ਕੁਹਾੜੀ ਦਾ ਪਾਣੀ ਤੇ ਤੈਰਨਾ
1 ਇੱਕ ਦਿਨ ਨਬੀਆਂ ਦੇ ਸਮੂਹ ਨੇ ਅਲੀਸ਼ਾ ਨੂੰ ਕਿਹਾ, "ਵੇਖ, ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਛੋਟਾ ਹੈ। 2 ਆਓ ਅਸੀਂ ਯਰਦਨ ਵੱਲ ਚੱਲੀਏ, ਜਿੱਥੇ ਸਾਡੇ ਵਿੱਚੋਂ ਹਰ ਕੋਈ ਇੱਕ-ਇੱਕ ਬਲੀ ਲਿਆਵੇ; ਅਤੇ ਉੱਥੇ ਅਸੀਂ ਮਿਲਣ ਲਈ ਇੱਕ ਜਗ੍ਹਾ ਬਣਾਈਏ।"
ਅਤੇ ਉਸਨੇ ਕਿਹਾ, "ਜਾਓ।"
3 ਤਦ ਉਹਨਾਂ ਵਿੱਚੋਂ ਇੱਕ ਨੇ ਕਿਹਾ, "ਕੀ ਤੁਸੀਂ ਕਿਰਪਾ ਕਰਕੇ ਆਪਣੇ ਦਾਸਾਂ ਨਾਲ ਨਹੀਂ ਆਓਗੇ?"
ਅਲੀਸ਼ਾ ਨੇ ਜਵਾਬ ਦਿੱਤਾ, "ਮੈਂ ਚੱਲਾਗਾ।" 4 ਅਤੇ ਉਹ ਉਹਨਾਂ ਦੇ ਨਾਲ ਚਲਾ ਗਿਆ।
ਉਹ ਯਰਦਨ ਵੱਲ ਗਏ ਅਤੇ ਰੁੱਖਾਂ ਨੂੰ ਵੱਢਣ ਲੱਗੇ। 5 ਜਦੋਂ ਉਹ ਰੁੱਖ ਕੱਟ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਦੀ ਕੁਹਾੜੀ ਪਾਣੀ ਵਿੱਚ ਡਿੱਗ ਗਈ। ਉਹ ਉੱਚੀ ਆਵਾਜ਼ ਨਾਲ ਬੋਲਿਆ, "ਹਾਏ, ਮੇਰੇ ਸੁਆਮੀ! ਮੈਂ ਤਾਂ ਉਹ ਮੰਗ ਕੇ ਲਿਆਂਦੀ ਸੀ!"
6 ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਪੁੱਛਿਆ, "ਉਹ ਕਿੱਥੇ ਡਿੱਗੀ ਹੈ?" ਜਦੋਂ ਉਸਨੇ ਉਸਨੂੰ ਜਗ੍ਹਾ ਦਿਖਾਈ, ਤਾਂ ਅਲੀਸ਼ਾ ਨੇ ਇੱਕ ਸੋਟੀ ਕੱਟ ਕੇ ਉੱਥੇ ਸੁੱਟ ਦਿੱਤੀ ਅਤੇ ਲੋਹੇ ਪਾਣੀ ਉੱਤੇ ਤੈਰਨ ਲਗਾ। 7 ਉਸਨੇ ਕਿਹਾ, "ਇਸ ਨੂੰ ਬਾਹਰ ਕੱਢ ਲੈ।" ਫਿਰ ਆਦਮੀ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ।