Pular para o conteúdo
Publicidade

ਹਿਜ਼ਕੀਏਲ 29

ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ

ਫ਼ਿਰਾਊਨ ਦਾ ਨਿਆਂ

1 ਦਸਵੇਂ ਸਾਲ ਦੇ ਦਸਵੇਂ ਮਹੀਨੇ ਦੇ ਬਾਰ੍ਹਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2 "ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਦੇ ਵਿਰੁੱਧ ਆਪਣਾ ਮੂੰਹ ਕਰ ਅਤੇ ਉਸਦੇ ਅਤੇ ਸਾਰੇ ਮਿਸਰ ਵਿਰੁੱਧ ਅਗੰਮਵਾਕ ਕਰ। 3 ਉਸ ਨਾਲ ਗੱਲ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:

" ‘ਮਿਸਰ ਦੇ ਰਾਜੇ ਫ਼ਿਰਾਊਨ, ਮੈਂ ਤੇਰੇ ਵਿਰੁੱਧ ਹਾਂ,

ਤੂੰ ਆਪਣੀਆਂ ਨਦੀਆਂ ਵਿੱਚ ਪਿਆ ਹੋਇਆ ਮਹਾਨ ਜੰਤੂ ਹੈ।

ਤੂੰ ਕਹਿੰਦਾ ਹੈ, "ਨੀਲ ਨਦੀ ਮੇਰੀ ਹੈ;

ਮੈਂ ਇਸਨੂੰ ਆਪਣੇ ਲਈ ਬਣਾਇਆ ਹੈ।"

4 ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ

ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿੰਬੇੜ ਦਿਆਂਗਾ,

ਮੈਂ ਤੈਨੂੰ ਤੇਰੀਆਂ ਨਦੀਆਂ ਵਿੱਚੋਂ ਬਾਹਰ ਕੱਢ ਲਿਆਵਾਂਗਾ,

ਅਤੇ ਤੇਰੀਆਂ ਸਾਰੀਆਂ ਮੱਛੀਆਂ ਨੂੰ ਵੀ।

5 ਮੈਂ ਤੈਨੂੰ ਉਜਾੜ ਵਿੱਚ ਛੱਡ ਦਿਆਂਗਾ,

ਤੈਨੂੰ ਅਤੇ ਤੇਰੀ ਨਦੀਆਂ ਦੀਆਂ ਸਾਰੀਆਂ ਮੱਛੀਆਂ ਨੂੰ।

ਤੂੰ ਖੁੱਲ੍ਹੇ ਮੈਦਾਨ ਵਿੱਚ ਡਿੱਗ ਜਾਏਗਾ

ਅਤੇ ਨਾ ਇਕੱਠਾ ਕੀਤਾ ਜਾਵੇਗਾ ਅਤੇ ਨਾ ਹੀ ਚੁੱਕਿਆ ਜਾਵੇਗਾ।

ਮੈਂ ਤੁਹਾਨੂੰ ਧਰਤੀ ਦੇ ਦਰਿੰਦਿਆਂ

ਅਤੇ ਅਕਾਸ਼ ਦੇ ਪੰਛੀਆਂ ਨੂੰ ਭੋਜਨ ਵਜੋਂ ਦਿਆਂਗਾ।

6 ਫਿਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।

" ‘ਤੁਸੀਂ ਇਸਰਾਏਲ ਦੇ ਲੋਕਾਂ ਲਈ ਕਾਨੇ ਦਾ ਸਹਾਰਾ ਸੀ। 7 ਜਦੋਂ ਉਹਨਾਂ ਨੇ ਤੈਨੂੰ ਆਪਣੇ ਹੱਥਾਂ ਨਾਲ ਫੜਿਆ, ਤਾਂ ਤੂੰ ਟੁੱਟ ਗਿਆ ਅਤੇ ਉਹਨਾਂ ਦੇ ਮੋਢੇ ਫੱਟੜ ਕਰ ਦਿੱਤੇ। ਜਦੋਂ ਉਹਨਾਂ ਤੇਰਾ ਸਹਾਰਾ ਲਿਆ, ਤੂੰ ਟੁੱਟ ਗਿਆ ਅਤੇ ਉਹਨਾਂ ਦੀਆਂ ਪਿੱਠਾਂ ਵੱਢੀਆਂ ਗਈਆ।

8 " ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਵਿਰੁੱਧ ਤਲਵਾਰ ਲਿਆਵਾਂਗਾ ਅਤੇ ਮਨੁੱਖ ਅਤੇ ਜਾਨਵਰ ਦੋਵਾਂ ਨੂੰ ਮਾਰ ਦਿਆਂਗਾ। 9 ਮਿਸਰ ਵਿਰਾਨ ਹੋ ਜਾਵੇਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।

