Pular para o conteúdo
Publicidade

ਹਿਜ਼ਕੀਏਲ 41

1 ਫਿਰ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮ੍ਹਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ। 2 ਪ੍ਰਵੇਸ਼ ਦੁਆਰ ਦੀ ਚੌੜਾਈ ਦਸ ਹੱਥ41:2 ਦਸ ਹੱਥ ਅਰਥਾਤ 18 ਫੁੱਟ ਸੀ। ਉਹ ਦਾ ਇੱਕ ਪਾਸਾ ਪੰਜ ਹੱਥ41:2 ਪੰਜ ਹੱਥ ਅਰਥਾਤ 2.7 ਮੀਟਰ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਬਾਈ ਚਾਲ੍ਹੀ ਹੱਥ ਅਤੇ ਚੌੜਾਈ ਵੀਹ ਹੱਥ41:2 ਲਗਭਗ 70 ਫੁੱਟ ਲੰਮਾ ਅਤੇ 35 ਫੁੱਟ ਚੌੜਾ ਮਿਣੀ।

3 ਫਿਰ ਉਹ ਅੰਦਰਲੇ ਪਵਿੱਤਰ ਸਥਾਨ ਵਿੱਚ ਗਿਆ ਅਤੇ ਦਰਵਾਜ਼ੇ ਦੇ ਥੰਮ੍ਹਾਂ ਨੂੰ ਮਿਣਿਆ; ਹਰ ਇੱਕ ਦੋ ਹੱਥ41:3 ਦੋ ਹੱਥ ਅਰਥਾਤ 3 ½ ਫੁੱਟ ਚੌੜਾ ਸੀ। ਦਰਵਾਜ਼ਾ ਛੇ ਹੱਥ ਚੌੜਾ ਸੀ, ਅਤੇ ਇਸਦੇ ਹਰ ਪਾਸੇ ਦੀਆਂ ਬਾਹਰਲੀਆਂ ਕੰਧਾਂ ਸੱਤ ਹੱਥ ਚੌੜੀਆਂ ਸਨ। 4 ਉਸ ਨੇ ਹੈਕਲ ਦੇ ਸਾਹਮਣੇ ਦੀ ਲੰਬਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ, "ਕਿ ਇਹ ਅੱਤ ਪਵਿੱਤਰ ਸਥਾਨ ਹੈ।"

5 ਫਿਰ ਉਸ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫ਼ੇਰੇ ਚਾਰ ਹੱਥ ਸੀ। 6 ਪਾਸੇ ਦੀਆਂ ਕੋਠੜੀਆਂ ਤਿੰਨ ਮੰਜ਼ਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫ਼ੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ। 7 ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫ਼ੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ।

8 ਮੈਂ ਭਵਨ ਦੇ ਚੁਫ਼ੇਰੇ ਉੱਚਾ ਥੜਾ ਵੇਖਿਆ। ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਹੱਥ41:8 ਛੇ ਹੱਥ ਅਰਥਾਤ 10 ½ ਫੁੱਟ ਦੇ ਪੂਰੇ ਕਾਨੇ ਜਿੰਨੀ ਸੀ। 9 ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ41:9 ਪੰਜ ਹੱਥ ਅਰਥਾਤ 8 ਫੁੱਟ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ। 10 ਜਾਜਕਾਂ ਦੀਆਂ ਕੋਠੜੀਆਂ ਦੇ ਵਿਚਕਾਰ ਖੁੱਲੀ ਜਗ੍ਹਾ ਭਵਨ ਦੇ ਚਾਰੇ ਪਾਸੇ ਲਗਭਗ ਵੀਹ ਹੱਥ41:10 ਵੀਹ ਹੱਥ ਅਰਥਾਤ 35 ਫੁੱਟ ਚੌੜੀ ਸੀ। 11 ਖੁੱਲੇ ਖੇਤਰ ਤੋਂ ਪਾਸੇ ਦੀਆਂ ਕੋਠੜੀਆਂ ਦੇ ਪ੍ਰਵੇਸ਼ ਦੁਆਰ ਸਨ, ਇੱਕ ਉੱਤਰ ਵੱਲ ਅਤੇ ਦੂਜਾ ਦੱਖਣ ਵੱਲ; ਅਤੇ ਖੁੱਲੇ ਖੇਤਰ ਦੇ ਨਾਲ ਲੱਗਦੀ ਨੀਂਹ ਚਾਰੇ ਪਾਸੇ ਪੰਜ ਹੱਥ41:11 ਪੰਜ ਹੱਥ ਅਰਥਾਤ 8 ਫੁੱਟ ਚੌੜੀ ਸੀ।

12 ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ41:12 ਸੱਤਰ ਹੱਥ ਅਰਥਾਤ 122 ½ ਫੁੱਟ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ41:12 ਪੰਜ ਹੱਥ ਅਰਥਾਤ 8 ½ ਫੁੱਟ ਮੋਟੀ ਅਤੇ ਨੱਬੇ ਹੱਥ41:12 ਨੱਬੇ ਹੱਥ ਅਰਥਾਤ 157 ½ ਫੁੱਟ ਲੰਮੀ ਸੀ।

13 ਫਿਰ ਉਸਨੇ ਭਵਨ ਨੂੰ ਮਾਪਿਆ; ਉਹ ਸੌ ਹੱਥ41:13 ਸੌ ਹੱਥ ਅਰਥਾਤ 175 ਫੁੱਟ ਲੰਮਾ ਲੰਮਾ ਸੀ ਅਤੇ ਭਵਨ ਦਾ ਵਿਹੜਾ ਅਤੇ ਉਸ ਦੀਆਂ ਕੰਧਾਂ ਵਾਲੀ ਇਮਾਰਤ ਵੀ ਸੌ ਹੱਥ41:13 ਸੌ ਹੱਥ ਅਰਥਾਤ 175 ਫੁੱਟ ਲੰਮਾ ਲੰਮੀ ਸੀ। 14 ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ।

