17 ਭੀੜ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, "ਗੁਰੂ ਜੀ, ਮੈਂ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਲਿਆਇਆ ਹਾਂ ਇਸ ਨੂੰ ਇੱਕ ਗੂੰਗਾ ਕਰਨ ਵਾਲੀ ਆਤਮਾ ਚਿੰਬੜੀ ਹੋਈ ਹੈ।
22 ਦੁਸ਼ਟ ਆਤਮਾ ਉਸਨੂੰ ਮਾਰਨ ਲਈ ਅਕਸਰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਦੀ ਸੀ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾਓ ਅਤੇ ਸਾਡੀ ਸਹਾਇਤਾ ਕਰੋ।"
23 ਯਿਸ਼ੂ ਨੇ ਕਿਹਾ, "ਜੇ ਤੁਸੀਂ ਕਰ ਸਕਦੇ ਹੋ? ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ।"
24 ਤੁਰੰਤ ਹੀ ਲੜਕੇ ਦੇ ਪਿਤਾ ਨੇ ਉੱਚੀ ਆਵਾਜ਼ ਵਿੱਚ ਕਿਹਾ, "ਮੈਂ ਵਿਸ਼ਵਾਸ ਕਰਦਾ ਹਾਂ; ਮੇਰੇ ਅਵਿਸ਼ਵਾਸ ਨੂੰ ਦੂਰ ਕਰਨ ਵਿੱਚ ਮੇਰੀ ਮਦਦ ਕਰੋ!"