ਬਾਬੇਲ ਦੇ ਡਿੱਗਣ ਤੇ ਤਿੰਨ ਦੂਣਾ ਹਾਲੇਲੂਯਾਹ
1 ਇਹ ਤੋਂ ਬਾਅਦ ਮੈਂ ਸਵਰਗ ਵਿੱਚੋਂ ਵੱਡੀ ਭੀੜ ਦੀ ਆਵਾਜ਼ ਇਹ ਆਖਦੀ ਸੁਣੀ:
"ਹਾਲੇਲੂਯਾਹ!
ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਵਰ ਦੀ ਹੈ,
2 ਉਹਨਾਂ ਦੇ ਨਿਆਂ ਸੱਚੇ ਅਤੇ ਠੀਕ ਹਨ,
ਕਿਉਂਕਿ ਉਹਨਾਂ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ
ਜਿਸ ਨੇ ਆਪਣੇ ਵਿਭਚਾਰ ਨਾਲ ਪੂਰੀ ਧਰਤੀ ਨੂੰ ਭ੍ਰਿਸ਼ਟ ਕੀਤਾ।
ਉਸ ਨੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਤੋਂ ਲਿਆਂ।"19:2 ਬਿਵ 32:43
3 ਅਤੇ ਉਹ ਫਿਰ ਬੋਲੇ:
"ਹਾਲੇਲੂਯਾਹ!
ਉਸ ਦੇ ਮੱਚਦੇ ਸਰੀਰ ਦਾ ਧੂੰਆਂ ਜੁੱਗੋ-ਜੁੱਗੋ ਪਿਆ ਉੱਠਦਾ ਹੈ।"19:3 ਜ਼ਬੂ 106:48