6 ਯਿਸ਼ੂ ਨੇ ਜਵਾਬ ਦਿੱਤਾ, "ਹੇ ਪਖੰਡੀਓ ਯਸ਼ਾਯਾਹ ਨੇ ਤੁਹਾਡੇ ਬਾਰੇ ਸਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੋਇਆ ਹੈ:
" ‘ਇਹ ਲੋਕ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
7 ਉਹ ਵਿਅਰਥ ਹੀ ਮੇਰੀ ਮਹਿਮਾ ਕਰਦੇ ਹਨ;
ਉਹ ਮਨੁੱਖਾਂ ਦੇ ਹੁਕਮਾਂਂ ਦੀ ਸਿੱਖਿਆ ਦਿੰਦੇ ਹਨ।’7:7 ਯਸ਼ਾ 29:13
8 ਤੁਸੀਂ ਪਰਮੇਸ਼ਵਰ ਦੇ ਆਦੇਸ਼ ਨੂੰ ਛੱਡ ਦਿੰਦੇ ਹੋ ਅਤੇ ਮਨੁੱਖੀ ਰਸਮਾਂ ਨੂੰ ਮੰਨਦੇ ਹੋ।"