Pular para o conteúdo
Publicidade

ਹਿਜ਼ਕੀਏਲ 8

ਮੰਦਰ ਵਿੱਚ ਮੂਰਤੀ ਪੂਜਾ

1 ਛੇਵੇਂ ਸਾਲ ਦੇ ਛੇਵੇਂ ਮਹੀਨੇ ਦੇ ਪੰਜਵੇਂ ਦਿਨ, ਜਦੋਂ ਮੈਂ ਆਪਣੇ ਘਰ ਵਿੱਚ ਬੈਠਾ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਅੱਗੇ ਬੈਠੇ ਹੋਏ ਸਨ, ਸਰਬਸ਼ਕਤੀਮਾਨ ਯਾਹਵੇਹ ਦਾ ਹੱਥ ਉੱਥੇ ਮੇਰੇ ਉੱਤੇ ਆਇਆ। 2 ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ। 3 ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਪਰਮੇਸ਼ਵਰ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ। ਆਤਮਾ ਨੇ ਮੈਨੂੰ ਧਰਤੀ ਅਤੇ ਸਵਰਗ ਦੇ ਵਿਚਕਾਰ ਉੱਚਾ ਕੀਤਾ ਅਤੇ ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਯੇਰੂਸ਼ਲੇਮ ਵਿੱਚ ਲੈ ਗਿਆ, ਅੰਦਰਲੇ ਵੇਹੜੇ ਦੇ ਉੱਤਰੀ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਤੱਕ, ਜਿੱਥੇ ਈਰਖਾ ਨੂੰ ਭੜਕਾਉਣ ਵਾਲੀ ਮੂਰਤੀ ਖੜੀ ਸੀ। 4 ਅਤੇ ਉੱਥੇ ਮੇਰੇ ਸਾਮ੍ਹਣੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਸੀ, ਜਿਵੇਂ ਮੈਂ ਦਰਸ਼ਣ ਵਿੱਚ ਮੈਦਾਨ ਵਿੱਚ ਵੇਖਿਆ ਸੀ।

5 ਤਦ ਉਸਨੇ ਮੈਨੂੰ ਕਿਹਾ, "ਹੇ ਮਨੁੱਖ ਦੇ ਪੁੱਤਰ, ਉੱਤਰ ਵੱਲ ਵੇਖ।" ਆਪਣੀਆਂ ਅੱਖਾਂ ਉਤਰ ਵੱਲ ਚੁੱਕ। ਤਦ ਮੈਂ ਉਤਰ ਵੱਲ ਆਪਣੀਆਂ ਅੱਖਾਂ ਚੁੱਕੀਆਂ, ਤਾਂ ਵੇਖੋ, ਉਤਰ ਵੱਲ ਜਗਵੇਦੀ ਦੇ ਦਰਵਾਜ਼ੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ।

6 ਅਤੇ ਉਸਨੇ ਮੈਨੂੰ ਕਿਹਾ, "ਹੇ ਮਨੁੱਖ ਦੇ ਪੁੱਤਰ, ਕੀ ਤੂੰ ਵੇਖਦਾ ਹੈ ਕਿ ਉਹ ਕੀ ਕਰ ਰਹੇ ਹਨ, ਇਸਰਾਏਲ ਦੇ ਲੋਕ ਇੱਥੇ ਬਹੁਤ ਹੀ ਘਿਣਾਉਣੇ ਕੰਮ ਕਰ ਰਹੇ ਹਨ, ਉਹ ਕੰਮ ਜੋ ਮੈਨੂੰ ਮੇਰੇ ਪਵਿੱਤਰ ਸਥਾਨ ਤੋਂ ਦੂਰ ਲੈ ਜਾਣਗੇ? ਪਰ ਤੂੰ ਉਹ ਚੀਜ਼ਾਂ ਵੇਖੇਗਾ ਜਿਹੜੀਆਂ ਹੋਰ ਵੀ ਘਿਣਾਉਣੀਆਂ ਹਨ।"

7 ਫਿਰ ਉਹ ਮੈਨੂੰ ਵਿਹੜੇ ਦੇ ਪ੍ਰਵੇਸ਼ ਦੁਆਰ ਤੇ ਲੈ ਆਇਆ। ਤਾਂ ਮੈਂ ਵੇਖਿਆ ਕਿ ਕੰਧ ਵਿੱਚ ਇੱਕ ਛੇਕ ਹੈ। 8 ਉਸ ਨੇ ਮੈਨੂੰ ਕਿਹਾ, "ਹੇ ਮਨੁੱਖ ਦੇ ਪੁੱਤਰ, ਹੁਣ ਕੰਧ ਨੂੰ ਤੋੜ।" ਇਸ ਲਈ ਮੈਂ ਕੰਧ ਤੋੜਿਆ ਅਤੇ ਉੱਥੇ ਇੱਕ ਦਰਵਾਜ਼ਾ ਦੇਖਿਆ।