15 ਫਿਰ ਉਸਨੇ ਮੰਦਰ ਦੇ ਪਿਛਲੇ ਪਾਸੇ ਵਿਹੜੇ ਦੇ ਸਾਹਮਣੇ ਵਾਲੀ ਇਮਾਰਤ ਦੀ ਲੰਬਾਈ ਨੂੰ ਮਿਣਿਆ, ਜਿਸ ਵਿੱਚ ਉਸ ਦੇ ਬਰਾਂਡੇ ਵੀ ਹਰ ਪਾਸੇ ਸਨ; ਇਹ ਸੌ ਹੱਥ ਸੀ।

ਮੁੱਖ ਹਾਲ, ਅੰਦਰਲਾ ਅਸਥਾਨ ਅਤੇ ਦਰਬਾਰ ਦਾ ਸਾਮ੍ਹਣਾ ਵਾਲਾ ਦਰਵਾਜ਼ਾ, 16 ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ। 17 ਅੰਦਰਲੇ ਪਵਿੱਤਰ ਅਸਥਾਨ ਦੇ ਪ੍ਰਵੇਸ਼ ਦੁਆਰ ਦੇ ਬਾਹਰਲੇ ਪਾਸੇ ਅਤੇ ਅੰਦਰਲੇ ਅਤੇ ਬਾਹਰਲੇ ਅਸਥਾਨ ਦੇ ਚਾਰੇ ਪਾਸੇ ਨਿਯਮਤ ਅੰਤਰਾਲਾਂ ਤੇ ਕੰਧਾਂ ਉੱਤੇ 18 ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ: 19 ਮਨੁੱਖ ਦਾ ਚਿਹਰਾ ਇੱਕ ਪਾਸੇ ਖਜ਼ੂਰ ਦੇ ਰੁੱਖ ਵੱਲ ਅਤੇ ਦੂਜੇ ਪਾਸੇ ਖਜ਼ੂਰ ਦੇ ਰੁੱਖ ਵੱਲ ਸ਼ੇਰ ਦਾ ਚਿਹਰਾ। ਉਹ ਸਾਰੇ ਮੰਦਰ ਦੇ ਚਾਰੇ ਪਾਸੇ ਉੱਕਰੀਆਂ ਹੋਈਆਂ ਸਨ। 20 ਫਰਸ਼ ਤੋਂ ਲੈ ਕੇ ਪ੍ਰਵੇਸ਼ ਦੁਆਰ ਦੇ ਉੱਪਰਲੇ ਹਿੱਸੇ ਤੱਕ, ਮੁੱਖ ਹਾਲ ਦੀ ਕੰਧ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਰੁੱਖ ਉੱਕਰੇ ਹੋਏ ਸਨ।

21 ਮੁੱਖ ਹਾਲ ਦਾ ਇੱਕ ਆਇਤਾਕਾਰ ਦਰਵਾਜ਼ਾ ਸੀ, ਅਤੇ ਅੱਤ ਪਵਿੱਤਰ ਸਥਾਨ ਦੇ ਸਾਹਮਣੇ ਵਾਲਾ ਦਰਵਾਜ਼ਾ ਸਮਾਨ ਸੀ। 22 ਉੱਥੇ ਇੱਕ ਲੱਕੜ ਦੀ ਜਗਵੇਦੀ ਸੀ ਜਿਸਦੀ ਉਚਾਈ ਤਿੰਨ ਹੱਥ41:22 ਦੋ ਹੱਥ ਅਰਥਾਤ 1.5 ਮੀਟਰ ਸੀ ਅਤੇ ਲੰਬਾਈ ਦੋ ਹੱਥ ਸੀ। ਇਸ ਦੇ ਕੋਨੇ, ਉਸ ਦੀ ਕੁਰਸੀ ਅਤੇ ਉਸ ਦੀਆ ਕੰਧਾਂ ਲੱਕੜ ਦੀਆ ਸਨ। ਆਦਮੀ ਨੇ ਮੈਨੂੰ ਕਿਹਾ, "ਇਹ ਉਹ ਮੇਜ਼ ਹੈ ਜੋ ਯਾਹਵੇਹ ਦੇ ਸਾਹਮਣੇ ਹੈ।" 23 ਮੁੱਖ ਹਾਲ ਅਤੇ ਅੱਤ ਪਵਿੱਤਰ ਸਥਾਨ ਦੋਵਾਂ ਦੇ ਦੋਹਰੇ ਦਰਵਾਜ਼ੇ ਸਨ। 24 ਹਰ ਦਰਵਾਜ਼ੇ ਦੇ ਦੋ ਪੱਤੇ ਸਨ ਹਰ ਦਰਵਾਜ਼ੇ ਲਈ ਦੋ ਕੜੇ ਵਾਲੇ ਪੱਤੇ। 25 ਅਤੇ ਮੁੱਖ ਹਾਲ ਦੇ ਦਰਵਾਜ਼ਿਆਂ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਦਰਖ਼ਤ ਉੱਕਰੇ ਹੋਏ ਸਨ ਜਿਵੇਂ ਕਿ ਕੰਧਾਂ ਉੱਤੇ ਉੱਕਰੀਆਂ ਹੋਈਆਂ ਸਨ, ਅਤੇ ਦਰਵਾਜ਼ੇ ਦੇ ਅੱਗੇ ਇੱਕ ਲੱਕੜੀ ਦਾ ਢੱਕਣ ਸੀ। 26 ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ।

Estes versículos te tocaram? Ore agora!

+581 estão orando agora.

Junte-se à corrente de oração.