ਸ਼ੂਨੇਮ ਦੇ ਪੁੱਤਰ ਨੂੰ ਜ਼ਿੰਦਾ ਕਰਨਾ
8 ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ ਅਤੇ ਉੱਥੇ ਇੱਕ ਪਤਵੰਤੀ ਔਰਤ ਸੀ, ਉਸ ਨੇ ਉਸਨੂੰ ਭੋਜਨ ਲਈ ਮਜ਼ਬੂਰ ਕੀਤਾ। ਇਸ ਲਈ ਫਿਰ ਜਦੋਂ ਵੀ ਕਦੇ ਉਹ ਉੱਧਰ ਦੀ ਲੰਘਦਾ ਸੀ ਤਾਂ ਰੋਟੀ ਖਾਣ ਲਈ ਉੱਥੇ ਹੀ ਰੁਕ ਜਾਂਦਾ ਸੀ। 9 ਉਸਨੇ ਆਪਣੇ ਪਤੀ ਨੂੰ ਕਿਹਾ, "ਮੈਂ ਜਾਣਦੀ ਹਾਂ ਕਿ ਇਹ ਆਦਮੀ ਜੋ ਅਕਸਰ ਸਾਡੇ ਪਾਸਿਓ ਲੰਘਦਾ ਹੈ, ਪਰਮੇਸ਼ਵਰ ਦਾ ਇੱਕ ਪਵਿੱਤਰ ਮਨੁੱਖ ਹੈ। 10 ਅਸੀਂ ਛੱਤ ਤੇ ਇੱਕ ਛੋਟਾ ਜਿਹਾ ਚੁਬਾਰਾ ਉਸ ਲਈ ਬਣਾਈਏ ਅਤੇ ਉੱਥੇ ਉਸ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਅਤੇ ਇੱਕ ਦੀਵਾ ਰੱਖੀਏ। ਫਿਰ ਜਦੋਂ ਵੀ ਉਹ ਸਾਡੇ ਕੋਲ ਆਵੇ ਤਾਂ ਉਹ ਉੱਥੇ ਰਹਿ ਸਕਦਾ ਹੈ।"
11 ਇੱਕ ਦਿਨ ਜਦੋਂ ਅਲੀਸ਼ਾ ਉੱਥੇ ਆਇਆ, ਤਾਂ ਉਹ ਉਸ ਚੁਬਾਰੇ ਵਿੱਚ ਗਿਆ ਅਤੇ ਉੱਥੇ ਲੇਟ ਗਿਆ। 12 ਉਸ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, "ਸ਼ੂਨੰਮੀ ਔਰਤ ਨੂੰ ਬੁਲਾ।" ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਉਸਦੇ ਸਾਹਮਣੇ ਖੜ੍ਹੀ ਹੋ ਗਈ। 13 ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, "ਔਰਤ ਨੂੰ ਆਖ, ‘ਵੇਖ ਤੂੰ ਇੰਨੇ ਸਮੇਂ ਤੋਂ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ। ਹੁਣ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਤੇਰੇ ਲਈ ਰਾਜਾ ਜਾਂ ਸੈਨਾਪਤੀ ਨਾਲ ਗੱਲ ਕਰੀਏ?’ "
ਉਸਨੇ ਜਵਾਬ ਦਿੱਤਾ, "ਮੈਂ ਤਾਂ ਆਪਣੇ ਹੀ ਲੋਕਾਂ ਵਿਚਕਾਰ ਵੱਸਦੀ ਹਾਂ।"
14 ਅਲੀਸ਼ਾ ਨੇ ਪੁੱਛਿਆ, "ਉਸ ਲਈ ਕੀ ਕੀਤਾ ਜਾਵੇ?"
