Publicidade

Marcos 16

ਯਿਸ਼ੂ ਦਾ ਜੀ ਉੱਠਣਾ

1 ਜਦੋਂ ਸਬਤ ਦਾ ਦਿਨ ਪੂਰਾ ਹੋਇਆ, ਮਗਦਲਾ ਵਾਸੀ ਮਰਿਯਮ, ਯਾਕੋਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆ ਤਾਂ ਜੋ ਉਹ ਯਿਸ਼ੂ ਦੇ ਸਰੀਰ ਨੂੰ ਮਸਹ ਕਰਨ। 2 ਹਫ਼ਤੇ ਦੇ ਪਹਿਲੇ ਦਿਨ ਤੜਕੇ ਜਦੋਂ ਸੂਰਜ ਚੜ੍ਹ ਹੀ ਰਿਹਾ ਸੀ, ਉਹ ਕਬਰ ਵੱਲ ਜਾ ਰਹੀਆਂ ਸਨ 3 ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, "ਕਬਰ ਦੇ ਪ੍ਰਵੇਸ਼ ਦੁਆਰ ਤੋਂ ਪੱਥਰ ਕੌਣ ਹਟਾਏਗਾ?"

4 ਪਰ ਜਦੋਂ ਉਹਨਾਂ ਨੇ ਕਬਰ ਵੱਲ ਨਿਗਾਹ ਕੀਤੀ ਤਾਂ ਵੇਖਿਆ, ਜੋ ਪੱਥਰ ਇੱਕ ਪਾਸੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਅਤੇ ਵੱਡਾ ਸੀ। 5 ਜਦੋਂ ਉਹ ਕਬਰ ਦੇ ਅੰਦਰ ਵੜ ਰਹੇ ਸਨ, ਉਹਨਾਂ ਨੇ ਇੱਕ ਨੌਜਵਾਨ ਨੂੰ ਚਿੱਟੇ ਬਸਤਰ ਪਾਏ ਸੱਜੇ ਪਾਸੇ ਬੈਠਾ ਵੇਖਿਆ, ਅਤੇ ਉਹ ਘਬਰਾ ਗਏ।

6 ਉਸ ਨੇ ਕਿਹਾ, "ਘਬਰਾਓ ਨਾ, ਤੁਸੀਂ ਯਿਸ਼ੂ ਨਾਜ਼ਰੇਥ ਵਾਸੀ ਨੂੰ ਲੱਭ ਰਹੀਆਂ ਹੋ, ਜਿਸ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਇਸ ਜਗ੍ਹਾ ਨੂੰ ਵੇਖੋ ਜਿੱਥੇ ਉਹਨਾਂ ਨੇ ਉਸ ਨੂੰ ਰੱਖਿਆ ਸੀ। 7 ਹੁਣ ਜਾਓ, ਉਸ ਦੇ ਚੇਲਿਆਂ ਨੂੰ ਦੱਸੋ ਅਤੇ ਪਤਰਸ ਨੂੰ ਵੀ ਆਖੋ, ‘ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈ। ਤੁਸੀਂ ਯਿਸ਼ੂ ਨੂੰ ਉੱਥੇ ਵੇਖੋਗੇ, ਜਿਵੇਂ ਉਸ ਨੇ ਤੁਹਾਨੂੰ ਦੱਸਿਆ ਸੀ।’ "

8 ਔਰਤਾਂ ਕੰਬਦੀਆਂ ਅਤੇ ਹੈਰਾਨ ਹੁੰਦੀਆਂ ਹੋਈਆਂ ਕਬਰ ਤੋਂ ਨਿਕਲ ਕੇ ਭੱਜ ਗਈਆਂ। ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਕਿਉਂਕਿ ਉਹ ਡਰ ਗਈਆਂ ਸਨ।

9 ਜਦੋਂ ਹਫ਼ਤੇ ਦੇ ਪਹਿਲੇ ਦਿਨ ਯਿਸ਼ੂ ਤੜਕੇ ਜੀ ਉੱਠੇ ਤਾਂ ਉਹ ਪਹਿਲਾਂ ਮਗਦਲਾ ਵਾਸੀ ਮਰਿਯਮ ਨੂੰ ਦਿਖਾਈ ਦਿੱਤੇ, ਜਿਸ ਵਿੱਚੋਂ ਉਹ ਨੇ ਸੱਤ ਦੁਸ਼ਟ ਆਤਮਾ ਨੂੰ ਬਾਹਰ ਕੱਢਿਆ ਸੀ। 10 ਉਸ ਨੇ ਜਾ ਕੇ ਆਪਣੇ ਸਾਥੀਆਂ ਨੂੰ ਜੋ ਸੋਗ ਕਰਦੇ ਅਤੇ ਰੋਂਦੇ ਸਨ ਦੱਸਿਆ। 11 ਜਦੋਂ ਉਹਨਾਂ ਨੇ ਸੁਣਿਆ ਕਿ ਯਿਸ਼ੂ ਜਿਉਂਦਾ ਹੈ ਅਤੇ ਉਸ ਨੇ ਯਿਸ਼ੂ ਨੂੰ ਵੇਖ ਲਿਆ ਹੈ, ਤਾਂ ਉਹਨਾਂ ਨੇ ਇਸ ਗੱਲ ਉੱਤੇ ਵਿਸ਼ਵਾਸ ਨਾ ਕੀਤਾ।

12 ਇਸ ਤੋਂ ਬਾਅਦ ਯਿਸ਼ੂ ਉਹਨਾਂ ਦੋ ਲੋਕਾਂ ਨੂੰ ਵੱਖੋ ਵੱਖਰੇ ਰੂਪ ਵਿੱਚ ਦਿਖਾਈ ਦਿੱਤੇ ਜਦੋਂ ਉਹ ਪਿੰਡ ਵੱਲ ਤੁਰੇ ਜਾਂਦੇ ਸਨ। 13 ਇਹ ਵਾਪਸ ਯੇਰੂਸ਼ਲੇਮ ਨਗਰ ਆਏ ਅਤੇ ਬਾਕੀਆਂ ਨੂੰ ਦੱਸਿਆ; ਪਰ ਉਹਨਾਂ ਨੇ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਕੀਤਾ।

14 ਇਹ ਦੇ ਮਗਰੋਂ ਯਿਸ਼ੂ ਨੇ ਉਨ੍ਹਾਂ ਗਿਆਰ੍ਹਾਂ ਨੂੰ ਜਦ ਉਹ ਖਾਣ ਬੈਠੇ ਸਨ ਦਿਖਾਈ ਦਿੱਤਾ ਉਨ੍ਹਾਂ ਦੇ ਅਵਿਸ਼ਵਾਸ ਅਤੇ ਸਖ਼ਤ ਦਿਲੀ ਦਾ ਉਲਾਂਭਾ ਦਿੱਤਾ ਕਿਉਂਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ।

15 ਉਸ ਨੇ ਉਹਨਾਂ ਨੂੰ ਕਿਹਾ, "ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ। 16 ਜਿਹੜਾ ਵੀ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰੇ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ। 17 ਅਤੇ ਇਹ ਚਮਤਕਾਰ ਉਹਨਾਂ ਲੋਕਾਂ ਦੇ ਨਾਲ ਹੋਣਗੇ ਜੋ ਵਿਸ਼ਵਾਸ ਕਰਦੇ ਹਨ: ਮੇਰੇ ਨਾਮ ਤੇ ਉਹ ਦੁਸ਼ਟ ਆਤਮਾਵਾਂ ਨੂੰ ਕੱਢਣਗੇ; ਉਹ ਨਵੀਆਂ ਭਾਸ਼ਾਵਾਂ ਬੋਲਣਗੇ; 18 ਉਹ ਆਪਣੇ ਹੱਥਾਂ ਨਾਲ ਸੱਪ ਚੁੱਕ ਲੈਣਗੇ; ਅਤੇ ਜੇ ਉਹ ਘਾਤਕ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ; ਉਹ ਬਿਮਾਰ ਲੋਕਾਂ ਉੱਤੇ ਆਪਣੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ।"

19 ਇਹ ਗੱਲਾਂ ਕਰਨ ਤੋਂ ਬਾਅਦ ਪ੍ਰਭੂ ਯਿਸ਼ੂ ਸਵਰਗ ਵਿੱਚ ਉੱਠਾ ਲਏ ਗਏ ਅਤੇ ਉਹ ਪਰਮੇਸ਼ਵਰ ਦੇ ਸੱਜੇ ਹੱਥ ਜਾ ਵਿਰਾਜੇ। 20 ਫਿਰ ਚੇਲੇ ਬਾਹਰ ਗਏ ਅਤੇ ਸਾਰੀਆਂ ਥਾਵਾਂ ਤੇ ਪ੍ਰਚਾਰ ਕੀਤਾ ਅਤੇ ਪ੍ਰਭੂ ਨੇ ਉਹਨਾਂ ਦੇ ਨਾਲ ਹੋ ਕੇ ਕੰਮ ਕੀਤੇ ਅਤੇ ਆਪਣੇ ਸ਼ਬਦਾਂ ਦੀ ਪੁਸ਼ਟੀ ਚਿੰਨ੍ਹਾ ਦੁਆਰਾ ਕੀਤੀ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-