33 ਕਿਉਂ ਜੋ ਯੋਹਨ ਬਪਤਿਸਮਾ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ ਸੀ ਅਤੇ ਨਾ ਹੀ ਦਾਖਰਸ ਪੀਂਦਾ ਸੀ, ਅਤੇ ਤੁਸੀਂ ਆਖਦੇ ਕੀ, ‘ਉਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਹੈ।’ 34 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਹ ਤਾਂ ਖਾਣ-ਪੀਣ ਵਾਲਾ ਅਤੇ ਸ਼ਰਾਬੀ ਹੈ, ਉਹ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਦੋਸਤ ਹੈ।’