ਗੇਹਜ਼ੀ ਨੇ ਕਿਹਾ, "ਉਸ ਦਾ ਕੋਈ ਪੁੱਤਰ ਨਹੀਂ ਹੈ ਅਤੇ ਉਸਦਾ ਪਤੀ ਬੁੱਢਾ ਹੋ ਗਿਆ ਹੈ।"
15 ਤਦ ਅਲੀਸ਼ਾ ਨੇ ਕਿਹਾ, "ਉਸ ਨੂੰ ਬੁਲਾਓ।" ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਦਰਵਾਜ਼ੇ ਵਿੱਚ ਖੜ੍ਹੀ ਹੋ ਗਈ। 16 ਅਲੀਸ਼ਾ ਨੇ ਕਿਹਾ, "ਅਗਲੇ ਸਾਲ ਇਸੇ ਰੁੱਤੇ ਬਸੰਤ ਦੇ ਨੇੜੇ ਤੇਰੇ ਇੱਕ ਪੁੱਤਰ ਹੋਵੇਗਾ।"
ਉਸ ਨੇ ਬੋਲਿਆ, "ਨਹੀਂ, ਮੇਰੇ ਸੁਆਮੀ! ਪਰਮੇਸ਼ਵਰ ਦੇ ਬੰਦੇ ਆਪਣੀ ਦਾਸੀ ਨਾਲ ਝੂਠ ਨਾ ਬੋਲ!"
17 ਪਰ ਉਹ ਔਰਤ ਗਰਭਵਤੀ ਹੋਈ, ਜਿਵੇਂ ਕਿ ਅਲੀਸ਼ਾ ਨੇ ਉਸਨੂੰ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਸ ਦੇ ਇੱਕ ਪੁੱਤਰ ਜੰਮਿਆ।
18 ਜਦੋਂ ਬਾਲਕ ਵੱਡਾ ਹੋਇਆ ਅਤੇ ਇੱਕ ਦਿਨ ਉਹ ਆਪਣੇ ਪਿਤਾ ਕੋਲ ਵਾਢਿਆ ਵੱਲ ਚਲਿਆ ਗਿਆ। 19 ਅਤੇ ਉਹ ਆਪਣੇ ਪਿਤਾ ਨੂੰ ਆਖਣ ਲੱਗਾ, "ਹਾਏ ਮੇਰਾ ਸਿਰ! ਹਾਏ ਮੇਰਾ ਸਿਰ!"
ਉਸਦੇ ਪਿਤਾ ਨੇ ਇੱਕ ਨੌਕਰ ਨੂੰ ਕਿਹਾ, "ਉਸ ਨੂੰ ਉਸਦੀ ਮਾਂ ਕੋਲ ਲੈ ਜਾਉ।" 20 ਜਦੋਂ ਨੌਕਰ ਨੇ ਉਸਨੂੰ ਉਠਾਇਆ ਅਤੇ ਉਸਦੀ ਮਾਂ ਕੋਲ ਲੈ ਗਿਆ, ਮੁੰਡਾ ਦੁਪਹਿਰ ਤੱਕ ਉਸਦੀ ਗੋਦ ਵਿੱਚ ਬੈਠਾ ਰਿਹਾ, ਅਤੇ ਫਿਰ ਉਹ ਮਰ ਗਿਆ। 21 ਉਸਨੇ ਉੱਪਰ ਜਾ ਕੇ ਉਸਨੂੰ ਪਰਮੇਸ਼ਵਰ ਦੇ ਬੰਦੇ ਦੇ ਮੰਜੇ ਉੱਤੇ ਲਿਟਾ ਦਿੱਤਾ, ਫਿਰ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ।
22 ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਕਿਹਾ, "ਕਿਰਪਾ ਕਰਕੇ ਜੁਆਨਾਂ ਵਿੱਚੋਂ ਇੱਕ ਮਨੁੱਖ ਅਤੇ ਇੱਕ ਗਧਾ ਭੇਜੋ ਤਾਂ ਜੋ ਮੈਂ ਜਲਦੀ ਨਾਲ ਪਰਮੇਸ਼ਵਰ ਦੇ ਬੰਦੇ ਕੋਲ ਜਾਵਾਂ ਅਤੇ ਵਾਪਸ ਮੁੜ ਆਵਾਂ।"