9 ਅਤੇ ਉਸ ਨੇ ਮੈਨੂੰ ਕਿਹਾ, "ਅੰਦਰ ਜਾਹ ਅਤੇ ਉਹਨਾਂ ਦੁਸ਼ਟ ਅਤੇ ਘਿਣਾਉਣੇ ਕੰਮਾਂ ਨੂੰ ਵੇਖ ਜੋ ਉਹ ਇੱਥੇ ਕਰ ਰਹੇ ਹਨ।" 10 ਇਸ ਲਈ ਮੈਂ ਅੰਦਰ ਜਾ ਕੇ ਵੇਖਿਆ ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸ਼ੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ-ਦੁਆਲੇ ਦੀ ਕੰਧ ਉੱਤੇ ਬਣੇ ਹੋਏ ਹਨ। 11 ਉਹਨਾਂ ਦੇ ਸਾਮ੍ਹਣੇ ਇਸਰਾਏਲ ਦੇ ਸੱਤਰ ਬਜ਼ੁਰਗ ਖੜ੍ਹੇ ਸਨ ਅਤੇ ਸ਼ਾਫਾਨ ਦਾ ਪੁੱਤਰ ਯਅਜ਼ਨਯਾਹ ਉਹਨਾਂ ਦੇ ਵਿਚਕਾਰ ਖੜ੍ਹਾ ਸੀ। ਹਰੇਕ ਦੇ ਹੱਥ ਵਿੱਚ ਧੂਪਦਾਨ ਸੀ, ਅਤੇ ਧੂਪ ਦਾ ਇੱਕ ਸੁਗੰਧਿਤ ਬੱਦਲ ਉੱਠ ਰਿਹਾ ਸੀ।

12 ਤਦ ਉਸ ਨੇ ਮੈਨੂੰ ਆਖਿਆ, "ਹੇ ਮਨੁੱਖ ਦੇ ਪੁੱਤਰ, ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਹਨ੍ਹੇਰੇ ਵਿੱਚ ਅਰਥਾਤ ਆਪਣੀ-ਆਪਣੀ ਚਿੱਤਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ, ‘ਕਿ ਯਾਹਵੇਹ ਸਾਨੂੰ ਨਹੀਂ ਵੇਖਦਾ; ਯਾਹਵੇਹ ਨੇ ਦੇਸ ਨੂੰ ਛੱਡ ਦਿੱਤਾ ਹੈ।’ " 13 ਫਿਰ, ਉਸਨੇ ਕਿਹਾ, "ਤੁਸੀਂ ਉਹਨਾਂ ਨੂੰ ਉਹ ਕੰਮ ਕਰਦੇ ਵੇਖੋਂਗੇ ਜੋ ਹੋਰ ਵੀ ਘਿਣਾਉਣੇ ਹਨ।"

14 ਫਿਰ ਉਹ ਮੈਨੂੰ ਯਾਹਵੇਹ ਦੇ ਘਰ ਦੇ ਉੱਤਰੀ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਕੋਲ ਲੈ ਆਇਆ, ਅਤੇ ਮੈਂ ਉੱਥੇ ਔਰਤਾਂ ਨੂੰ ਤਮੂਜ਼ ਦੇਵਤੇ ਦਾ ਸੋਗ ਮਨਾਉਂਦੇ ਹੋਏ ਦੇਖਿਆ। 15 ਉਸ ਨੇ ਮੈਨੂੰ ਕਿਹਾ, "ਹੇ ਮਨੁੱਖ ਦੇ ਪੁੱਤਰ! ਕੀ ਤੂੰ ਇਹ ਵੇਖਿਆ ਹੈ? ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਗਾ।"

16 ਫਿਰ ਉਹ ਮੈਨੂੰ ਯਾਹਵੇਹ ਦੇ ਘਰ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਾਹਵੇਹ ਦੀ ਹੈਕਲ ਦੇ ਦਰਵਾਜ਼ੇ ਉੱਤੇ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲੱਗਭੱਗ ਪੱਚੀ ਮਨੁੱਖ ਸਨ। ਜਿਹਨਾਂ ਦੀ ਪਿੱਠ ਯਾਹਵੇਹ ਦੀ ਹੈਕਲ ਵੱਲ ਅਤੇ ਉਹਨਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ।

17 ਉਸ ਨੇ ਮੈਨੂੰ ਕਿਹਾ, "ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ? ਕੀ ਯਹੂਦਾਹ ਦੇ ਲੋਕਾਂ ਲਈ ਘਿਣਾਉਣੇ ਕੰਮ ਕਰਨਾ ਇੱਕ ਮਾਮੂਲੀ ਅਜਿਹੀ ਗੱਲ ਹੈ ਕਿ ਉਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਹਨਾਂ ਨੇ ਤਾਂ ਦੇਸ਼ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਉਹ ਆਪਣੇ ਨੱਕ ਨਾਲ ਡਾਲੀਆਂ ਲਗਾਉਂਦੇ ਹਨ! 18 ਇਸ ਲਈ ਮੈਂ ਵੀ ਕਹਿਰ ਨਾਲ ਵਰਤਾਓ ਕਰਾਂਗਾ, ਮੈਂ ਦਯਾ ਨਹੀਂ ਕਰਾਂਗਾ ਅਤੇ ਮੈਂ ਕਦੇ ਵੀ ਤਰਸ ਨਾ ਕਰਾਂਗਾ, ਅਤੇ ਭਾਵੇਂ ਉਹ ਚੀਕ-ਚੀਕ ਕੇ ਮੇਰੇ ਕੰਨਾਂ ਤੱਕ ਆਪਣੀ ਪੁਕਾਰ ਪਹੁੰਚਾਉਣ, ਤਾਂ ਵੀ ਉਹਨਾਂ ਦੀ ਨਹੀਂ ਸੁਣਾਂਗਾ।"

Estes versículos te tocaram? Ore agora!

+581 estão orando agora.

Junte-se à corrente de oração.