1,44,000 ਲੋਕਾਂ ਉੱਤੇ ਮੋਹਰ
1 ਇਸ ਤੋਂ ਬਾਅਦ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚਾਰਾਂ ਕੋਨਿਆਂ ਉੱਤੇ ਖੜ੍ਹੇ ਵੇਖਿਆ, ਉਹਨਾਂ ਨੇ ਧਰਤੀ ਦੀਆਂ ਚਾਰ ਹਵਾਵਾਂ ਨੂੰ ਰੋਕਿਆ ਤਾਂ ਜੋ ਜ਼ਮੀਨ ਜਾਂ ਸਮੁੰਦਰ ਜਾਂ ਕਿਸੇ ਦਰੱਖ਼ਤ ਉੱਤੇ ਕਿਸੇ ਵੀ ਹਵਾ ਨੂੰ ਵਗਣ ਤੋਂ ਰੋਕਿਆ ਜਾ ਸਕੇ।7:1 ਯਿਰ 49:36; ਦਾਨੀ 7:2; ਜ਼ਕ 6:5 2 ਫਿਰ ਮੈਂ ਇੱਕ ਹੋਰ ਦੂਤ ਨੂੰ ਪੂਰਬ ਤੋਂ ਉੱਪਰ ਆਉਂਦੇ ਵੇਖਿਆ, ਜਿਸ ਉੱਤੇ ਜੀਉਂਦੇ ਪਰਮੇਸ਼ਵਰ ਦੀ ਮੋਹਰ ਲੱਗੀ ਹੋਈ ਸੀ। ਉਸ ਨੇ ਉੱਚੀ ਆਵਾਜ਼ ਵਿੱਚ ਉਹਨਾਂ ਚਾਰ ਦੂਤਾਂ ਨੂੰ ਪੁਕਾਰਿਆ ਜਿਨ੍ਹਾਂ ਨੂੰ ਜ਼ਮੀਨ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਦਿੱਤੀ ਗਈ ਸੀ: 3 "ਜਦੋਂ ਤੱਕ ਅਸੀਂ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਹੀਂ ਲਗਾਉਂਦੇ, ਜ਼ਮੀਨ ਜਾਂ ਸਮੁੰਦਰ ਜਾਂ ਰੁੱਖਾਂ ਨੂੰ ਨੁਕਸਾਨ ਨਾ ਪਹੁੰਚਾਓ।"7:3 ਹਿਜ਼ 9:4 4 ਤਦ ਮੈਂ ਉਹਨਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਉੱਤੇ ਮੋਹਰ ਲੱਗੀ ਹੋਈ ਸੀ: 1,44,000, ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ।
5 ਯਹੂਦਾਹ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਰਬੇਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਗਾਦ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
6 ਆਸ਼ੇਰ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਨਫ਼ਤਾਲੀ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਮਨੱਸ਼ੇਹ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
7 ਸ਼ਿਮਓਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਲੇਵੀ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਇੱਸਾਕਾਰ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
8 ਜ਼ਬੁਲੂਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਯੋਸੇਫ਼ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ।