Pular para o conteúdo
Publicidade

ਹਿਜ਼ਕੀਏਲ 4

ਯੇਰੂਸ਼ਲੇਮ ਦੀ ਘੇਰਾਬੰਦੀ ਪ੍ਰਤੀਕ ਹੈ

1 "ਹੁਣ, ਹੇ ਮਨੁੱਖ ਦੇ ਪੁੱਤਰ, ਮਿੱਟੀ ਦੀ ਇੱਕ ਇੱਟ ਲੈ, ਇਸ ਨੂੰ ਆਪਣੇ ਸਾਹਮਣੇ ਰੱਖ ਅਤੇ ਇਸ ਉੱਤੇ ਯੇਰੂਸ਼ਲੇਮ ਦੇ ਸ਼ਹਿਰ ਦੀ ਤਸਵੀਰ ਬਣਾ। 2 ਉਸ ਦੇ ਦੁਆਲੇ ਘੇਰਾ ਪਾ ਕੇ, ਉਸ ਦੇ ਸਾਹਮਣੇ ਗੜ੍ਹ ਬਣਾ ਅਤੇ ਉਸ ਦੇ ਸਾਹਮਣੇ ਘੇਰਾ ਬੰਦੀ ਕਰ ਅਤੇ ਉਸ ਦੇ ਦੁਆਲੇ ਤੰਬੂ ਖੜ੍ਹੇ ਕਰ, ਅਤੇ ਚਾਰੋਂ ਪਾਸੇ ਕਿਲ੍ਹਾ ਤੋੜਨ ਵਾਲੇ ਹਥਿਆਰ ਰੱਖ। 3 ਫਿਰ ਇੱਕ ਲੋਹੇ ਦੀ ਕੜਾਹੀ ਲੈ, ਉਸ ਨੂੰ ਆਪਣੇ ਅਤੇ ਸ਼ਹਿਰ ਦੇ ਵਿਚਕਾਰ ਗੱਡ ਦੇ ਅਤੇ ਆਪਣਾ ਮੂੰਹ ਉਸ ਵੱਲ ਮੋੜ। ਇਹ ਘੇਰਾਬੰਦੀ ਵਿੱਚ ਹੋਵੇਗਾ, ਅਤੇ ਤੁਸੀਂ ਇਸ ਨੂੰ ਘੇਰਾ ਪਾਓਗੇ। ਇਹ ਇਸਰਾਏਲ ਦੇ ਲੋਕਾਂ ਲਈ ਇੱਕ ਨਿਸ਼ਾਨ ਹੋਵੇਗਾ।

4 "ਉਸ ਤੋਂ ਬਾਅਦ ਤੂੰ ਆਪਣੇ ਖੱਬੇ ਪਾਸੇ ਲੇਟ ਅਤੇ ਇਸਰਾਏਲ ਦੇ ਘਰਾਣੇ ਦਾ ਅਪਰਾਧ ਆਪਣੇ ਉੱਤੇ ਲੈ। ਜਿੰਨੇ ਦਿਨ ਤੱਕ ਤੂੰ ਲੇਟਿਆ ਰਹੇਂਗਾ, ਤੂੰ ਉਹਨਾਂ ਦਾ ਪਾਪ ਆਪਣੇ ਉੱਤੇ ਝੱਲੇਗਾ। 5 ਕਿਉਂ ਜੋ ਮੈਂ ਉਹਨਾਂ ਦੇ ਪਾਪਾਂ ਦੇ ਸਾਲਾਂ ਦੀ ਗਿਣਤੀ ਦੇ ਅਨੁਸਾਰ ਦਿਨ ਠਹਿਰਾਏ ਹਨ, ਇੱਕ ਸਾਲ ਦੇ ਲਈ ਇੱਕ ਦਿਨ, ਜੋ ਤਿੰਨ ਸੌ ਨੱਬੇ ਦਿਨ ਹਨ। ਇਸ ਤਰ੍ਹਾਂ ਤੂੰ ਇਸਰਾਏਲ ਦੇ ਘਰਾਣੇ ਦਾ ਪਾਪ ਝੱਲੇਂਗਾ।

