3 ਸਿਰਫ ਇਹ ਹੀ ਨਹੀਂ, ਅਸੀਂ ਆਪਣੇ ਦੁੱਖਾਂ ਵਿੱਚ ਵੀ ਪ੍ਰਸੰਨ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਦੁੱਖਾਂ ਵਿੱਚੋਂ ਧੀਰਜ ਪੈਦਾ ਹੁੰਦਾ ਹੈ; 4 ਧੀਰਜ ਤੋਂ ਸੁਭਾਉ ਅਤੇ ਸੁਭਾਉ ਤੋਂ ਉਮੀਦ ਪੈਦਾ ਹੁੰਦੀ ਹੈ। 5 ਅਤੇ ਉਮੀਦ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦੀ, ਕਿਉਂਕਿ ਪਵਿੱਤਰ ਆਤਮਾ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਵਰ ਦਾ ਪਿਆਰ ਸਾਡੇ ਦਿਲਾਂ ਵਿੱਚ ਡੋਲ੍ਹਿਆ ਗਿਆ ਹੈ।
Publicidade