13 ਤਦ ਮੈਂ ਤਿੰਨ ਡੱਡੂਆਂ ਵਰਗੀਆਂ ਅਸ਼ੁੱਧ ਆਤਮਾਵਾਂ ਵੇਖੀਆ; ਉਹ ਅਜਗਰ ਦੇ ਮੂੰਹ ਵਿੱਚੋਂ, ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਨਿੱਕਲੀਆ। 14 ਕਿਉਂਕਿ ਉਹ ਚਮਤਕਾਰ ਵਿਖਾਉਣ ਵਾਲੀਆਂ ਦੁਸ਼ਟ ਆਤਮਾ ਸਨ, ਅਤੇ ਉਹ ਸੰਸਾਰ ਦੇ ਰਾਜਿਆਂ ਕੋਲ ਗਈਆ, ਤਾਂ ਕਿ ਉਹਨਾਂ ਨੂੰ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਜਿੱਤ ਦੇ ਮਹਾਨ ਦਿਨ ਉੱਤੇ ਯੁੱਧ ਕਰਨ ਲਈ ਇਕੱਠਾ ਕਰਨ।
15 "ਵੇਖੋ, ਮੈਂ ਚੋਰ ਵਾਂਗ ਅਚਾਨਕ ਆਉਂਦਾ ਹਾਂ! ਮੁਬਾਰਕ ਉਹ ਜੋ ਜਾਗਦਾ ਅਤੇ ਆਪਣੇ ਕੱਪੜੇ ਪਹਿਨ ਕੇ ਰੱਖਦਾ ਹੈ, ਜੋ ਅਜਿਹਾ ਨਾ ਹੋਵੇ ਉਹ ਨੰਗਾ ਫਿਰੇ ਅਤੇ ਲੋਕ ਉਸ ਦੀ ਸ਼ਰਮ ਵੇਖਣ।"
16 ਤਦ ਉਹਨਾਂ ਦੁਸ਼ਟ ਆਤਮਾਵਾਂ ਨੇ ਰਾਜਿਆਂ ਨੂੰ ਉਸ ਥਾਂ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਦੇ ਹਨ ਇਕੱਠੀਆਂ ਕੀਤਾ।