Pular para o conteúdo
Publicidade

ਹਿਜ਼ਕੀਏਲ 31

ਫ਼ਿਰਾਊਨ ਲਬਨਾਨ ਦੇ ਇੱਕ ਡਿੱਗੇ ਹੋਏ ਦਿਆਰ ਦੇ ਰੂਪ ਵਿੱਚ

1 ਗਿਆਰਵੇਂ ਸਾਲ ਦੇ ਤੀਜੇ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2 "ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਅਤੇ ਉਸਦੀ ਲੋਕਾਂ ਨੂੰ ਆਖ:

" ‘ਤੇਰੀ ਸ਼ਾਨ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ?

3 ਅੱਸ਼ੂਰ ਤੇ ਗੌਰ ਕਰੋ, ਕਦੇ ਲਬਾਨੋਨ ਵਿੱਚ ਦਿਆਰ ਸੀ,

ਜਿਸ ਦੀਆਂ ਟਹਿਣੀਆਂ ਸੁੰਦਰ ਸਨ ਅਤੇ ਸੰਘਣੀ ਛਾਂ ਵਾਲਾ ਸੀ;

ਇਹ ਉੱਚੇ ਪਾਸੇ ਸੀ,

ਅਤੇ ਉਸ ਦੀ ਟੀਸੀ ਸੰਘਣੀਆਂ ਟਹਿਣੀਆਂ ਵਿਚਕਾਰ ਸਭ ਤੋਂ ਉੱਪਰ ਸੀ।

4 ਪਾਣੀਆਂ ਨੇ ਉਹ ਨੂੰ ਪਾਲਿਆ,

ਡੂੰਘੇ ਚਸ਼ਮੇ ਨੇ ਉਹ ਨੂੰ ਉੱਚਾ ਕੀਤਾ;

