11 ਇਸੇ ਤਰ੍ਹਾਂ, ਤੁਸੀਂ ਆਪਣੇ ਆਪ ਨੂੰ ਪਾਪ ਲਈ ਮਰੇ ਹੋਏ ਸਮਝੋ ਪਰ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਲਈ ਜਿਉਂਦੇ ਹੋਏ। 12 ਇਸ ਲਈ ਆਪਣੇ ਮਰਨਹਾਰ ਸਰੀਰ ਤੇ ਪਾਪ ਨੂੰ ਰਾਜ ਨਾ ਕਰਨ ਦਿਓ ਤਾਂ ਜੋ ਤੁਸੀਂ ਇਸ ਦੀਆਂ ਭੈੜੀਆਂ ਇੱਛਾਵਾਂ ਦਾ ਪਾਲਣ ਕਰੋ। 13 ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ।
Publicidade