4 ਤਦ ਮੈਂ ਸਿੰਘਾਸਣ ਵੇਖੇ ਨਾਲੇ ਉਹਨਾਂ ਨੂੰ ਜਿਹੜੇ ਉਹਨਾਂ ਤੇ ਬੈਠੇ ਸਨ ਜਿੰਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਸੀ। ਤਦ ਮੈਂ ਉਹਨਾਂ ਆਤਮਾਵਾਂ ਨੂੰ ਵੇਖਿਆ ਜਿੰਨ੍ਹਾਂ ਦੇ ਸਿਰ ਪ੍ਰਭੂ ਯਿਸ਼ੂ ਦੀ ਗਵਾਹੀ ਦੇਣ ਕਾਰਨ ਅਤੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਕਤਲ ਕੀਤੇ ਗਏ ਸਨ। ਉਹਨਾਂ ਨੇ ਉਸ ਦਰਿੰਦੇ ਅਤੇ ਉਸ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਆਪਣੇ ਹੱਥਾਂ ਅਤੇ ਮੱਥੇ ਉੱਤੇ ਉਸ ਦਾ ਨਿਸ਼ਾਨ ਨਹੀਂ ਲਗਾਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਨਾਲ ਰਾਜ ਕਰਨ ਲੱਗੇ।
Publicidade