23 ਉਸ ਨੇ ਪੁੱਛਿਆ, "ਤੂੰ ਅੱਜ ਹੀ ਉਸ ਕੋਲ ਕਿਉਂ ਜਾਣਾ ਹੈ? ਨਾ ਤਾਂ ਅੱਜ ਨਵਾਂ ਚੰਦ ਜਾਂ ਸਬਤ ਦਾ ਦਿਨ4:23 ਸਬਤ ਦਾ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਹੈ।"
ਉਸਨੇ ਕਿਹਾ "ਕੋਈ ਗੱਲ ਨਹੀਂ।"
24 ਉਸਨੇ ਗਧੇ ਤੇ ਕਾਠੀ ਕੱਸੀ ਅਤੇ ਆਪਣੇ ਨੌਕਰ ਨੂੰ ਕਿਹਾ, "ਹੱਕ ਲੈ; ਅਤੇ ਜਦੋਂ ਤੱਕ ਮੈਂ ਨਾ ਆਖਾਂ ਮੇਰੇ ਕਾਰਨ ਹੱਕਣ ਵਿੱਚ ਢਿੱਲ ਨਾ ਕਰੀ।" 25 ਇਸ ਲਈ ਉਹ ਚਲੀ ਗਈ ਅਤੇ ਕਰਮਲ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਆਈ।
ਜਦੋਂ ਪਰਮੇਸ਼ਵਰ ਦੇ ਜਨ ਨੇ ਉਸ ਔਰਤ ਨੂੰ ਦੂਰੋਂ ਦੇਖਿਆ, ਤਾਂ ਪਰਮੇਸ਼ਵਰ ਦੇ ਜਨ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, "ਵੇਖ! ਉਹ ਸ਼ੂਨੰਮੀ ਔਰਤ ਹੈ! 26 ਤੂੰ ਹੁਣ ਦੌੜ ਕੇ ਉਸਨੂੰ ਮਿਲ ਅਤੇ ‘ਉਸਨੂੰ ਪੁੱਛ ਕਿ ਸਭ ਕੁਝ ਸੁੱਖ-ਸਾਂਦ ਹੈ? ਕੀ ਤੇਰਾ ਪਤੀ ਠੀਕ ਹੈ? ਕੀ ਤੇਰਾ ਬੱਚਾ ਠੀਕ ਹੈ?’ "
ਉਸਨੇ ਕਿਹਾ, "ਸਭ ਕੁਝ ਸੁੱਖ-ਸਾਂਦ ਹੈ।"
27 ਜਦੋਂ ਉਹ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਪਹੁੰਚੀ, ਉਸ ਔਰਤ ਨੇ ਉਸਦੇ ਪੈਰ ਫੜ ਲਏ। ਗੇਹਜ਼ੀ ਉਸ ਨੂੰ ਦੂਰ ਹਟਾਉਂਣ ਲਈ ਨੇੜੇ ਆਇਆ, ਪਰ ਪਰਮੇਸ਼ਵਰ ਦੇ ਜਨ ਨੇ ਆਖਿਆ, "ਉਸ ਨੂੰ ਇਕੱਲਾ ਛੱਡ ਦਿਓ! ਕਿਉਂਕਿ ਉਹ ਕੌੜੀ ਮੁਸੀਬਤ ਵਿੱਚ ਹੈ, ਪਰ ਯਾਹਵੇਹ ਨੇ ਇਸ ਨੂੰ ਮੇਰੇ ਤੋਂ ਲੁਕਾਇਆ ਹੈ ਅਤੇ ਮੈਨੂੰ ਕਿਉਂ ਨਹੀਂ ਦੱਸਿਆ ਹੈ।"
28 ਤਦ ਉਹ ਬੋਲੀ "ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ, ‘ਮੇਰੀਆਂ ਉਮੀਦਾਂ ਨਾ ਵਧਾਓ’?"