" ‘ਕਿਉਂਕਿ ਤੂੰ ਕਿਹਾ ਸੀ, "ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਬਣਾਇਆ," 10 ਇਸ ਲਈ ਮੈਂ ਤੇਰੇ ਅਤੇ ਤੇਰੀਆਂ ਨਦੀਆਂ ਦੇ ਵਿਰੁੱਧ ਹਾਂ, ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼29:10 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ। 11 ਨਾ ਤਾਂ ਮਨੁੱਖ ਅਤੇ ਨਾ ਹੀ ਜਾਨਵਰ ਦਾ ਪੈਰ ਇਸ ਵਿੱਚੋਂ ਦੀ ਲੰਘੇਗਾ; ਉੱਥੇ ਚਾਲੀ ਸਾਲਾਂ ਤੱਕ ਕੋਈ ਨਹੀਂ ਰਹੇਗਾ। 12 ਮੈਂ ਮਿਸਰ ਦੀ ਧਰਤੀ ਨੂੰ ਬਰਬਾਦ ਹੋਏ ਦੇਸ਼ਾਂ ਵਿੱਚ ਵਿਰਾਨ ਕਰ ਦਿਆਂਗਾ, ਅਤੇ ਉਸ ਦੇ ਸ਼ਹਿਰ ਬਰਬਾਦ ਹੋਏ ਸ਼ਹਿਰਾਂ ਵਿੱਚ ਚਾਲੀ ਸਾਲ ਤੱਕ ਵਿਰਾਨ ਪਏ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ।

13 " ‘ਫਿਰ ਵੀ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਚਾਲੀ ਸਾਲਾਂ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੱਲਰ ਗਏ ਸਨ। 14 ਮੈਂ ਉਹਨਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੀ ਧਰਤੀ ਉੱਤੇ ਮਿਸਰ ਵਿੱਚ ਵਾਪਸ ਲਿਆਵਾਂਗਾ। ਉੱਥੇ ਉਹਨਾਂ ਦਾ ਇੱਕ ਨਿੱਕਾ ਜਿਹਾ ਰਾਜ ਹੋਵੇਗਾ। 15 ਇਹ ਰਾਜਾਂ ਵਿੱਚੋਂ ਸਭ ਤੋਂ ਨੀਵਾਂ ਹੋਵੇਗਾ ਅਤੇ ਕਦੇ ਵੀ ਆਪਣੇ ਆਪ ਨੂੰ ਦੂਜੀਆਂ ਕੌਮਾਂ ਨਾਲੋਂ ਉੱਚਾ ਨਹੀਂ ਕਰੇਗਾ। ਮੈਂ ਇਸਨੂੰ ਇੰਨਾ ਕਮਜ਼ੋਰ ਬਣਾ ਦਿਆਂਗਾ ਕਿ ਇਹ ਕੌਮਾਂ ਉੱਤੇ ਫਿਰ ਕਦੇ ਰਾਜ ਨਹੀਂ ਕਰੇਗਾ। 16 ਮਿਸਰ ਹੁਣ ਇਸਰਾਏਲ ਦੇ ਲੋਕਾਂ ਲਈ ਭਰੋਸੇ ਦਾ ਸਰੋਤ ਨਹੀਂ ਰਹੇਗਾ ਪਰ ਉਹ ਉਹਨਾਂ ਦੇ ਅੰਤ ਵੱਲ ਵੇਖਣਗੇ, ਤਾਂ ਉਹਨਾਂ ਦੇ ਪਾਪ ਉਹਨਾਂ ਨੂੰ ਚੇਤੇ ਆਉਣਗੇ ਅਤੇ ਉਹ ਜਾਣਨਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।’ "

ਨਬੂਕਦਨੇਸੇਰ ਦਾ ਇਨਾਮ

17 ਸਤਾਈਵੇਂ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 18 "ਹੇ ਮਨੁੱਖ ਦੇ ਪੁੱਤਰ, ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ। ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਹਨਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ, ਸੂਰ ਤੋਂ ਕੁਝ ਫਲ ਪ੍ਰਾਪਤ ਕੀਤਾ। 19 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਮਿਸਰ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਦੇਵਾਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ। 20 ਮੈਂ ਉਸਨੂੰ ਉਸਦੇ ਯਤਨਾਂ ਦੇ ਇਨਾਮ ਵਜੋਂ ਮਿਸਰ ਦਿੱਤਾ ਹੈ ਕਿਉਂਕਿ ਉਸਨੇ ਅਤੇ ਉਸਦੀ ਸੈਨਾ ਨੇ ਮੇਰੇ ਲਈ ਇਹ ਕੀਤਾ ਸੀ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

21 "ਉਸ ਦਿਨ ਮੈਂ ਇਸਰਾਏਲੀਆਂ ਲਈ ਇੱਕ ਸਿੰਗ29:21 ਸਿੰਗ ਅਰਥਾਤ ਤਾਕਤ ਨੂੰ ਦਰਸਾਉਂਦਾ ਹੈ ਵਧਾਵਾਂਗਾ, ਅਤੇ ਮੈਂ ਉਹਨਾਂ ਵਿੱਚ ਤੇਰਾ ਮੂੰਹ ਖੋਲ੍ਹਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।"

Estes versículos te tocaram? Ore agora!

+581 estão orando agora.

Junte-se à corrente de oração.