1 "ਹੇ ਮਨੁੱਖ ਦੇ ਪੁੱਤਰ, ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਗੋਗ, ਮੇਸ਼ੇਕ ਅਤੇ ਤੂਬਲ ਦੇ ਮੁੱਖ ਰਾਜਕੁਮਾਰ ਮੈਂ ਤੇਰੇ ਵਿਰੁੱਧ ਹਾਂ। 2 ਮੈਂ ਤੁਹਾਨੂੰ ਉਲਟਾ ਦੇਵਾਂਗਾ ਅਤੇ ਤੈਨੂੰ ਇੱਧਰ-ਉੱਧਰ ਘਸੀਟਾਗਾ। ਮੈਂ ਤੈਨੂੰ ਦੂਰ ਉੱਤਰ ਤੋਂ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਭੇਜਾਂਗਾ। 3 ਫਿਰ ਮੈਂ ਤੇਰਾ ਧਣੁੱਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ ਅਤੇ ਤੇਰੇ ਤੀਰ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ। 4 ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ। ਮੈਂ ਤੈਨੂੰ ਹਰ ਪ੍ਰਕਾਰ ਦੇ ਮੋਘੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਭੋਜਨ ਦੇ ਦਿਆਂਗਾ। 5 ਤੂੰ ਖੁੱਲ੍ਹੇ ਮੈਦਾਨ ਵਿੱਚ ਡਿੱਗ ਜਾਵੇਂਗਾ, ਕਿਉਂਕਿ ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 6 ਮੈਂ ਮਾਗੋਗ ਉੱਤੇ ਅਤੇ ਉਹਨਾਂ ਲੋਕਾਂ ਉੱਤੇ ਜਿਹੜੇ ਸਮੁੰਦਰੀ ਕੰਢਿਆਂ ਵਿੱਚ ਸੁਰੱਖਿਅਤ ਰਹਿੰਦੇ ਹਨ, ਅੱਗ ਭੇਜਾਂਗਾ, ਅਤੇ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।
7 " ‘ਮੈਂ ਆਪਣੇ ਲੋਕ ਇਸਰਾਏਲ ਵਿੱਚ ਆਪਣਾ ਪਵਿੱਤਰ ਨਾਮ ਦੱਸਾਂਗਾ। ਮੈਂ ਹੁਣ ਆਪਣੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਹੋਣ ਦਿਆਂਗਾ, ਅਤੇ ਕੌਮਾਂ ਜਾਣ ਲੈਣਗੀਆਂ ਕਿ ਮੈਂ ਇਸਰਾਏਲ ਦਾ ਪਵਿੱਤਰ ਯਾਹਵੇਹ ਹਾਂ। 8 ਵੇਖ, ਉਹ ਆ ਰਿਹਾ ਹੈ ਅਤੇ ਹੋ ਕੇ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।
9 " ‘ਫਿਰ ਇਸਰਾਏਲ ਦੇ ਕਸਬਿਆਂ ਵਿੱਚ ਰਹਿਣ ਵਾਲੇ ਬਾਹਰ ਜਾਣਗੇ ਅਤੇ ਹਥਿਆਰਾਂ ਨੂੰ ਬਾਲਣ ਲਈ ਵਰਤਣਗੇ ਅਤੇ ਉਹਨਾਂ ਨੂੰ ਸਾੜ ਦੇਣਗੇ—ਛੋਟੀਆਂ ਅਤੇ ਵੱਡੀਆਂ ਢਾਲਾਂ, ਧਨੁਸ਼ ਅਤੇ ਤੀਰ, ਜੰਗੀ ਡੰਡੇ ਅਤੇ ਬਰਛੇ। ਸੱਤ ਸਾਲਾਂ ਤੱਕ ਉਹ ਇਨ੍ਹਾਂ ਨੂੰ ਬਾਲਣ ਲਈ ਵਰਤਣਗੇ। 10 ਉਹਨਾਂ ਨੂੰ ਖੇਤਾਂ ਵਿੱਚੋਂ ਲੱਕੜ ਇਕੱਠੀ ਕਰਨ ਜਾਂ ਜੰਗਲਾਂ ਵਿੱਚੋਂ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਬਾਲਣ ਲਈ ਹਥਿਆਰਾਂ ਦੀ ਵਰਤੋਂ ਕਰਨਗੇ ਅਤੇ ਉਹ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਅਤੇ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
