Pular para o conteúdo
Publicidade

ਮੱਤੀਯਾਹ 9

ਅਧਰੰਗੀ ਨੂੰ ਚੰਗਾ ਕਰਨਾ

1 ਯਿਸ਼ੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘੇ ਅਤੇ ਆਪਣੇ ਨਗਰ ਵੱਲ ਆਏ। 2 ਤਾਂ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲੈ ਕੇ ਆਏ, ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ, ਉਸ ਅਧਰੰਗੀ ਨੂੰ ਕਿਹਾ, "ਹੇ ਪੁੱਤਰ, ਹੌਸਲਾ ਰੱਖ; ਤੇਰੇ ਪਾਪ ਮਾਫ਼ ਹੋ ਚੁੱਕੇ ਹਨ।"

3 ਤਾਂ ਕੁਝ ਧਰਮ ਦੇ ਉਪਦੇਸ਼ਕਾ ਨੇ ਆਪਣੇ ਮਨ ਵਿੱਚ ਕਿਹਾ, "ਇਹ ਵਿਅਕਤੀ ਪਰਮੇਸ਼ਵਰ ਦੀ ਨਿੰਦਿਆ ਕਰਦਾ ਹੈ!"

4 ਅਤੇ ਉਹਨਾਂ ਦੇ ਮਨਾਂ ਦੇ ਵਿਚਾਰਾਂ ਨੂੰ ਜਾਣ ਕੇ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ? 5 ਕਿਹੜੀ ਗੱਲ ਕਹਿਣੀ ਸੌਖੀ ਹੈ: ਇਹ ਆਖਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਆਖਣਾ ‘ਉੱਠ ਅਤੇ ਤੁਰ?’ 6 ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।" ਫਿਰ ਯਿਸ਼ੂ ਨੇ ਅਧਰੰਗੀ ਨੂੰ ਕਿਹਾ, "ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।" 7 ਤਦ ਉਹ ਮਨੁੱਖ ਉੱਠਿਆ ਅਤੇ ਆਪਣੇ ਘਰ ਚਲਾ ਗਿਆ। 8 ਜਦ ਭੀੜ ਨੇ ਇਹ ਸਭ ਵੇਖਿਆ, ਤਾਂ ਉਹ ਡਰ ਗਏ; ਅਤੇ ਪਰਮੇਸ਼ਵਰ ਦੀ ਵਡਿਆਈ ਕੀਤੀ, ਕਿਸਨੇ ਮਨੁੱਖ ਨੂੰ ਅਜਿਹਾ ਅਧਿਕਾਰ ਦਿੱਤਾ ਹੈ।

ਮੱਤੀਯਾਹ ਦਾ ਬੁਲਾਇਆ ਜਾਣਾ

9 ਜਦੋਂ ਯਿਸ਼ੂ ਉੱਥੋਂ ਅੱਗੇ ਗਏ, ਤਾਂ ਉਹਨਾਂ ਨੇ ਇੱਕ ਮੱਤੀਯਾਹ ਨਾਮ ਦੇ ਆਦਮੀ ਨੂੰ ਚੁੰਗੀ ਲੈਣ ਵਾਲੀ ਚੌਕੀ9:9 ਚੁੰਗੀ ਲੈਣ ਵਾਲੀ ਚੌਕੀ ਅਰਥਾਤ ਟੈਕਸ ਕੁਲੈਕਟਰ ਦਾ ਬੂਥ ਉੱਤੇ ਬੈਠਾ ਵੇਖਿਆ। ਯਿਸ਼ੂ ਨੇ ਉਸ ਨੂੰ ਕਿਹਾ, "ਮੇਰੇ ਮਗਰ ਚੱਲ," ਅਤੇ ਮੱਤੀਯਾਹ ਉੱਠਿਆ ਅਤੇ ਉਸਦੇ ਮਗਰ ਤੁਰ ਪਿਆ।

10 ਜਦੋਂ ਯਿਸ਼ੂ ਮੱਤੀਯਾਹ ਦੇ ਘਰ ਭੋਜਨ ਖਾ ਰਹੇ ਸਨ, ਤਾਂ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਵਿਅਕਤੀ ਵੀ ਆਏ, ਯਿਸ਼ੂ ਅਤੇ ਉਹ ਦੇ ਚੇਲਿਆਂ ਨਾਲ ਖਾਣਾ ਖਾਧਾ। 11 ਜਦੋਂ ਕੁਝ ਫ਼ਰੀਸੀਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਸਦੇ ਚੇਲਿਆਂ ਨੂੰ ਪੁੱਛਿਆ, "ਤੁਹਾਡਾ ਗੁਰੂ ਚੁੰਗੀ9:11 ਚੁੰਗੀ ਲੈਣ ਵਾਲਿਆਂ ਦਾ ਜ਼ਿਆਦਾਤਰ ਕੰਮ ਪਰਾਈਆਂ ਕੌਮਾਂ ਦੇ ਵਿੱਚ ਹੁੰਦਾ ਸੀ ਜਿਸ ਕਰਕੇ ਉਹਨਾਂ ਨੂੰ ਪਾਪੀ ਸਮਝਿਆ ਜਾਂਦਾ ਸੀ। ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ?"

12 ਇਹ ਸੁਣ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ9:12 ਵੈਦ ਮਤਲਬ ਡਾਕਟਰ ਦੀ ਜ਼ਰੂਰਤ ਹੁੰਦੀ ਹੈ। 13 ਪਰ ਜਾਓ ਅਤੇ ਇਸਦਾ ਅਰਥ ਸਿੱਖੋ: ‘ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ।’9:13 ਹੋਸ਼ੇ 6:6 ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਹਾਂ।"

ਵਰਤ ਦੇ ਬਾਰੇ ਪ੍ਰਸ਼ਨ

14 ਫਿਰ ਯੋਹਨ ਦੇ ਚੇਲੇ ਯਿਸ਼ੂ ਦੇ ਕੋਲ ਆਏ ਅਤੇ ਉਸ ਤੋਂ ਪੁੱਛਿਆ, "ਇਸ ਦਾ ਕੀ ਕਾਰਨ ਹੈ, ਅਜਿਹਾ ਕਿਉਂ ਹੈ ਕਿ ਅਸੀਂ ਤੇ ਫ਼ਰੀਸੀ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ?"

15 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਕੀ ਉਹ ਸੋਗ ਕਰ ਸਕਦੇ ਹਨ? ਪਰ ਉਹ ਸਮਾਂ ਆਵੇਗਾ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ; ਫਿਰ ਉਹ ਵਰਤ ਰੱਖਣਗੇ।

16 "ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਵੱਧ ਫੱਟ ਜਾਂਦਾ ਹੈ। 17 ਅਤੇ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਜੇ ਕੋਈ ਅਜਿਹਾ ਕਰੇ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਪਰ ਨਵੀਂ ਦਾਖਰਸ ਨਵੀਆਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ, ਸੋ ਉਹ ਦੋਵੇਂ ਬਚੀਆਂ ਰਹਿੰਦੀਆਂਂ ਹਨ।"

