14 ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ, ਤੁਹਾਡੇ ਵਿੱਚੋਂ ਕੁਝ ਅਜਿਹੇ ਹਨ ਜੋ ਬਿਲਆਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਰਾਜਾ ਬਾਲਾਕ ਨੂੰ ਇਸਰਾਏਲ ਨੂੰ ਪਾਪ ਕਰਨ ਲਈ ਭਰਮਾਉਣਾ ਸਿਖਾਇਆ ਤਾਂ ਜੋ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਜਿਨਸੀ ਹਰਾਮਕਾਰੀ ਕਰਨ।2:14 ਗਿਣ 22:24; 31:16; ਬਿਵ 23:4; 2 ਪਤ 2:5 15 ਇਸੇ ਤਰ੍ਹਾਂ, ਤੁਹਾਡੇ ਵਿੱਚ ਉਹ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਮੰਨਦੇ ਹਨ। 16 ਇਸ ਲਈ ਤੋਬਾ ਕਰੋ! ਨਹੀਂ ਤਾਂ, ਮੈਂ ਛੇਤੀ ਹੀ ਤੁਹਾਡੇ ਕੋਲ ਆਵਾਂਗਾ ਅਤੇ ਉਹਨਾਂ ਦੇ ਵਿਰੁੱਧ ਮੇਰੇ ਮੂੰਹ ਦੀ ਤਲਵਾਰ ਨਾਲ ਲੜਾਂਗਾ।
Publicidade