ਯਿਸ਼ੂ ਦਾ ਤੂਫਾਨ ਨੂੰ ਸ਼ਾਂਤ ਕਰਨਾ
22 ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, "ਆਓ ਅਸੀਂ ਝੀਲ ਦੇ ਦੂਸਰੇ ਪਾਸੇ ਚੱਲੀਏ।" ਤਾਂ ਉਹ ਕਿਸ਼ਤੀ ਵਿੱਚ ਬੈਠ ਕੇ ਚਲੇ ਗਏ। 23 ਜਦੋਂ ਉਹ ਕਿਸ਼ਤੀ ਤੇ ਜਾ ਰਹੇ ਸਨ ਤਾਂ ਯਿਸ਼ੂ ਸੌ ਗਏ। ਉਸੇ ਵੇਲੇ ਝੀਲ ਵਿੱਚ ਇੱਕ ਤੂਫਾਨ ਆਇਆ, ਇੱਥੋਂ ਤੱਕ ਕਿ ਕਿਸ਼ਤੀ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਸੀ।
24 ਚੇਲਿਆਂ ਨੇ ਜਾ ਕੇ ਯਿਸ਼ੂ ਨੂੰ ਜਗਾਇਆ ਅਤੇ ਕਿਹਾ, "ਸਵਾਮੀ ਜੀ! ਸਵਾਮੀ ਜੀ! ਅਸੀਂ ਡੁੱਬ ਚੱਲੇ ਹਾਂ!"
ਯਿਸ਼ੂ ਨੇ ਉੱਠ ਕੇ ਤੂਫਾਨ ਅਤੇ ਜ਼ੋਰਦਾਰ ਲਹਿਰਾਂ ਨੂੰ ਝਿੜਕਿਆ; ਤੂਫਾਨ ਰੁਕ ਗਿਆ ਅਤੇ ਤੇਜ਼ ਲਹਿਰਾਂ ਸ਼ਾਂਤ ਹੋ ਗਈਆਂ। 25 ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, "ਤੁਹਾਡਾ ਵਿਸ਼ਵਾਸ ਕਿੱਥੇ ਹੈ?"
ਚੇਲੇ ਡਰ ਗਏ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, "ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!"
ਦੁਸ਼ਟ ਆਤਮਾ ਨੂੰ ਸੂਰਾਂ ਦੇ ਝੁੰਡ ਵਿੱਚ ਭੇਜਣਾ
26 ਇਸ ਤੋਂ ਬਾਅਦ ਉਹ ਗਿਰਾਸੇਨ ਦੇ ਖੇਤਰ ਵਿੱਚ ਆਏ, ਜੋ ਗਲੀਲ ਝੀਲ ਦੇ ਪਾਰ ਦੂਜੇ ਪਾਸੇ ਹੈ।