Pular para o conteúdo
Publicidade

ਹਿਜ਼ਕੀਏਲ 30

ਮਿਸਰ ਉੱਤੇ ਵਿਰਲਾਪ

1 ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 2 "ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:

" ‘ਵਿਰਲਾਪ ਕਰ ਅਤੇ ਆਖ,

"ਹਾਏ ਉਸ ਦਿਨ ਲਈ!"

3 ਕਿਉਂਕਿ ਦਿਨ ਨੇੜੇ ਹੈ,

ਯਾਹਵੇਹ ਦਾ ਦਿਨ ਨੇੜੇ ਹੈ

ਬੱਦਲਾਂ ਦਾ ਦਿਨ,

ਕੌਮਾਂ ਲਈ ਤਬਾਹੀ ਦਾ ਸਮਾਂ ਹੈ।

4 ਮਿਸਰ ਉੱਤੇ ਇੱਕ ਤਲਵਾਰ ਆਵੇਗੀ,

ਅਤੇ ਕਸ਼ਟ ਕੂਸ਼30:4 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ ਉੱਤੇ ਆਵੇਗਾ,

ਜਦੋਂ ਮਿਸਰ ਵਿੱਚ ਮਾਰੇ ਗਏ,

ਉਸ ਦੀ ਦੌਲਤ ਲੈ ਲਈ ਜਾਏਗੀ

ਅਤੇ ਉਸ ਦੀਆਂ ਨੀਹਾਂ ਪੁੱਟ ਦਿੱਤੀਆਂ ਜਾਣਗੀਆਂ।

5 ਕੂਸ਼, ਪੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਲਿਬਿਆ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ।

6 " ‘ਯਾਹਵੇਹ ਇਹ ਆਖਦਾ ਹੈ:

" ‘ਮਿਸਰ ਦੇ ਸਹਿਯੋਗੀ ਡਿੱਗ ਜਾਣਗੇ

ਅਤੇ ਉਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ।

ਮਿਗਦੋਲ ਸਵੇਨੇਹ ਤੋਂ,

ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ,

ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

7 ਉਹ ਉਜਾੜ ਦੇਸ਼ਾਂ ਵਿੱਚ

ਵਿਰਾਨ ਹੋ ਜਾਣਗੇ,

ਅਤੇ ਉਹਨਾਂ ਦੇ ਸ਼ਹਿਰ

ਉਜੜੇ ਹੋਏ ਸ਼ਹਿਰਾਂ ਵਿੱਚ ਪਏ ਹੋਣਗੇ।

8 ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ,

ਜਦੋਂ ਮੈਂ ਮਿਸਰ ਨੂੰ ਅੱਗ ਲਾ ਦਿੱਤੀ ਹੈ

ਅਤੇ ਉਸਦੇ ਸਾਰੇ ਸਹਾਇਕ ਕੁਚਲੇ ਜਾਣਗੇ।

9 " ‘ਉਸ ਦਿਨ ਬਹੁਤ ਸਾਰੇ ਸੰਦੇਸ਼ਵਾਹਕ ਜਹਾਜ਼ਾਂ ਵਿੱਚ ਮੇਰੇ ਵੱਲੋਂ ਭੇਜੇ ਜਾਣਗੇ, ਭਈ ਸਨਮੁੱਖ ਕੂਸ਼ੀਆਂ ਨੂੰ ਡਰਾਉਣ, ਅਤੇ ਉਹਨਾਂ ਨੂੰ ਸਖ਼ਤ ਪੀੜ ਹੋਵੇਗੀ, ਜਿਵੇਂ ਮਿਸਰ ਦੇ ਦਿਨ ਵਿੱਚ, ਕਿਉਂ ਜੋ ਵੇਖ! ਉਹ ਆਉਂਦਾ ਹੈ।

10 " ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:

" ‘ਮੈਂ ਬਾਬੇਲ ਦੇ ਰਾਜੇ ਨਬੂਕਦਨੱਸਰ ਦੇ ਹੱਥੋਂ

ਮਿਸਰ ਦੀ ਭੀੜ ਦਾ ਅੰਤ ਕਰ ਦਿਆਂਗਾ।

11 ਉਹ ਅਤੇ ਉਸਦੀ ਸੈਨਾ ਕੌਮਾਂ ਵਿੱਚੋਂ ਸਭ ਤੋਂ ਬੇਰਹਿਮ ਹਨ

ਜਿਸ ਨੂੰ ਧਰਤੀ ਤਬਾਹ ਕਰਨ ਲਈ ਲਿਆਂਦਾ ਜਾਵੇਗਾ।

ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਕੱਢਣਗੇ

ਅਤੇ ਦੇਸ ਨੂੰ ਵੱਢੇ ਹੋਏ ਲੋਕਾਂ ਨਾਲ ਭਰ ਦੇਣਗੇ।

12 ਮੈਂ ਨੀਲ ਨਦੀ ਦੇ ਪਾਣੀਆਂ ਨੂੰ ਸੁਕਾ ਦਿਆਂਗਾ

ਅਤੇ ਧਰਤੀ ਨੂੰ ਇੱਕ ਦੁਸ਼ਟ ਕੌਮ ਨੂੰ ਵੇਚ ਦਿਆਂਗਾ।

ਪਰਦੇਸੀਆਂ ਦੇ ਹੱਥੋਂ

ਮੈਂ ਧਰਤੀ ਅਤੇ ਉਸ ਵਿੱਚ ਸਭ ਕੁਝ ਉਜਾੜ ਦਿਆਂਗਾ।

ਮੈਂ ਯਾਹਵੇਹ ਨੇ ਆਖਿਆ ਹੈ।

13 " ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:

" ‘ਮੈਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ

ਅਤੇ ਨੋਫ਼ ਵਿੱਚ ਮੂਰਤੀਆਂ ਨੂੰ ਖਤਮ ਕਰ ਦਿਆਂਗਾ।

ਮਿਸਰ ਵਿੱਚ ਹੁਣ ਕੋਈ ਰਾਜਕੁਮਾਰ ਨਹੀਂ ਰਹੇਗਾ,

ਅਤੇ ਮੈਂ ਸਾਰੇ ਦੇਸ਼ ਵਿੱਚ ਡਰ ਫੈਲਾਵਾਂਗਾ।

14 ਮੈਂ ਉੱਪਰਲੇ ਮਿਸਰ ਨੂੰ ਬਰਬਾਦ ਕਰ ਦਿਆਂਗਾ,

ਸੋਆਨ ਨੂੰ ਅੱਗ ਲਾ ਦਿਆਂਗਾ

ਅਤੇ ਥੀਬਸ ਨੂੰ ਸਜ਼ਾ ਦੇਵਾਂਗਾ।

15 ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ

ਆਪਣਾ ਕ੍ਰੋਧ ਭੇਜਾਂਗਾ

ਅਤੇ ਥੀਬਸ ਦੀ ਭੀੜ ਨੂੰ ਮਿਟਾ ਦਿਆਂਗਾ।

16 ਮੈਂ ਮਿਸਰ ਨੂੰ ਅੱਗ ਲਾ ਦਿਆਂਗਾ;

ਸੀਨ ਨੂੰ ਕਰੜਾ ਦੁੱਖ ਹੋਵੇਗਾ।

ਥੀਬਸ ਤੂਫਾਨ ਦੁਆਰਾ ਲਿਆ ਜਾਵੇਗਾ;

ਨੋਫ਼ ਲਗਾਤਾਰ ਮੁਸੀਬਤ ਵਿੱਚ ਰਹੇਗਾ।

17 ਊਨ ਸ਼ਹਿਰ ਅਤੇ ਪੀ-ਬਸਥ ਜਵਾਨ

ਤਲਵਾਰ ਨਾਲ ਡਿੱਗਣਗੇ,

ਅਤੇ ਸ਼ਹਿਰ ਆਪਣੇ ਆਪ ਗ਼ੁਲਾਮ ਹੋ ਜਾਣਗੇ।

18 ਤਾਹਪਨਹੇਸ ਵਿੱਚ ਹਨੇਰਾ ਦਿਨ ਹੋਵੇਗਾ

ਜਦੋਂ ਮੈਂ ਮਿਸਰ ਦਾ ਜੂਲਾ ਤੋੜਾਂਗਾ;

