ਯਿਸ਼ੂ ਦਾ ਸਬਤ ਦੇ ਦਿਨ ਸੁੱਕੇ ਹੱਥ ਵਾਲੇ ਨੂੰ ਚੰਗਾ ਕਰਨਾ
1 ਇੱਕ ਵਾਰ ਫਿਰ ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਏ ਅਤੇ ਉੱਥੇ ਇੱਕ ਆਦਮੀ ਮੌਜੂਦ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ। 2 ਉਹਨਾਂ ਵਿੱਚੋਂ ਕਈ ਯਿਸ਼ੂ ਉੱਤੇ ਦੋਸ਼ ਲਾਉਣ ਦਾ ਕਾਰਣ ਲੱਭਣ ਵਾਸਤੇ, ਯਿਸ਼ੂ ਨੂੰ ਨੇੜਿਓ ਜਾਂਚਣ ਲੱਗੇ ਕੀ ਯਿਸ਼ੂ ਸਬਤ ਦੇ ਦਿਨ3:2 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਉਸਨੂੰ ਚੰਗਾ ਕਰਦਾ ਹੈ ਕਿ ਨਹੀਂ। 3 ਯਿਸ਼ੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, "ਸਾਰਿਆਂ ਦੇ ਸਾਮ੍ਹਣੇ ਖੜ੍ਹਾ ਹੋ।"
4 ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਸਬਤ ਦੇ ਦਿਨ ਕੀ ਕਰਨਾ ਸਹੀ ਹੈ, ਭਲਿਆਈ ਜਾਂ ਬੁਰਾਈ, ਜਾਨ ਬਚਾਉਣਾ ਜਾਂ ਜਾਨ ਨੂੰ ਮਾਰਨਾ?" ਪਰ ਉਹ ਸਾਰੇ ਚੁੱਪ ਹੀ ਰਹੇ।
5 ਯਿਸ਼ੂ ਨੇ ਗੁੱਸੇ ਵਿੱਚ ਉਹਨਾਂ ਵੱਲ ਵੇਖਿਆ ਅਤੇ ਉਨ੍ਹਾਂ ਦੇ ਜ਼ਿੱਦੀ ਦਿਲਾਂ ਤੇ ਦੁਖੀ ਹੋ ਕੇ ਉਸ ਆਦਮੀ ਨੂੰ ਕਿਹਾ, "ਆਪਣਾ ਹੱਥ ਵਧਾ।" ਉਸਨੇ ਆਪਣਾ ਹੱਥ ਵਧਾਇਆ ਅਤੇ ਉਸਦਾ ਹੱਥ ਪੂਰੀ ਤਰ੍ਹਾਂ ਚੰਗਾ ਹੋ ਗਿਆ।