5 ਇੱਕ ਵਿਅਕਤੀ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਵਧੇਰੇ ਪਵਿੱਤਰ ਸਮਝਦਾ ਹੈ; ਦੂਜੇ ਲੋਕ ਸੋਚਦੇ ਹਨ ਕਿ ਹਰ ਦਿਨ ਇੱਕੋ ਜਿਹਾ ਹੁੰਦਾ ਹੈ। ਉਹਨਾਂ ਵਿੱਚੋਂ ਹਰ ਇੱਕ ਨੂੰ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਹੋਣਾ ਚਾਹੀਦਾ ਹੈ।14:5 ਗਲਾ 4:10; ਕੁਲੁੱ 2:16 6 ਜਿਹੜਾ ਵੀ ਇੱਕ ਦਿਨ ਨੂੰ ਖਾਸ ਮੰਨਦਾ ਹੈ ਉਹ ਪ੍ਰਭੂ ਦੇ ਲਈ ਅਜਿਹਾ ਮੰਨਦਾ ਹੈ। ਇਸ ਤਰ੍ਹਾਂ ਜਿਹੜਾ ਵੀ ਮਾਸ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂਕਿ ਉਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਨ; ਅਤੇ ਜੋ ਕੋਈ ਇਸ ਤੋਂ ਦੂਰ ਰਹਿੰਦਾ ਹੈ ਉਹ ਪ੍ਰਭੂ ਦੇ ਲਈ ਕਰਦਾ ਹੈ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ।