Pular para o conteúdo
Publicidade

ਹਿਜ਼ਕੀਏਲ 35

ਅਦੋਮ ਦੇ ਵਿਰੁੱਧ ਇੱਕ ਭਵਿੱਖਬਾਣੀ

1 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2 "ਆਦਮੀ ਦੇ ਪੁੱਤਰ, ਸੇਈਰ ਪਰਬਤ ਵੱਲ ਆਪਣਾ ਮੂੰਹ ਕਰ; ਇਸ ਦੇ ਵਿਰੁੱਧ ਅਗੰਮਵਾਕ ਕਰ 3 ਅਤੇ ਆਖੋ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਹੇ ਸੇਈਰ ਪਰਬਤ, ਮੈਂ ਤੇਰੇ ਵਿਰੁੱਧ ਹਾਂ ਅਤੇ ਮੈਂ ਤੇਰੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਤੈਨੂੰ ਵਿਰਾਨ ਬਣਾਵਾਂਗਾ। 4 ਮੈਂ ਤੁਹਾਡੇ ਨਗਰਾਂ ਨੂੰ ਖੰਡਰਾਂ ਵਿੱਚ ਬਦਲ ਦਿਆਂਗਾ ਅਤੇ ਤੁਸੀਂ ਵਿਰਾਨ ਹੋ ਜਾਵੋਂਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

5 " ‘ਕਿਉਂਕਿ ਤੁਸੀਂ ਇੱਕ ਪੁਰਾਣੀ ਦੁਸ਼ਮਣੀ ਨੂੰ ਪਨਾਹ ਦਿੱਤੀ ਸੀ ਅਤੇ ਇਸਰਾਏਲੀਆਂ ਨੂੰ ਉਹਨਾਂ ਦੀ ਬਿਪਤਾ ਦੇ ਸਮੇਂ ਤਲਵਾਰ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਉਹਨਾਂ ਦੀ ਸਜ਼ਾ ਆਪਣੇ ਸਿਖਰ ਤੇ ਪਹੁੰਚ ਗਈ ਸੀ, 6 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਜਿਉਂਦਾ ਹਾਂ। ਤੁਹਾਨੂੰ ਖੂਨ-ਖਰਾਬੇ ਦੇ ਹਵਾਲੇ ਕਰ ਦੇਵੇਗਾ ਅਤੇ ਇਹ ਤੁਹਾਡਾ ਪਿੱਛਾ ਕਰੇਗਾ। ਕਿਉਂਕਿ ਤੁਸੀਂ ਖ਼ੂਨ-ਖ਼ਰਾਬੇ ਨਾਲ ਨਫ਼ਰਤ ਨਹੀਂ ਕੀਤੀ, ਇਸ ਲਈ ਖ਼ੂਨ-ਖ਼ਰਾਬਾ ਤੁਹਾਡਾ ਪਿੱਛਾ ਕਰੇਗਾ। 7 ਮੈਂ ਸੇਈਰ ਪਰਬਤ ਨੂੰ ਉਜਾੜ ਬਣਾ ਦਿਆਂਗਾ ਅਤੇ ਉਸ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਸਭਨਾਂ ਨੂੰ ਕੱਟ ਦਿਆਂਗਾ। 8 ਮੈਂ ਤੇਰੇ ਪਹਾੜਾਂ ਨੂੰ ਮਾਰੇ ਹੋਏ ਲੋਕਾਂ ਨਾਲ ਭਰ ਦਿਆਂਗਾ; ਜਿਹੜੇ ਤਲਵਾਰ ਨਾਲ ਮਾਰੇ ਗਏ ਹਨ, ਉਹ ਤੁਹਾਡੀਆਂ ਪਹਾੜੀਆਂ ਅਤੇ ਤੁਹਾਡੀਆਂ ਵਾਦੀਆਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਘਾਟੀਆਂ ਵਿੱਚ ਡਿੱਗਣਗੇ। 9 ਮੈਂ ਤੈਨੂੰ ਸਦਾ ਲਈ ਵਿਰਾਨ ਕਰ ਦਿਆਂਗਾ; ਤੁਹਾਡੇ ਕਸਬੇ ਆਬਾਦ ਨਹੀਂ ਹੋਣਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

