ਨਿਹਚਾ ਦੁਆਰਾ ਧਰਮੀ
21 ਪਰ ਹੁਣ ਬਿਵਸਥਾ ਤੋਂ ਬਿਨਾਂ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਜਿਸ ਬਾਰੇ ਬਿਵਸਥਾ ਅਤੇ ਨਬੀਆਂ ਨੇ ਗਵਾਹੀ ਦਿੱਤੀ ਹੈ। 22 ਪਰਮੇਸ਼ਵਰ ਦੀ ਇਹ ਧਾਰਮਿਕਤਾ ਯਿਸ਼ੂ ਮਸੀਹ ਵਿੱਚ ਨਿਹਚਾ ਦੁਆਰਾ ਉਹਨਾਂ ਸਭ ਲੋਕਾਂ ਨੂੰ ਦਿੱਤੀ ਗਈ ਹੈ ਜੋ ਵਿਸ਼ਵਾਸ ਕਰਦੇ ਹਨ। ਯਹੂਦੀ ਅਤੇ ਗ਼ੈਰ-ਯਹੂਦੀ ਵਿੱਚ ਕੋਈ ਅੰਤਰ ਨਹੀਂ ਹੈ, 23 ਸਾਰਿਆਂ ਨੇ ਪਾਪ ਕੀਤਾ ਹੈ ਅਤੇ ਉਹ ਪਰਮੇਸ਼ਵਰ ਦੀ ਮਹਿਮਾ ਤੋਂ ਵਾਂਝੇ ਹਨ, 24 ਪਰ ਪਰਮੇਸ਼ਵਰ ਦੀ ਮੁ਼ਫ਼ਤ ਕਿਰਪਾ ਦੇ ਰਾਹੀ ਉਸ ਛੁਟਕਾਰੇ ਦੇ ਰਾਹੀ ਜੋ ਮਸੀਹ ਯਿਸ਼ੂ ਵਿੱਚ ਹੁੰਦਾ ਹੈ ਸਭ ਧਰਮੀ ਠਹਿਰਾਏ ਗਏ ਹਨ।