ਬਾਰ੍ਹਾਂ ਸਾਲਾਂ ਤੋਂ ਬਿਮਾਰ ਔਰਤ ਦੀ ਚੰਗਿਆਈ ਅਤੇ ਇੱਕ ਮਰੀ ਹੋਈ ਕੁੜੀ ਨੂੰ ਜਿਉਂਦੀ ਕਰਨਾ

18 ਜਦੋਂ ਯਿਸ਼ੂ ਇਹ ਗੱਲਾਂ ਕਹਿ ਰਿਹਾ ਸੀ, ਤਾਂ ਇੱਕ ਪ੍ਰਾਰਥਨਾ ਸਥਾਨ ਦਾ ਆਗੂ9:18 ਆਗੂ ਮਤਲਬ ਡਾਕਟਰ ਉਸ ਦੇ ਕੋਲ ਆਇਆ ਅਤੇ ਉਸਦੇ ਅੱਗੇ ਗੋਡੇ ਟੇਕੇ ਅਤੇ ਆਖਿਆ, "ਮੇਰੀ ਬੇਟੀ ਮਰ ਗਈ ਹੈ, ਤੁਸੀਂ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖ ਦਿਓ ਤਾਂ ਉਹ ਦੁਬਾਰਾ ਜਿਉਂਦੀ ਹੋ ਜਾਵੇ।" 19 ਫਿਰ ਯਿਸ਼ੂ ਉੱਠੇ ਅਤੇ ਉਸ ਦੇ ਨਾਲ ਚਲੇ ਗਏ ਅਤੇ ਉਸਦੇ ਚੇਲੇ ਵੀ ਉਸ ਦੇ ਨਾਲ ਚਲੇ ਗਏ।

20 ਅਤੇ ਉਸ ਵਕਤ ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ ਅਤੇ ਯਿਸ਼ੂ ਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ। 21 ਕਿਉਂਕਿ ਉਸਨੇ ਆਪਣੇ ਮਨ ਵਿੱਚ ਇਹ ਸੋਚਿਆ ਸੀ, "ਕਿ ਜੇ ਮੈਂ ਉਸਦੇ ਕੱਪੜੇ ਦਾ ਕਿਨਾਰਾ ਹੀ ਛੂਹ ਲਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ।"

22 ਯਿਸ਼ੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਆਖਿਆ, "ਬੇਟੀ ਹੌਸਲਾ ਰੱਖ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ," ਤਾਂ ਉਹ ਔਰਤ ਉਸੇ ਵਕਤ ਚੰਗੀ ਹੋ ਗਈ।

23 ਜਦੋਂ ਯਿਸ਼ੂ ਉਸ ਪ੍ਰਾਰਥਨਾ ਸਥਾਨ ਵਾਲੇ ਆਗੂ ਦੇ ਘਰ ਵਿੱਚ ਪਹੁੰਚੇ ਤਾਂ ਉਸ ਜਗ੍ਹਾ ਤੇ ਬੰਸਰੀ ਵਜਾਉਂਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆ ਵੇਖਿਆ। 24 ਤਾਂ ਉਸ ਨੇ ਕਿਹਾ, "ਹੱਟ ਜਾਓ। ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।" ਪਰ ਉਹ ਯਿਸ਼ੂ ਉੱਤੇ ਹੱਸਣ ਲੱਗੇ। 25 ਬਾਅਦ ਵਿੱਚ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਯਿਸ਼ੂ ਅੰਦਰ ਗਏ ਅਤੇ ਜਾ ਕੇ ਉਸ ਕੁੜੀ ਦਾ ਹੱਥ ਫੜਿਆ ਅਤੇ ਉਹ ਉੱਠ ਗਈ। 26 ਤਾਂ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ।

ਯਿਸ਼ੂ ਦਾ ਦੋ ਅੰਨ੍ਹਿਆਂ ਅਤੇ ਇੱਕ ਗੂੰਗੇ ਨੂੰ ਚੰਗਾ ਕਰਨਾ

27 ਜਦੋਂ ਯਿਸ਼ੂ ਉੱਥੋਂ ਚਲੇ ਗਏ, ਤਾਂ ਦੋ ਅੰਨ੍ਹੇ ਉਸਦੇ ਪਿੱਛੇ ਤੁਰ ਆਵਾਜ਼ਾਂ ਮਾਰਦੇ ਆਏ ਅਤੇ ਬੋਲੇ, "ਹੇ ਦਾਵੀਦ ਦੇ ਪੁੱਤਰ, ਸਾਡੇ ਉੱਤੇ ਕਿਰਪਾ ਕਰੋ!"

28 ਅਤੇ ਜਦੋਂ ਯਿਸ਼ੂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਸਦੇ ਕੋਲ ਆਏ, ਤਾਂ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਕੀ ਤੁਹਾਨੂੰ ਵਿਸ਼ਵਾਸ ਹੈ ਮੈਂ ਚੰਗਾ ਕਰ ਸਕਦਾ ਹੈ?"