6 "ਇਸ ਨੂੰ ਪੂਰਾ ਕਰਨ ਤੋਂ ਬਾਅਦ, ਆਪਣੇ ਸੱਜੇ ਪਾਸੇ ਵੱਲ ਲੇਟ ਜਾਵੀਂ ਅਤੇ ਚਾਲੀ ਦਿਨਾਂ ਤੱਕ ਯਹੂਦਾਹ ਦੇ ਘਰਾਣੇ ਦੇ ਪਾਪਾਂ ਨੂੰ ਝੱਲੀਂ। ਮੈਂ ਤੇਰੇ ਲਈ ਇੱਕ-ਇੱਕ ਸਾਲ ਬਦਲੇ ਇੱਕ-ਇੱਕ ਦਿਨ ਠਹਿਰਾਇਆ ਹੈ। 7 ਫਿਰ ਤੂੰ ਆਪਣਾ ਮੂੰਹ ਯੇਰੂਸ਼ਲੇਮ ਦੀ ਘੇਰਾਬੰਦੀ ਵੱਲ ਮੋੜ ਅਤੇ ਨੰਗੀ ਬਾਂਹ ਨਾਲ ਉਸ ਦੇ ਵਿਰੁੱਧ ਅਗੰਮਵਾਕ ਕਰ। 8 ਅਤੇ ਵੇਖ, ਮੈਂ ਤੇਰੇ ਉੱਤੇ ਬੰਧਨ ਪਾਵਾਂਗਾ ਤਾਂ ਜੋ ਤੂੰ ਪਾਸਾ ਨਾ ਪਰਤ ਸਕੇਂ, ਜਦੋਂ ਤੱਕ ਤੂੰ ਆਪਣੇ ਘੇਰਾਬੰਦੀ ਦੇ ਦਿਨਾਂ ਨੂੰ ਪੂਰਾ ਨਾ ਕਰ ਲਵੇਂ।

9 "ਤੂੰ ਆਪਣੇ ਲਈ ਕਣਕ, ਜੌਂ, ਫਲੀਆਂ, ਦਾਲ, ਚੀਣਾ ਅਤੇ ਬਾਜਰਾ ਲੈ ਅਤੇ ਉਹਨਾਂ ਨੂੰ ਇੱਕ ਭਾਂਡੇ ਵਿੱਚ ਰੱਖ ਅਤੇ ਉਹਨਾਂ ਦੀਆਂ ਐਨੀਆਂ ਰੋਟੀਆਂ ਪਕਾ ਜਿੰਨੇ ਦਿਨਾਂ ਤੱਕ ਤੂੰ ਪਾਸੇ ਲੇਟਿਆ ਰਹੇਂਗਾ, ਤੂੰ ਤਿੰਨ ਸੌ ਨੱਬੇ ਦਿਨਾਂ ਤੱਕ ਉਹਨਾਂ ਨੂੰ ਖਾਵੀਂ। 10 ਤੇਰਾ ਖਾਣਾ ਜੋ ਤੂੰ ਖਾਵੇਂਗਾ ਤੋਲ ਅਨੁਸਾਰ ਇੱਕ ਪਾਉ4:10 ਇੱਕ ਪਾਉ ਲਗਭਗ 230 ਗ੍ਰਾਮ ਪੱਕਾ ਰੋਜ਼ ਦਾ ਹੋਵੇਗਾ। ਤੂੰ ਕਦੇ-ਕਦੇ ਖਾਈਂ। 11 ਤੂੰ ਪਾਣੀ ਵੀ ਮਿਣ ਕੇ ਇੱਕ ਸੇਰ4:11 ਇੱਕ ਸੇਰ ਲਗਭਗ 0.6 ਲੀਟਰ ਪੀਵੇਂਗਾ। ਤੂੰ ਕਦੇ-ਕਦੇ ਪੀਣਾ। 12 ਤੂੰ ਜੌਂ ਦੀ ਰੋਟੀ ਖਾਵੀਂ ਅਤੇ ਉਹਨਾਂ ਨੂੰ ਤੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਨੁੱਖ ਦੇ ਮਲ ਦੀ ਅੱਗ ਉੱਤੇ ਪਕਾਵੀਂ।" 13 ਯਾਹਵੇਹ ਨੇ ਕਿਹਾ, "ਇਸ ਤਰ੍ਹਾਂ ਇਸਰਾਏਲ ਦੇ ਲੋਕ ਉਹਨਾਂ ਕੌਮਾਂ ਵਿੱਚ ਅਸ਼ੁੱਧ ਭੋਜਨ ਖਾਣਗੇ ਜਿੱਥੇ ਮੈਂ ਉਹਨਾਂ ਨੂੰ ਧੱਕਾਂਗਾ।"