29 ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, "ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਸ ਨੂੰ ਨਮਸਕਾਰ ਨਾ ਕਰੀ ਅਤੇ ਜੇ ਕੋਈ ਤੈਨੂੰ ਨਮਸਕਾਰ ਕਰੇ, ਤਾਂ ਜਵਾਬ ਨਾ ਦੇਵੀਂ। ਮੇਰੀ ਲਾਠੀ ਮੁੰਡੇ ਦੇ ਮੂੰਹ ਤੇ ਰੱਖ ਦੇਵੀਂ।"
30 ਪਰ ਬੱਚੇ ਦੀ ਮਾਂ ਨੇ ਕਿਹਾ, "ਜੀਉਂਦੇ ਯਾਹਵੇਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਡੇ ਤੋਂ ਬਿਨਾ ਨਹੀਂ ਜਾਵਾਂਗੀ।" ਇਸ ਲਈ ਉਹ ਉੱਠਿਆ ਅਤੇ ਉਸਦੇ ਮਗਰ ਹੋ ਤੁਰਿਆ।
31 ਗੇਹਜ਼ੀ ਉਹਨਾਂ ਤੋਂ ਪਹਿਲਾ ਤੁਰ ਗਿਆ ਅਤੇ ਲੜਕੇ ਦੇ ਮੂੰਹ ਉੱਤੇ ਲਾਠੀ ਰੱਖੀ, ਪਰ ਨਾ ਆਵਾਜ਼ ਸੀ ਨਾ ਸੁਰਤ ਸੀ। ਇਸ ਲਈ ਗੇਹਜ਼ੀ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਕਿਹਾ, "ਮੁੰਡਾ ਨਹੀਂ ਜਾਗਿਆ।"
32 ਜਦੋਂ ਅਲੀਸ਼ਾ ਘਰ ਪਹੁੰਚਿਆ, ਤਾਂ ਮੁੰਡਾ ਮਰਿਆ ਹੋਇਆ ਉਸਦੇ ਮੰਜੇ ਤੇ ਪਿਆ ਹੋਇਆ ਸੀ। 33 ਉਸ ਨੇ ਅੰਦਰ ਜਾ ਕੇ, ਉਹਨਾਂ ਦੋਹਾਂ ਲਈ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 34 ਫਿਰ ਉਹ ਮੰਜੇ ਤੇ ਚੜ੍ਹ ਮੁੰਡੇ ਦੇ ਉੱਤੇ ਲੇਟ ਗਿਆ, ਉਸਨੇ ਆਪਣਾ ਮੂੰਹ ਮੁੰਡੇ ਦੇ ਮੂੰਹ ਉੱਤੇ, ਅੱਖਾਂ ਉਸ ਦੀਆਂ ਅੱਖਾਂ ਉੱਤੇ, ਹੱਥਾਂ ਨੂੰ ਹੱਥ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਉਸ ਵਿਛਾ ਦਿੱਤਾ, ਲੜਕੇ ਦਾ ਸਰੀਰ ਗਰਮ ਹੋ ਗਿਆ। 35 ਫਿਰ ਉਹ ਉੱਠਿਆ ਅਤੇ ਘਰ ਦੇ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉੱਤੇ ਲੇਟਿਆ। ਮੁੰਡੇ ਨੇ ਸੱਤ ਵਾਰ ਛਿੱਕ ਮਾਰ ਕੇ ਅੱਖਾਂ ਖੋਲ੍ਹੀਆਂ।
36 ਅਲੀਸ਼ਾ ਨੇ ਗੇਹਜ਼ੀ ਨੂੰ ਬੁਲਾਇਆ ਅਤੇ ਕਿਹਾ, "ਸ਼ੂਨੰਮੀ ਨੂੰ ਬੁਲਾਓ।" ਅਤੇ ਉਸਨੇ ਬੁਲਾਇਆ, ਜਦੋਂ ਉਹ ਆਈ ਤਾਂ ਉਸਨੇ ਕਿਹਾ, "ਆਪਣੇ ਪੁੱਤਰ ਨੂੰ ਲੈ ਜਾ।" 37 ਉਹ ਅੰਦਰ ਆਈ, ਉਸਦੇ ਪੈਰਾਂ ਤੇ ਡਿੱਗ ਪਈ ਅਤੇ ਜ਼ਮੀਨ ਤੇ ਝੁਕ ਗਈ। ਫਿਰ ਉਹ ਆਪਣੇ ਪੁੱਤਰ ਨੂੰ ਲੈ ਕੇ ਬਾਹਰ ਚਲੀ ਗਈ।