ਉੱਥੇ ਉਸਦੀ ਹੰਕਾਰੀ ਤਾਕਤ ਖਤਮ ਹੋ ਜਾਵੇਗੀ।

ਉਹ ਬੱਦਲਾਂ ਨਾਲ ਢੱਕੀ ਜਾਵੇਗੀ,

ਅਤੇ ਉਹ ਦੇ ਪਿੰਡ ਗ਼ੁਲਾਮੀ ਵਿੱਚ ਚਲੇ ਜਾਣਗੇ।

19 ਇਸ ਲਈ ਮੈਂ ਮਿਸਰ ਨੂੰ ਸਜ਼ਾ ਦੇਵਾਂਗਾ,

ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’ "

ਫ਼ਿਰਾਊਨ ਦੀਆਂ ਬਾਹਾਂ ਟੁੱਟ ਗਈਆਂ

20 ਗਿਆਰਵੇਂ ਸਾਲ ਦੇ ਪਹਿਲੇ ਮਹੀਨੇ ਦੇ ਸੱਤਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 21 "ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜਾ ਫ਼ਿਰਾਊਨ ਦੀ ਬਾਂਹ ਭੰਨ ਦਿੱਤੀ ਹੈ ਅਤੇ ਵੇਖ, ਉਹ ਬੰਨ੍ਹੀ ਨਹੀਂ ਗਈ। ਦਵਾਈ ਲਾ ਕੇ ਉਸ ਤੇ ਪੱਟੀਆਂ ਨਹੀਂ ਕੀਤੀਆਂ ਗਈਆਂ, ਤਾਂ ਜੋ ਤਲਵਾਰ ਫੜਨ ਲਈ ਤਕੜੀ ਹੋਵੇ। 22 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਮਿਸਰ ਦੇ ਰਾਜੇ ਫ਼ਿਰਾਊਨ ਦੇ ਵਿਰੁੱਧ ਹਾਂ। ਮੈਂ ਉਸ ਦੀਆਂ ਦੋਵੇਂ ਬਾਹਾਂ, ਚੰਗੀ ਬਾਂਹ ਅਤੇ ਟੁੱਟੀ ਹੋਈ ਬਾਂਹ ਨੂੰ ਤੋੜ ਦਿਆਂਗਾ, ਅਤੇ ਤਲਵਾਰ ਉਸ ਦੇ ਹੱਥੋਂ ਡਿੱਗਾ ਦਿਆਂਗਾ। 23 ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। 24 ਮੈਂ ਬਾਬੇਲ ਦੇ ਰਾਜੇ ਦੀਆਂ ਬਾਹਾਂ ਨੂੰ ਮਜ਼ਬੂਤ ਕਰਾਂਗਾ ਅਤੇ ਆਪਣੀ ਤਲਵਾਰ ਉਹ ਦੇ ਹੱਥ ਵਿੱਚ ਰੱਖਾਂਗਾ, ਪਰ ਫ਼ਿਰਾਊਨ ਦੀਆਂ ਬਾਂਹਾਂ ਨੂੰ ਭੰਨਾਂਗਾ ਅਤੇ ਉਹ ਉਸ ਦੇ ਅੱਗੇ ਉਸ ਫੱਟੜ ਵਾਂਗੂੰ ਜੋ ਮਰਨ ਵਾਲਾ ਹੋਵੇ, ਆਹਾਂ ਭਰੇਗਾ। 25 ਮੈਂ ਬਾਬੇਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਦਿਆਂਗਾ ਅਤੇ ਫ਼ਿਰਾਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਜਦੋਂ ਮੈਂ ਆਪਣੀ ਤਲਵਾਰ ਬਾਬੇਲ ਦੇ ਰਾਜਾ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਉਸ ਨੂੰ ਮਿਸਰ ਦੇ ਦੇਸ ਤੇ ਖਿੱਚੇਗਾ, ਤਾਂ ਉਹ ਜਾਣਨਗੇ ਕਿ ਮੈਂ ਯਾਹਵੇਹ ਹਾਂ। 26 ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।"

Estes versículos te tocaram? Ore agora!

+581 estão orando agora.

Junte-se à corrente de oração.