11 " ‘ਉਸ ਦਿਨ ਮੈਂ ਗੋਗ ਨੂੰ ਇਸਰਾਏਲ ਵਿੱਚ, ਸਮੁੰਦਰ ਦੇ ਪੂਰਬ ਵੱਲ ਜਾਣ ਵਾਲਿਆਂ ਦੀ ਘਾਟੀ ਵਿੱਚ ਦਫ਼ਨਾਉਣ ਦੀ ਜਗ੍ਹਾ ਦੇਵਾਂਗਾ। ਇਹ ਯਾਤਰੀਆਂ ਦੇ ਰਾਹ ਨੂੰ ਰੋਕ ਦੇਵੇਗਾ, ਕਿਉਂਕਿ ਗੋਗ ਅਤੇ ਉਸਦੀ ਸਾਰੀ ਭੀੜ ਉੱਥੇ ਹੀ ਦੱਬੀ ਜਾਵੇਗੀ। ਇਸ ਲਈ ਇਸਨੂੰ ਹਾਮੋਨ ਗੋਗ ਦੀ ਵਾਦੀ ਕਿਹਾ ਜਾਵੇਗਾ।
12 " ‘ਸੱਤ ਮਹੀਨਿਆਂ ਤੱਕ ਇਸਰਾਏਲੀ ਧਰਤੀ ਨੂੰ ਸਾਫ਼ ਕਰਨ ਲਈ ਉਹਨਾਂ ਨੂੰ ਦਫ਼ਨਾਉਣਗੇ। 13 ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਫ਼ਨਾਉਣਗੇ, ਅਤੇ ਜਿਸ ਦਿਨ ਮੈਂ ਆਪਣੀ ਮਹਿਮਾ ਦਾ ਪ੍ਰਦਰਸ਼ਨ ਕਰਾਂਗਾ ਉਹ ਉਹਨਾਂ ਲਈ ਯਾਦਗਾਰੀ ਦਿਨ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 14 ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ।
" ‘ਸੱਤ ਮਹੀਨਿਆਂ ਬਾਅਦ ਉਹ ਹੋਰ ਚੰਗੀ ਖੋਜ ਕਰਨਗੇ। 15 ਜਦੋਂ ਉਹ ਧਰਤੀ ਵਿੱਚੋਂ ਲੰਘਦੇ ਹਨ, ਜੋ ਕੋਈ ਵੀ ਮਨੁੱਖ ਦੀ ਹੱਡੀ ਨੂੰ ਵੇਖਦਾ ਹੈ, ਉਹ ਉਸ ਦੇ ਕੋਲ ਇੱਕ ਨਿਸ਼ਾਨ ਛੱਡ ਦੇਵੇਗਾ ਜਦੋਂ ਤੱਕ ਕਬਰ ਖੋਦਣ ਵਾਲੇ ਇਸਨੂੰ ਹਾਮੋਨ ਗੋਗ ਦੀ ਘਾਟੀ ਵਿੱਚ ਦਫ਼ਨਾ ਨਹੀਂ ਦਿੰਦੇ, 16 ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਸ਼ੁੱਧ ਕਰਨਗੇ।’
17 "ਹੇ ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਪੁਕਾਰ: ‘ਉਸ ਬਲੀ ਲਈ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਆਲੇ-ਦੁਆਲੇ ਤੋਂ ਇੱਕ ਜਗ੍ਹਾਂ ਆਓ ਅਤੇ ਇਕੱਠੇ ਹੋਵੋ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਮਹਾਨ ਬਲੀਦਾਨ। ਉੱਥੇ ਤੁਸੀਂ ਮਾਸ ਖਾਓਗੇ ਅਤੇ ਲਹੂ ਪੀਓਗੇ। 18 ਤੁਸੀਂ ਸੂਰਬੀਰਾਂ ਦਾ ਮਾਸ ਖਾਵੋਂਗੇ ਅਤੇ ਧਰਤੀ ਦੇ ਸਰਦਾਰਾਂ ਦਾ ਲਹੂ ਪੀਓਗੇ ਜਿਵੇਂ ਕਿ ਉਹ ਭੇਡੂ, ਲੇਲੇ, ਬੱਕਰੀਆਂ ਅਤੇ ਬਲਦ ਹਨ, ਉਹ ਸਾਰੇ ਬਾਸ਼ਾਨ ਦੇ ਮੋਟੇ ਜਾਨਵਰ ਹਨ। 19 ਜੋ ਬਲੀ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਤੁਸੀਂ ਚਰਬੀ ਖਾਓਗੇ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ ਅਤੇ ਖੂਨ ਪੀਓਗੇ ਜਦੋਂ ਤੱਕ ਤੁਸੀਂ ਮਸਤ ਨਹੀਂ ਹੋ ਜਾਂਦੇ। 20 ਮੇਰੀ ਮੇਜ਼ ਤੇ ਤੁਸੀਂ ਘੋੜਿਆਂ ਅਤੇ ਸਵਾਰਾਂ, ਸੂਰਬੀਰਾਂ ਅਤੇ ਹਰ ਕਿਸਮ ਦੇ ਸਿਪਾਹੀਆਂ ਨਾਲ ਰੱਜ ਕੇ ਖਾਓਗੇ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