14 ਫਿਰ ਮੈਂ ਕਿਹਾ, "ਅਜਿਹਾ ਨਹੀਂ, ਹੇ ਯਾਹਵੇਹ! ਮੈਂ ਕਦੇ ਆਪਣੇ ਆਪ ਨੂੰ ਪਲੀਤ ਨਹੀਂ ਕੀਤਾ। ਆਪਣੀ ਜਵਾਨੀ ਤੋਂ ਲੈ ਕੇ ਹੁਣ ਤੱਕ ਮੈਂ ਕਦੇ ਵੀ ਜੰਗਲੀ ਜਾਨਵਰਾਂ ਦੁਆਰਾ ਮਰਿਆ ਹੋਇਆ ਜਾਂ ਪਾੜਿਆ ਹੋਇਆ ਕੁਝ ਨਹੀਂ ਖਾਧਾ। ਮੇਰੇ ਮੂੰਹ ਵਿੱਚ ਕਦੇ ਵੀ ਕੋਈ ਅਸ਼ੁੱਧ ਮਾਸ ਨਹੀਂ ਗਿਆ।"

15 ਤਦ ਉਸ ਨੇ ਮੈਨੂੰ ਕਿਹਾ, ਵੇਖ, "ਮੈਂ ਤੈਨੂੰ ਮਨੁੱਖ ਦੇ ਮਲ ਦੇ ਥਾਂ ਗਾਂ ਦਾ ਗੋਹਾ ਦਿੰਦਾ ਹੈ, ਸੋ ਤੂੰ ਆਪਣੀ ਰੋਟੀ ਉਹ ਦੀ ਅੱਗ ਉੱਤੇ ਪਕਾਵੀਂ।"

16 ਫਿਰ ਉਸ ਨੇ ਮੈਨੂੰ ਕਿਹਾ: "ਹੇ ਮਨੁੱਖ ਦੇ ਪੁੱਤਰ, ਮੈਂ ਯੇਰੂਸ਼ਲੇਮ ਵਿੱਚ ਭੋਜਨ ਦਾ ਸਾਧਨ ਬੰਦ ਕਰਨ ਵਾਲਾ ਹਾਂ। ਲੋਕ ਚਿੰਤਾ ਵਿੱਚ ਰਾਸ਼ਨ ਵਾਲਾ ਭੋਜਨ ਖਾਣਗੇ ਅਤੇ ਨਿਰਾਸ਼ਾ ਵਿੱਚ ਰਾਸ਼ਨ ਵਾਲਾ ਪਾਣੀ ਪੀਣਗੇ, 17 ਭੋਜਨ ਅਤੇ ਪਾਣੀ ਦੀ ਘਾਟ ਹੋ ਜਾਵੇਗੀ। ਉਹ ਇੱਕ-ਦੂਜੇ ਨੂੰ ਵੇਖ ਕੇ ਘਬਰਾ ਜਾਣਗੇ ਅਤੇ ਆਪਣੇ ਪਾਪ ਦੇ ਕਾਰਨ ਬਰਬਾਦ ਹੋ ਜਾਣਗੇ।

Estes versículos te tocaram? Ore agora!

+581 estão orando agora.

Junte-se à corrente de oração.