10 " ‘ਕਿਉਂਕਿ ਤੁਸੀਂ ਕਿਹਾ ਹੈ, "ਇਹ ਦੋ ਕੌਮਾਂ ਅਤੇ ਦੇਸ਼ ਸਾਡੀਆਂ ਹੋਣਗੀਆਂ ਅਤੇ ਅਸੀਂ ਉਹਨਾਂ ਉੱਤੇ ਕਬਜ਼ਾ ਕਰ ਲਵਾਂਗੇ," ਭਾਵੇਂ ਮੈਂ ਯਾਹਵੇਹ ਉੱਥੇ ਸੀ, 11 ਇਸ ਲਈ ਮੈਂ ਜਿਉਂਦਾ ਹਾਂ, ਸੱਚ ਆਖਦਾ ਹੈ। ਸਰਬਸ਼ਕਤੀਮਾਨ ਯਾਹਵੇਹ, ਮੈਂ ਤੁਹਾਡੇ ਨਾਲ ਉਸ ਗੁੱਸੇ ਅਤੇ ਈਰਖਾ ਦੇ ਅਨੁਸਾਰ ਵਰਤਾਓ ਕਰਾਂਗਾ ਜੋ ਤੁਸੀਂ ਉਹਨਾਂ ਪ੍ਰਤੀ ਆਪਣੀ ਨਫ਼ਰਤ ਵਿੱਚ ਦਿਖਾਈ ਹੈ ਅਤੇ ਜਦੋਂ ਮੈਂ ਤੁਹਾਡਾ ਨਿਰਣਾ ਕਰਾਂਗਾ ਤਾਂ ਮੈਂ ਉਹਨਾਂ ਵਿੱਚ ਆਪਣੇ ਆਪ ਨੂੰ ਜਾਣੂ ਕਰਾਂਗਾ। 12 ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਨੇ ਉਹ ਸਾਰੀਆਂ ਘਿਣਾਉਣੀਆਂ ਗੱਲਾਂ ਸੁਣ ਲਈਆਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਆਖੀਆਂ ਹਨ। ਤੁਸੀਂ ਕਿਹਾ ਸੀ, "ਉਹ ਬਰਬਾਦ ਕਰ ਦਿੱਤੇ ਗਏ ਹਨ ਅਤੇ ਖਾ ਜਾਣ ਲਈ ਸਾਡੇ ਹਵਾਲੇ ਕਰ ਦਿੱਤੇ ਗਏ ਹਨ।" 13 ਤੂੰ ਮੇਰੇ ਵਿਰੁੱਧ ਸ਼ੇਖੀ ਮਾਰੀ ਅਤੇ ਮੇਰੇ ਵਿਰੁੱਧ ਬਿਨਾਂ ਰੋਕ-ਟੋਕ ਬੋਲਿਆ, ਅਤੇ ਮੈਂ ਸੁਣਿਆ। 14 ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ, ਜਦੋਂ ਤੱਕ ਸਾਰੀ ਧਰਤੀ ਅਨੰਦ ਕਰਦੀ ਹੈ, ਮੈਂ ਤੁਹਾਨੂੰ ਵਿਰਾਨ ਕਰ ਦਿਆਂਗਾ। 15 ਜਿਵੇਂ ਤੂੰ ਇਸਰਾਏਲ ਦੇ ਘਰਾਣੇ ਦੀ ਵਿਰਾਸਤ ਦੇ ਉਜਾੜ ਹੋਣ ਕਰਨ ਅਨੰਦ ਕੀਤਾ, ਉਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸੇਈਰ ਪਰਬਤ, ਤੂੰ ਅਤੇ ਸਾਰਾ ਅਦੋਮ ਪੂਰੀ ਤਰ੍ਹਾਂ ਨਾਲ ਵਿਰਾਨ ਹੋਵੋਗੇ ਅਤੇ ਉਹ ਜਾਣਨਗੇ ਕਿ ਮੈਂ ਹੀ ਯਾਹਵੇਹ ਹਾਂ।’ "

Estes versículos te tocaram? Ore agora!

+581 estão orando agora.

Junte-se à corrente de oração.