11 ਤਦ ਨਾਥਾਨ ਨੇ ਸ਼ਲੋਮੋਨ ਦੀ ਮਾਤਾ ਬੈਥਸ਼ੇਬਾ ਨੂੰ ਪੁੱਛਿਆ, "ਕੀ ਤੁਸੀਂ ਨਹੀਂ ਸੁਣਿਆ ਜੋ ਹੇਗੀਥ ਦਾ ਪੁੱਤਰ ਅਦੋਨੀਯਾਹ ਰਾਜਾ ਬਣ ਗਿਆ ਹੈ ਅਤੇ ਸਾਡੇ ਸੁਆਮੀ ਦਾਵੀਦ ਰਾਜਾ ਨੂੰ ਇਸਦੀ ਕੋਈ ਖ਼ਬਰ ਨਹੀਂ? 12 ਤਾਂ ਹੁਣ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਆਪਣੀ ਅਤੇ ਆਪਣੇ ਪੁੱਤਰ ਸ਼ਲੋਮੋਨ ਦੀ ਜਾਨ ਕਿਵੇਂ ਬਚਾ ਸਕਦੇ ਹੋ। 13 ਦਾਵੀਦ ਪਾਤਸ਼ਾਹ ਕੋਲ ਜਾ ਕੇ ਉਹ ਨੂੰ ਆਖ, ‘ਹੇ ਮੇਰੇ ਮਹਾਰਾਜ ਪਾਤਸ਼ਾਹ, ਕੀ ਤੂੰ ਮੇਰੇ ਨਾਲ ਆਪਣੇ ਸੇਵਕ ਦੀ ਸਹੁੰ ਨਹੀਂ ਖਾਧੀ ਸੀ, "ਕਿ ਸੱਚ-ਮੁੱਚ ਤੇਰਾ ਪੁੱਤਰ ਸ਼ਲੋਮੋਨ ਮੇਰੇ ਮਗਰੋਂ ਪਾਤਸ਼ਾਹ ਹੋਵੇਗਾ ਅਤੇ ਉਹ ਮੇਰੇ ਸਿੰਘਾਸਣ ਉੱਤੇ ਬੈਠੇਗਾ"? ਤਾਂ ਫਿਰ ਅਦੋਨੀਯਾਹ ਰਾਜਾ ਕਿਉਂ ਬਣਿਆ ਹੈ?’