀਂ ਪੁੱਛਦੇ ਹੋ, ‘ਮੈਨੂੰ ਕਿਸ ਨੇ ਛੂਹਿਆ?’ "

32 ਪਰ ਯਿਸ਼ੂ ਨੇ ਇਹ ਵੇਖਣ ਲਈ ਇਧਰ-ਉਧਰ ਨਿਗਾਹ ਮਾਰੀ ਕਿ ਕਿਸ ਨੇ ਇਹ ਕੀਤਾ ਸੀ। 33 ਤਦ ਉਹ ਔਰਤ ਜਾਣਦੀ ਸੀ ਕਿ ਉਸ ਦੇ ਨਾਲ ਕੀ ਵਾਪਰਿਆ ਸੀ, ਉਹ ਅੱਗੇ ਆਈ ਅਤੇ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਡਰ ਨਾਲ ਕੰਬਦੀ ਹੋਈ ਨੇ ਉਸ ਨੂੰ ਸਾਰੀ ਸੱਚਾਈ ਦੱਸੀ। 34 ਯਿਸ਼ੂ ਨੇ ਉਸ ਔਰਤ ਨੂੰ ਕਿਹਾ, "ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਵਾਪਸ ਚਲੀ ਜਾ ਅਤੇ ਤੂੰ ਆਪਣੀ ਬੀਮਾਰੀ ਤੋਂ ਬਚੀ ਰਹਿ।"

35 ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਕੁਝ ਲੋਕ ਜਾਇਰੂਸ ਦੇ ਘਰੋਂ ਆਏ ਜੋ ਪ੍ਰਾਰਥਨਾ ਸਥਾਨ ਦਾ ਆਗੂ ਸੀ, ਉਹਨਾਂ ਨੇ ਕਿਹਾ, "ਤੇਰੀ ਧੀ ਮਰ ਗਈ ਹੈ। ਗੁਰੂ ਨੂੰ ਹੁਣ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਹੈ?"

36 ਉਹਨਾਂ ਦੀ ਗੱਲ ਯਿਸ਼ੂ ਨੇ ਅਣਸੁਣੀ ਕਰ ਕੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਕਿਹਾ, "ਨਾ ਡਰ; ਕੇਵਲ ਵਿਸ਼ਵਾਸ ਕਰ।"

37 ਯਿਸ਼ੂ ਨੇ ਪਤਰਸ, ਯਾਕੋਬ ਅਤੇ ਯਾਕੋਬ ਦੇ ਭਰਾ ਯੋਹਨ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਨਾ ਆਉਣ ਦਿੱਤਾ। 38 ਜਦੋਂ ਉਹ ਪ੍ਰਾਰਥਨਾ ਸਥਾਨ ਦੇ ਆਗੂ ਦੇ ਘਰ ਆਏ, ਯਿਸ਼ੂ ਨੇ ਇੱਕ ਸ਼ੋਰ ਕਰਦੀ, ਰੋਂਦੀ ਅਤੇ ਉੱਚੀ ਆਵਾਜ਼ ਵਿੱਚ ਵਿਲਕਦੀ ਭੀੜ ਨੂੰ ਵੇਖਿਆ। 39 ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, "ਇਹ ਸਾਰਾ ਰੋਣਾ ਅਤੇ ਪਿਟਣਾ ਕਿਉਂ? ਬੱਚੀ ਮਰੀ ਨਹੀਂ ਪਰ ਸੁੱਤੀ ਹੋਈ ਹੈ।" 40 ਇਹ ਸੁਣ ਕੇ ਉਹ ਮਸੀਹ ਯਿਸ਼ੂ ਦਾ ਮਜ਼ਾਕ ਉਡਾਉਣ ਲੱਗੇ।

ਯਿਸ਼ੂ ਨੇ ਸਭ ਨੂੰ ਬਾਹਰ ਕੱਢਣ ਤੋਂ ਬਾਅਦ, ਉਹਨਾਂ ਨੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲੇ ਜੋ ਨਾਲ ਸਨ, ਉਹਨਾਂ ਨੂੰ ਲੈ ਕੇ ਅੰਦਰ ਗਏ ਜਿੱਥੇ ਉਹ ਬੱਚੀ ਸੀ। 41 ਯਿਸ਼ੂ ਨੇ ਉਸ ਲੜਕੀ ਦਾ ਹੱਥ ਫੜਿਆ ਅਤੇ ਉਸਨੂੰ ਕਿਹਾ, "ਤਾਲੀਥਾ ਕੌਉਮ" (ਜਿਸਦਾ ਅਰਥ ਇਹ ਹੈ, "ਹੇ ਕੰਨਿਆ, ਮੈਂ ਤੈਨੂੰ ਕਹਿੰਦਾ ਹਾਂ, ਉੱਠ!")। 42 ਤੁਰੰਤ ਹੀ ਲੜਕੀ ਉੱਠ ਖੜੀ ਹੋਈ ਅਤੇ ਤੁਰਨ ਲੱਗੀ ਉਹ ਬਾਰ੍ਹਾਂ ਸਾਲਾਂ ਦੀ ਸੀ। ਇਸ ਤੇ ਉਹ ਸਾਰੇ ਹੈਰਾਨ ਰਹਿ ਗਏ। 43 ਯਿਸ਼ੂ ਨੇ ਸਖ਼ਤ ਆਦੇਸ਼ ਦਿੱਤੇ ਕਿ ਕਿਸੇ ਨੂੰ ਵੀ ਇਸ ਬਾਰੇ ਨਾ ਦੱਸਣ ਅਤੇ ਕਿਹਾ ਇਸ ਨੂੰ ਕੁਝ ਖਾਣ ਲਈ ਦਿੱਤਾ ਜਾਵੇ।

Estes versículos te tocaram? Ore agora!

+581 estão orando agora.

Junte-se à corrente de oração.