ਮੱਤੀਯਾਹ ਦਾ ਬੁਲਾਇਆ ਜਾਣਾ
9 ਜਦੋਂ ਯਿਸ਼ੂ ਉੱਥੋਂ ਅੱਗੇ ਗਏ, ਤਾਂ ਉਹਨਾਂ ਨੇ ਇੱਕ ਮੱਤੀਯਾਹ ਨਾਮ ਦੇ ਆਦਮੀ ਨੂੰ ਚੁੰਗੀ ਲੈਣ ਵਾਲੀ ਚੌਕੀ9:9 ਚੁੰਗੀ ਲੈਣ ਵਾਲੀ ਚੌਕੀ ਅਰਥਾਤ ਟੈਕਸ ਕੁਲੈਕਟਰ ਦਾ ਬੂਥ ਉੱਤੇ ਬੈਠਾ ਵੇਖਿਆ। ਯਿਸ਼ੂ ਨੇ ਉਸ ਨੂੰ ਕਿਹਾ, "ਮੇਰੇ ਮਗਰ ਚੱਲ," ਅਤੇ ਮੱਤੀਯਾਹ ਉੱਠਿਆ ਅਤੇ ਉਸਦੇ ਮਗਰ ਤੁਰ ਪਿਆ।
10 ਜਦੋਂ ਯਿਸ਼ੂ ਮੱਤੀਯਾਹ ਦੇ ਘਰ ਭੋਜਨ ਖਾ ਰਹੇ ਸਨ, ਤਾਂ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਵਿਅਕਤੀ ਵੀ ਆਏ, ਯਿਸ਼ੂ ਅਤੇ ਉਹ ਦੇ ਚੇਲਿਆਂ ਨਾਲ ਖਾਣਾ ਖਾਧਾ। 11 ਜਦੋਂ ਕੁਝ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਸਦੇ ਚੇਲਿਆਂ ਨੂੰ ਪੁੱਛਿਆ, "ਤੁਹਾਡਾ ਗੁਰੂ ਚੁੰਗੀ9:11 ਚੁੰਗੀ ਲੈਣ ਵਾਲਿਆਂ ਦਾ ਜ਼ਿਆਦਾਤਰ ਕੰਮ ਪਰਾਈਆਂ ਕੌਮਾਂ ਦੇ ਵਿੱਚ ਹੁੰਦਾ ਸੀ ਜਿਸ ਕਰਕੇ ਉਹਨਾਂ ਨੂੰ ਪਾਪੀ ਸਮਝਿਆ ਜਾਂਦਾ ਸੀ। ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ?"
12 ਇਹ ਸੁਣ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ9:12 ਵੈਦ ਮਤਲਬ ਡਾਕਟਰ ਦੀ ਜ਼ਰੂਰਤ ਹੁੰਦੀ ਹੈ। 13 ਪਰ ਜਾਓ ਅਤੇ ਇਸਦਾ ਅਰਥ ਸਿੱਖੋ: ‘ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ।’9:13 ਹੋਸ਼ੇ 6:6 ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਹਾਂ।"