Pular para o conteúdo
Publicidade

ਹਿਜ਼ਕੀਏਲ 19

ਇਸਰਾਏਲ ਦੇ ਰਾਜਕੁਮਾਰਾਂ ਉੱਤੇ ਇੱਕ ਵਿਰਲਾਪ

1 "ਇਸਰਾਏਲ ਦੇ ਰਾਜਕੁਮਾਰਾਂ ਲਈ ਵਿਰਲਾਪ ਕਰੋ 2 ਅਤੇ ਆਖ:

" ‘ਤੇਰੀ ਮਾਂ ਸ਼ੇਰਾਂ ਵਿੱਚ ਸ਼ੇਰਨੀ ਸੀ!

ਉਹ ਉਹਨਾਂ ਦੇ ਵਿਚਕਾਰ ਲੇਟੀ ਸੀ

ਅਤੇ ਆਪਣੇ ਬੱਚਿਆਂ ਨੂੰ ਪਾਲਿਆ।

3 ਉਸਨੇ ਆਪਣੇ ਇੱਕ ਬੱਚੇ ਨੂੰ ਪਾਲਿਆ,

ਅਤੇ ਉਹ ਇੱਕ ਤਾਕਤਵਰ ਸ਼ੇਰ ਬਣ ਗਿਆ।

ਉਸ ਨੇ ਸ਼ਿਕਾਰ ਨੂੰ ਪਾੜਨਾ ਸਿੱਖਿਆ

ਅਤੇ ਉਹ ਆਦਮਖੋਰ ਬਣ ਗਿਆ।

4 ਕੌਮਾਂ ਨੇ ਉਸ ਬਾਰੇ ਸੁਣਿਆ,

ਅਤੇ ਉਹ ਆਪਣੇ ਟੋਏ ਵਿੱਚ ਫਸ ਗਿਆ।

ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ

ਮਿਸਰ ਦੀ ਧਰਤੀ ਵੱਲ ਲੈ ਗਏ।

5 " ‘ਜਦੋਂ ਉਸਨੇ ਵੇਖਿਆ ਕਿ ਉਸਦੀ ਉਮੀਦ ਪੂਰੀ ਨਹੀਂ ਹੋਈ,

ਅਤੇ ਉਸਦੀ ਆਸ ਖਤਮ ਹੋ ਗਈ,

ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ,

ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ

6 ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ,

ਅਤੇ ਜੁਆਨ ਸ਼ੇਰ ਬਣ ਗਿਆ

ਅਤੇ ਸ਼ਿਕਾਰ ਫੜਨਾ ਸਿੱਖਿਆ

ਅਤੇ ਉਹ ਆਦਮਖੋਰ ਬਣ ਗਿਆ।

7 ਉਸਨੇ ਉਹਨਾਂ ਦੇ ਗੜ੍ਹਾਂ ਨੂੰ ਢਾਹ ਦਿੱਤਾ

ਅਤੇ ਉਹਨਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ।

ਧਰਤੀ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ

ਉਸ ਦੀ ਗਰਜ ਨਾਲ ਦੇਸ ਡਰ ਗਿਆ।

8 ਤਦ ਕੌਮਾਂ ਉਸਦੇ ਵਿਰੁੱਧ ਆਈਆਂ,

ਜੋ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਨ।

ਉਹਨਾਂ ਨੇ ਉਹ ਦੇ ਲਈ ਆਪਣਾ ਜਾਲ ਵਿਛਾ ਦਿੱਤਾ,

ਅਤੇ ਉਹ ਉਹਨਾਂ ਦੇ ਟੋਏ ਵਿੱਚ ਫਸ ਗਿਆ।

9 ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ,

ਅਤੇ ਬਾਬੇਲ ਦੇ ਰਾਜੇ ਕੋਲ ਲੈ ਆਏ।

ਉਹਨਾਂ ਨੇ ਉਸ ਨੂੰ ਕੈਦ ਵਿੱਚ ਪਾ ਦਿੱਤਾ,

ਇਸ ਲਈ ਜੋ ਉਸਦੀ ਦਹਾੜ

ਇਸਰਾਏਲ ਦੇ ਪਹਾੜਾਂ ਉੱਤੇ ਸੁਣਾਈ ਦਿੱਤੀ ਨਾ ਜਾਵੇ।

10 " ‘ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ,

ਜੋ ਪਾਣੀਆਂ ਉੱਤੇ ਲਾਈ ਗਈ,

ਉਹ ਫਲਦਾਰ ਅਤੇ ਬਹੁਤੀਆਂ ਟਾਹਣੀ ਵਾਲੀ ਸੀ

ਕਿਉਂਕਿ ਉਹ ਪਾਣੀ ਦੇ ਕੰਡੇ ਉੱਤੇ ਲਗਾਈ ਗਈ ਸੀ।

11 ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ,

ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ,

ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ,

ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ।

12 ਪਰ ਕ੍ਰੋਧ ਵਿੱਚ ਉਖਾੜ ਕੇ

ਜ਼ਮੀਨ ਉੱਤੇ ਸੁੱਟ ਦਿੱਤਾ ਗਿਆ।

ਪੂਰਬੀ ਹਵਾ ਨੇ ਉਹ ਨੂੰ ਸੁੰਗੜ ਦਿੱਤਾ,

ਉਹ ਦਾ ਫਲ ਖੋਹ ਲਿਆ ਗਿਆ।

ਉਸ ਦੀਆਂ ਮਜ਼ਬੂਤ ਟਹਿਣੀਆਂ ਸੁੱਕ ਗਈਆਂ

ਅਤੇ ਅੱਗ ਨੇ ਉਹਨਾਂ ਨੂੰ ਭਸਮ ਕਰ ਦਿੱਤਾ।

13 ਹੁਣ ਇਹ ਮਾਰੂਥਲ ਵਿੱਚ,

ਸੁੱਕੀ ਅਤੇ ਪਿਆਸੀ ਜ਼ਮੀਨ ਵਿੱਚ ਲਾਇਆ ਗਿਆ ਹੈ।

14 ਅੱਗ ਉਸ ਦੀਆਂ ਮੁੱਖ ਸ਼ਾਖਾਵਾਂ ਵਿੱਚੋਂ ਇੱਕ ਤੋਂ ਫੈਲ ਗਈ

ਅਤੇ ਉਸ ਦੇ ਫਲ ਨੂੰ ਭਸਮ ਕਰ ਦਿੱਤਾ।

ਇਸ ਉੱਤੇ ਕੋਈ ਮਜ਼ਬੂਤ ਟਾਹਣੀ ਨਹੀਂ ਬਚੀ ਹੈ

ਇੱਕ ਸ਼ਾਸਕ ਦੇ ਰਾਜ ਦੇ ਯੋਗ ਹੈ।’

ਇਹ ਇੱਕ ਵਿਰਲਾਪ ਹੈ ਅਤੇ ਇੱਕ ਵਿਰਲਾਪ ਵਜੋਂ ਬਣਿਆ ਰਿਹਾ।"

Estes versículos te tocaram? Ore agora!

+581 estão orando agora.

Junte-se à corrente de oração.