Pular para o conteúdo
Publicidade

ਹਿਜ਼ਕੀਏਲ 25

ਅੰਮੋਨ ਦੇ ਵਿਰੁੱਧ ਇੱਕ ਭਵਿੱਖਬਾਣੀ

1 ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 2 "ਹੇ ਮਨੁੱਖ ਦੇ ਪੁੱਤਰ, ਅੰਮੋਨੀਆਂ ਵੱਲ ਆਪਣਾ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ। 3 ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਬਚਨ ਸੁਣੋ। ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਕਿਉਂਕਿ ਤੂੰ ਕਿਹਾ ਸੀ "ਆਹਾ!" ਮੇਰੇ ਪਵਿੱਤਰ ਅਸਥਾਨ ਉੱਤੇ ਜਦੋਂ ਉਹ ਅਪਵਿੱਤਰ ਕੀਤਾ ਗਿਆ ਸੀ, ਅਤੇ ਇਸਰਾਏਲ ਦੀ ਧਰਤੀ ਉੱਤੇ ਜਦੋਂ ਉਹ ਉਜਾੜਿਆ ਗਿਆ ਸੀ ਅਤੇ ਯਹੂਦਾਹ ਦੇ ਲੋਕਾਂ ਉੱਤੇ ਜਦੋਂ ਉਹ ਗ਼ੁਲਾਮੀ ਵਿੱਚ ਗਏ ਸਨ, 4 ਇਸ ਲਈ ਮੈਂ ਤੁਹਾਨੂੰ ਪੂਰਬ ਦੇ ਲੋਕਾਂ ਨੂੰ ਇੱਕ ਮਲਕੀਅਤ ਵਜੋਂ ਦੇ ਰਿਹਾ ਹਾਂ। ਉਹ ਤੁਹਾਡੇ ਵਿੱਚ ਆਪਣੇ ਡੇਰੇ ਲਾਉਣਗੇ ਅਤੇ ਆਪਣੇ ਤੰਬੂ ਲਾਉਣਗੇ। ਉਹ ਤੁਹਾਡਾ ਫਲ ਖਾਣਗੇ ਅਤੇ ਤੁਹਾਡਾ ਦੁੱਧ ਪੀਣਗੇ। 5 ਮੈਂ ਰਬਾਹ ਨੂੰ ਊਠਾਂ ਦੀ ਚਰਾਗਾਹ ਵਿੱਚ ਅਤੇ ਅੰਮੋਨ ਨੂੰ ਭੇਡਾਂ ਦੇ ਆਰਾਮ ਦੀ ਥਾਂ ਵਿੱਚ ਬਦਲ ਦਿਆਂਗਾ। ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ। 6 ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸ ਲਈ ਕਿ ਤੁਸੀਂ ਤਾੜੀਆਂ ਵਜਾਈਆਂ ਅਤੇ ਆਪਣੇ ਪੈਰ ਧਰਤੀ ਤੇ ਮਾਰੇ ਅਤੇ ਇਸਰਾਏਲ ਦੀ ਭੂਮੀ ਲਈ ਜਾਨ ਨਾਲ ਸਾਰੀ ਨਿਆਦਰੀ ਕਰ ਕੇ ਅਨੰਦ ਹੋਏ, 7 ਇਸ ਲਈ ਮੈਂ ਆਪਣਾ ਹੱਥ ਇਸਰਾਏਲ ਦੇ ਵਿਰੁੱਧ ਵਧਾਵਾਂਗਾ ਅਤੇ ਤੈਨੂੰ ਕੌਮਾਂ ਦੇ ਹੱਥਾਂ ਵਿੱਚ ਲੁੱਟਣ ਦੇ ਲਈ ਦੇ ਦੇਵਾਂਗਾ। ਮੈਂ ਤੈਨੂੰ ਕੌਮਾਂ ਵਿੱਚੋਂ ਮਿਟਾ ਦਿਆਂਗਾ ਅਤੇ ਦੇਸ਼ਾਂ ਵਿੱਚੋਂ ਤੈਨੂੰ ਖ਼ਤਮ ਕਰ ਦਿਆਂਗਾ। ਮੈਂ ਤੈਨੂੰ ਤਬਾਹ ਕਰ ਦਿਆਂਗਾ, ਅਤੇ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ "

ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ

8 "ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਮੋਆਬ ਅਤੇ ਸੇਈਰ ਨੇ ਆਖਿਆ, "ਵੇਖੋ, ਯਹੂਦਾਹ ਹੋਰ ਸਾਰੀਆਂ ਕੌਮਾਂ ਵਰਗਾ ਹੋ ਗਿਆ ਹੈ," 9 ਇਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਇਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ ਯਸ਼ੀਮੋਥ, ਬਆਲ-ਮਓਨ ਅਤੇ ਕਿਰਯਾਤਾਇਮ, ਖੋਲ੍ਹ ਦਿਆਂਗਾ। 10 ਮੈਂ ਅੰਮੋਨੀਆਂ ਸਮੇਤ ਮੋਆਬ ਨੂੰ ਪੂਰਬ ਦੇ ਲੋਕਾਂ ਨੂੰ ਦੇਵਾਂਗਾ, ਤਾਂ ਜੋ ਅੰਮੋਨੀਆਂ ਨੂੰ ਕੌਮਾਂ ਵਿੱਚ ਚੇਤੇ ਨਾ ਕੀਤਾ ਜਾਵੇ; 11 ਅਤੇ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ "

ਅਦੋਮ ਦੇ ਵਿਰੁੱਧ ਇੱਕ ਭਵਿੱਖਬਾਣੀ

12 "ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਅਦੋਮ ਨੇ ਯਹੂਦਾਹ ਤੋਂ ਬਦਲਾ ਲਿਆ ਅਤੇ ਅਜਿਹਾ ਕਰਕੇ ਉਹ ਬਹੁਤ ਦੋਸ਼ੀ ਹੋ ਗਿਆ, 13 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਅਦੋਮ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਆਦਮੀ ਅਤੇ ਜਾਨਵਰ ਦੋਵਾਂ ਨੂੰ ਮਾਰ ਦੇਵੇਗਾ। ਮੈਂ ਉਹ ਨੂੰ ਬਰਬਾਦ ਕਰ ਦਿਆਂਗਾ, ਅਤੇ ਤੇਮਾਨ ਤੋਂ ਦਦਾਨ ਤੱਕ ਉਹ ਤਲਵਾਰ ਨਾਲ ਡਿੱਗਣਗੇ। 14 ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ, ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਨਾਲ ਪੇਸ਼ ਆਉਣਗੇ। ਉਹ ਮੇਰੇ ਬਦਲੇ ਨੂੰ ਜਾਣ ਲੈਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ "

ਫ਼ਲਿਸਤੀਆਂ ਦੇ ਵਿਰੁੱਧ ਇੱਕ ਭਵਿੱਖਬਾਣੀ

15 "ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਫ਼ਲਿਸਤੀਆਂ ਨੇ ਬਦਲਾ ਲਿਆ ਅਤੇ ਆਪਣੇ ਦਿਲਾਂ ਵਿੱਚ ਨਫ਼ਰਤ ਨਾਲ ਬਦਲਾ ਲਿਆ ਅਤੇ ਪੁਰਾਣੀ ਦੁਸ਼ਮਣੀ ਨਾਲ ਯਹੂਦਾਹ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, 16 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਫ਼ਲਿਸਤੀਆਂ ਦੇ ਵਿਰੁੱਧ ਆਪਣਾ ਹੱਥ ਵਧਾਉਣ ਵਾਲਾ ਹਾਂ, ਅਤੇ ਮੈਂ ਕਰੇਤੀਆਂ ਨੂੰ ਮਿਟਾ ਦਿਆਂਗਾ ਅਤੇ ਸਮੁੰਦਰੀ ਕੰਢੇ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰ ਦਿਆਂਗਾ। 17 ਮੈਂ ਉਹਨਾਂ ਤੋਂ ਵੱਡਾ ਬਦਲਾ ਲਵਾਂਗਾ ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਸਜ਼ਾ ਦਿਆਂਗਾ। ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਤੋਂ ਬਦਲਾ ਲਵਾਂਗਾ।’ "

Estes versículos te tocaram? Ore agora!

+581 estão orando agora.

Junte-se à corrente de oração.