ਉਹਨਾਂ ਦੀਆਂ ਨਦੀਆਂ

ਉਸਦੇ ਅਧਾਰ ਦੇ ਦੁਆਲੇ ਵਗਦੀਆਂ ਸਨ

ਅਤੇ ਉਹਨਾਂ ਦੀਆਂ ਨਦੀਆਂ

ਖੇਤ ਦੇ ਸਾਰੇ ਰੁੱਖਾਂ ਵੱਲ ਪਹੁੰਚਦੀਆਂ ਸਨ।

5 ਇਸ ਲਈ ਇਹ ਖੇਤ ਦੇ ਸਾਰੇ ਰੁੱਖਾਂ

ਨਾਲੋਂ ਉੱਚਾ ਸੀ।

ਉਹ ਦੀਆਂ ਟਾਹਣੀਆਂ ਵਧੀਆ

ਕਿਉਂਕਿ ਬਹੁਤੇ ਪਾਣੀ ਹੋਣ ਦੇ ਕਾਰਨ ਉਸ ਦੀਆਂ ਟਾਹਣੀਆਂ ਲੰਬੀਆਂ ਹੋ ਗਈਆਂ,

ਉਸ ਦੀਆਂ ਟਾਹਣੀਆਂ ਬਹੁਤ ਲੰਬੀਆਂ ਹੋ ਗਈਆਂ।

6 ਅਕਾਸ਼ ਦੇ ਸਾਰੇ ਪੰਛੀਆਂ ਨੇ

ਉਹ ਦੀਆਂ ਟਾਹਣੀਆਂ ਵਿੱਚ ਆਲ੍ਹਣਾ ਪਾਇਆ,

ਜੰਗਲੀ ਜਾਨਵਰਾਂ ਨੇ

ਉਹ ਦੀਆਂ ਟਹਿਣੀਆਂ ਹੇਠ ਜਨਮ ਦਿੱਤਾ।

ਸਾਰੀਆਂ ਮਹਾਨ ਕੌਮਾਂ

ਇਸ ਦੀ ਛਾਂ ਵਿੱਚ ਰਹਿੰਦੀਆਂ ਸਨ।

7 ਇਹ ਸੁੰਦਰਤਾ ਵਿੱਚ ਸ਼ਾਨਦਾਰ ਸੀ,

ਇਸ ਦੀਆਂ ਫੈਲੀਆਂ ਟਾਹਣੀਆਂ ਨਾਲ,

ਇਸ ਦੀਆਂ ਜੜ੍ਹਾਂ ਬਹੁਤ ਸਾਰੇ ਪਾਣੀਆਂ ਵਿੱਚ

ਡਿੱਗ ਗਈਆਂ ਸਨ।

8 ਪਰਮੇਸ਼ਵਰ ਦੇ ਬਾਗ਼ ਦੇ ਦਿਆਰ

ਉਸ ਦਾ ਮੁਕਾਬਲਾ ਨਹੀਂ ਕਰ ਸਕਦੇ ਸਨ,

ਨਾ ਸਰੂ ਦੀਆਂ ਟਾਹਣੀਆਂ

ਇਸ ਦੇ ਬਰਾਬਰ ਹੋ ਸਕਦੇ ਸਨ,

ਨਾ ਹੀ ਸਫੇਦੇ ਦੇ ਰੁੱਖ

ਇਸ ਦੀਆਂ ਟਾਹਣੀਆਂ ਨਾਲ ਤੁਲਨਾ ਕਰ ਸਕਦੇ ਸਨ

ਪਰਮੇਸ਼ਵਰ ਦੇ ਬਾਗ਼ ਵਿੱਚੋਂ ਵੀ ਕੋਈ ਰੁੱਖ ਨਹੀਂ ਹੈ

ਜੋ ਇਸਦੀ ਸੁੰਦਰਤਾ ਨਾਲ ਮੇਲ ਖਾਂਦਾ ਹੈ।

9 ਮੈਂ ਇਸਨੂੰ ਬਹੁਤ ਸਾਰੀਆਂ ਟਹਿਣੀਆਂ ਨਾਲ

ਸੁੰਦਰ ਬਣਾਇਆ,

ਇੱਥੋਂ ਤੱਕ ਕਿ ਅਦਨ ਦੇ ਬਾਗ਼ ਦੇ ਸਾਰੇ ਰੁੱਖ

ਜੋ ਪਰਮੇਸ਼ਵਰ ਦੇ ਬਾਗ਼ ਵਿੱਚ ਸਨ, ਉਸ ਨਾਲ ਈਰਖਾ ਰੱਖਦੇ ਸਨ।

10 " ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਵੱਡਾ ਦਿਆਰ ਸੰਘਣੇ ਪੱਤਿਆਂ ਉੱਤੇ ਉੱਚਾ ਸੀ, ਅਤੇ ਇਸ ਲਈ ਕਿ ਉਹ ਆਪਣੀ ਉਚਾਈ ਦਾ ਹੰਕਾਰ ਕਰਦਾ ਸੀ, 11 ਮੈਂ ਇਸਨੂੰ ਕੌਮਾਂ ਦੇ ਹਾਕਮ ਦੇ ਹੱਥ ਵਿੱਚ ਦੇ ਦਿੱਤਾ, ਉਸ ਲਈ ਇਸਦੀ ਦੁਸ਼ਟਤਾ ਦੇ ਅਨੁਸਾਰ ਨਜਿੱਠਣ ਲਈ। ਮੈਂ ਇਸਨੂੰ ਇੱਕ ਪਾਸੇ ਸੁੱਟ ਦਿੱਤਾ, 12 ਅਤੇ ਪਰਦੇਸੀਆਂ ਦੇ ਸਭ ਤੋਂ ਬੇਰਹਿਮ ਲੋਕਾਂ ਨੇ ਇਸਨੂੰ ਕੱਟ ਦਿੱਤਾ ਅਤੇ ਇਸਨੂੰ ਛੱਡ ਦਿੱਤਾ। ਇਸ ਦੀਆਂ ਟਾਹਣੀਆਂ ਪਹਾੜਾਂ ਅਤੇ ਸਾਰੀਆਂ ਵਾਦੀਆਂ ਵਿੱਚ ਡਿੱਗ ਪਈਆਂ; ਇਸ ਦੀਆਂ ਟਹਿਣੀਆਂ ਧਰਤੀ ਦੀਆਂ ਸਾਰੀਆਂ ਖੱਡਾਂ ਵਿੱਚ ਟੁੱਟ ਗਈਆਂ। ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਪਰਛਾਵੇਂ ਹੇਠੋਂ ਬਾਹਰ ਆਈਆਂ ਅਤੇ ਉਸ ਨੂੰ ਛੱਡ ਦਿੱਤਾ। 13 ਅਕਾਸ਼ ਦੇ ਸਾਰੇ ਪੰਛੀ ਉਸ ਟੁੱਟੇ ਹੋਏ ਉੱਤੇ ਵੱਸਣਗੇ ਅਤੇ ਸਾਰੇ ਖੇਤ ਦੇ ਸਾਰੇ ਦਰਿੰਦੇ ਉਹ ਦੀਆਂ ਟਹਿਣੀਆਂ ਉੱਤੇ ਹੋਣਗੇ। 14 ਤਾਂ ਜੋ ਪਾਣੀ ਦੇ ਸਾਰੇ ਰੁੱਖਾਂ ਵਿੱਚੋਂ ਕੋਈ ਆਪਣੀ ਉਚਾਈ ਉੱਤੇ ਆਕੜ ਨਾ ਕਰੇ ਅਤੇ ਆਪਣੀ ਟੀਸੀ ਸੰਘਣੀਆਂ ਟਹਿਣੀਆਂ ਦੇ ਵਿਚਕਾਰ ਨਾ ਰੱਖੇ। ਉਹਨਾਂ ਵਿੱਚੋਂ ਵੱਡੇ-ਵੱਡੇ ਅਤੇ ਸਾਰੇ ਪਾਣੀ ਪੀਣ ਵਾਲੇ ਰੁੱਖ ਸਿੱਧੇ ਨਾ ਖਲੋਣ, ਕਿਉਂ ਜੋ ਉਹ ਸਾਰੇ ਦੇ ਸਾਰੇ ਮੌਤ ਲਈ ਦਿੱਤੇ ਗਏ ਹਨ ਅਰਥਾਤ ਧਰਤੀ ਦੇ ਹੇਠ ਆਦਮ ਵੰਸ਼ੀਆਂ ਦੇ ਵਿਚਕਾਰ ਕਬਰ ਵਿੱਚ ਉਤਰਨਗੇ।