ਤਾਂ ਉਹਨਾਂ ਨੇ ਉਸ ਨੂੰ ਆਖਿਆ, "ਹਾਂ, ਪ੍ਰਭੂ ਜੀ।"

29 ਤਦ ਯਿਸ਼ੂ ਨੇ ਉਹਨਾਂ ਦੀਆਂਂ ਅੱਖਾਂ ਨੂੰ ਛੂਹਿਆ ਅਤੇ ਕਿਹਾ, "ਜਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਲਈ ਉਸੇ ਤਰ੍ਹਾਂ ਹੋਵੇ।" 30 ਅਤੇ ਤੁਰੰਤ ਹੀ ਉਹ ਵੇਖਣ ਲੱਗੇ, "ਯਿਸ਼ੂ ਨੇ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੱਤੀ, ਕਿਸੇ ਨੂੰ ਇਸ ਬਾਰੇ ਨਾ ਦੱਸਣਾ।" 31 ਪਰ ਉਹ ਚਲੇ ਗਏ ਅਤੇ ਜਾ ਕੇ ਉਸਦੀ ਚਰਚਾ ਸਾਰੇ ਇਲਾਕੇ ਵਿੱਚ ਕੀਤੀ।

32 ਫਿਰ ਜਦੋਂ ਉਹ ਬਾਹਰ ਨਿਕਲ ਰਹੇ ਸਨ ਤਾਂ ਲੋਕ ਇੱਕ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਯਿਸ਼ੂ ਕੋਲ ਲਿਆਏ। 33 ਅਤੇ ਜਦੋਂ ਦੁਸ਼ਟ ਆਤਮਾ ਨਿਕਲ ਕੇ ਭੱਜ ਗਈ ਤਾਂ ਉਹ ਗੂੰਗਾ ਮਨੁੱਖ ਬੋਲਣ ਲੱਗ ਪਿਆ ਅਤੇ ਭੀੜ ਅਚਰਜ਼ ਨਾਲ ਆਖਣ ਲੱਗੀ ਕਿ ਇਸਰਾਏਲ ਵਿੱਚ ਇਸ ਤਰ੍ਹਾਂ ਕਦੇ ਨਹੀਂ ਵੇਖਿਆ।

34 ਪਰ ਫ਼ਰੀਸੀਆਂ ਨੇ ਕਿਹਾ, "ਇਹ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਬਾਹਰ ਕੱਢਦਾ ਹੈ।"

ਮਜ਼ਦੂਰ ਥੋੜ੍ਹੇ ਹਨ

35 ਯਿਸ਼ੂ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਨਾਲੇ ਉਹਨਾਂ ਲੋਕਾਂ ਵਿੱਚੋਂ ਬਿਮਾਰੀਆਂ ਨੂੰ ਅਤੇ ਰੋਗਾਂ ਨੂੰ ਦੂਰ ਕਰਦਾ ਹੋਇਆ ਸਾਰੇ ਨਗਰਾਂ ਅਤੇ ਪਿੰਡਾਂ ਵਿੱਚੋਂ ਦੀ ਲੰਘਦਾ ਸੀ। 36 ਜਦੋਂ ਯਿਸ਼ੂ ਨੇ ਵੱਡੀ ਭੀੜ ਨੂੰ ਵੇਖਿਆ, ਤਾਂ ਯਿਸ਼ੂ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ ਪਰੇਸ਼ਾਨ ਅਤੇ ਨਿਰਾਸ਼ ਸਨ। 37 ਤਦ ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, "ਫ਼ਸਲ ਪੱਕੀ ਹੋਈ ਤਾਂ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ। 38 ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰਾਂ ਨੂੰ ਭੇਜੇ।"

Estes versículos te tocaram? Ore agora!

+581 estão orando agora.

Junte-se à corrente de oração.