21 "ਮੈਂ ਕੌਮਾਂ ਵਿੱਚ ਆਪਣਾ ਪਰਤਾਪ ਵਿਖਾਵਾਂਗਾ, ਅਤੇ ਸਾਰੀਆਂ ਕੌਮਾਂ ਉਸ ਸਜ਼ਾ ਨੂੰ ਵੇਖਣਗੀਆਂ ਜੋ ਮੈਂ ਦਿਆਂਗਾ ਅਤੇ ਜੋ ਹੱਥ ਮੈਂ ਉਹਨਾਂ ਉੱਤੇ ਰੱਖਾਂਗਾ। 22 ਉਸ ਦਿਨ ਤੋਂ ਇਸਰਾਏਲ ਦੇ ਲੋਕ ਜਾਣ ਲੈਣਗੇ ਕਿ ਮੈਂ ਹੀ ਉਹਨਾਂ ਦਾ ਪਰਮੇਸ਼ਵਰ ਹਾਂ। 23 ਅਤੇ ਕੌਮਾਂ ਜਾਣ ਲੈਣਗੀਆਂ ਕਿ ਇਸਰਾਏਲ ਦੇ ਲੋਕ ਆਪਣੇ ਪਾਪ ਦੇ ਕਾਰਨ ਗ਼ੁਲਾਮੀ ਵਿੱਚ ਗਏ ਸਨ, ਕਿਉਂਕਿ ਉਹ ਮੇਰੇ ਨਾਲ ਬੇਵਫ਼ਾ ਸਨ। ਇਸ ਲਈ ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹਵਾਲੇ ਕਰ ਦਿੱਤਾ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ। 24 ਮੈਂ ਉਹਨਾਂ ਨਾਲ ਉਹਨਾਂ ਦੀ ਅਸ਼ੁੱਧਤਾ ਅਤੇ ਉਹਨਾਂ ਦੇ ਅਪਰਾਧਾਂ ਦੇ ਅਨੁਸਾਰ ਪੇਸ਼ ਆਇਆ, ਅਤੇ ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾਇਆ।
25 "ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਹੁਣ ਯਾਕੋਬ ਨੂੰ ਗੁਲਾਮੀ ਤੋਂ ਬਹਾਲ ਕਰਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ। 26 ਉਹ ਆਪਣੀ ਸ਼ਰਮ ਅਤੇ ਉਹ ਸਾਰੀ ਬੇਵਫ਼ਾਈ ਭੁੱਲ ਜਾਣਗੇ ਜੋ ਉਹਨਾਂ ਨੇ ਮੇਰੇ ਨਾਲ ਦਿਖਾਈ ਸੀ ਜਦੋਂ ਉਹ ਆਪਣੇ ਦੇਸ਼ ਵਿੱਚ ਸੁਰੱਖਿਆ ਨਾਲ ਰਹਿੰਦੇ ਸਨ ਅਤੇ ਉਹਨਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਸੀ। 27 ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚੋਂ ਮੋੜ ਲਿਆਵਾਂਗਾ ਉਹਨਾਂ ਨੂੰ ਵੈਰੀਆਂ ਦੇ ਦੇਸ਼ਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ। 28 ਤਦ ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਪਰਮੇਸ਼ਵਰ ਹਾਂ, ਕਿਉਂਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਗ਼ੁਲਾਮੀ ਵਿੱਚ ਭੇਜਿਆ, ਮੈਂ ਉਹਨਾਂ ਨੂੰ ਉਹਨਾਂ ਦੀ ਧਰਤੀ ਉੱਤੇ ਇਕੱਠਾ ਕਰਾਂਗਾ, ਕਿਸੇ ਨੂੰ ਪਿੱਛੇ ਨਾ ਛੱਡਾਂਗਾ। 29 ਮੈਂ ਹੁਣ ਉਹਨਾਂ ਤੋਂ ਆਪਣਾ ਮੂੰਹ ਨਹੀਂ ਲੁਕਾਵਾਂਗਾ, ਕਿਉਂਕਿ ਮੈਂ ਇਸਰਾਏਲ ਦੇ ਲੋਕਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।"