15 " ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਇਹ ਮੁਰਦਿਆਂ ਦੇ ਰਾਜ ਪਤਾਲ ਵਿੱਚ ਉੱਤਰਨਗੇ, ਮੈਂ ਉਸ ਦੇ ਲਈ ਡੂੰਘਿਆਈ ਨੂੰ ਲੁਕਾ ਦਿਆਂਗਾ ਅਤੇ ਉਹ ਦੀਆਂ ਨਹਿਰਾਂ ਨੂੰ ਰੋਕ ਦਿਆਂਗਾ ਅਤੇ ਬਹੁਤੇ ਪਾਣੀ ਰੁਕ ਜਾਣਗੇ, ਹਾਂ, ਮੈਂ ਲਬਾਨੋਨ ਤੋਂ ਉਹ ਦੇ ਲਈ ਵਿਰਲਾਪ ਕਰਾਵਾਂਗਾ ਅਤੇ ਉਹ ਦੇ ਲਈ ਖੇਤ ਦੇ ਸਾਰੇ ਰੁੱਖ ਗ਼ਸ਼ੀਆਂ ਖਾਣਗੇ। 16 ਜਿਸ ਵੇਲੇ ਮੈਂ ਉਹ ਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਕਬਰ ਵਿੱਚ ਡਿੱਗਦੇ ਹਨ ਪਤਾਲ ਵਿੱਚ ਧੱਕਾਂਗਾ, ਤਾਂ ਉਹ ਦੇ ਡਿੱਗਣ ਦੇ ਰੌਲ਼ੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ ਅਤੇ ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੁਣਵੇਂ ਚੰਗੇ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ। 17 ਉਹ ਵੀ ਉਹ ਦੇ ਨਾਲ ਉਹਨਾਂ ਤੱਕ ਜੋ ਤਲਵਾਰ ਨਾਲ ਵੱਢੇ ਗਏ, ਲੋਕਾਂ ਨਾਲ ਮੁਰਦਿਆਂ ਦੇ ਰਾਜ ਪਤਾਲ ਵਿੱਚ ਉਤਰ ਜਾਣਗੇ ਅਤੇ ਉਹ ਵੀ ਜਿਹੜੇ ਉਸ ਦੀ ਬਾਂਹ ਸਨ ਅਤੇ ਕੌਮਾਂ ਦੇ ਵਿੱਚ ਉਸ ਦੀ ਛਾਂ ਹੇਠਾਂ ਵੱਸਦੇ ਸਨ।

18 " ‘ਤੂੰ ਮਹਿਮਾ ਤੇ ਡੂੰਘਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਸ ਦੇ ਵਰਗਾ ਹੈ? ਪਰ ਤੂੰ ਅਦਨ ਦੇ ਰੁੱਖਾਂ ਦੇ ਨਾਲ ਧਰਤੀ ਦੇ ਪਤਾਲ ਵਿੱਚ ਸੁੱਟਿਆ ਜਾਵੇਂਗਾ, ਤੂੰ ਉਨਾਂ ਦੇ ਨਾਲ ਜੋ ਤਲਵਾਰ ਨਾਲ ਵੱਢੇ ਗਏ, ਅਸੁੰਨਤੀਆਂ ਵਿੱਚ ਪਿਆ ਰਹੇਂਗਾ।

" ‘ਇਹ ਫ਼ਿਰਾਊਨ ਅਤੇ ਉਸਦੀ ਸਾਰੀ ਭੀੜ ਹੈ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।’ "

Estes versículos te tocaram? Ore agora!

+581 estão orando agora.

Junte-se à corrente de oração.