6 ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂਕਿ ਤੂੰ ਇਨ੍ਹਾਂ ਲੋਕਾਂ ਨੂੰ ਉਸ ਧਰਤੀ ਦੇ ਵਾਰਸ ਬਣਾਉਣ ਲਈ ਅਗਵਾਈ ਕਰੇਗਾ ਜੋ ਮੈਂ ਉਹਨਾਂ ਦੇ ਪਿਉ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।
7 "ਤੂੰ ਤਕੜਾ ਹੋ ਤੇ ਹੌਸਲਾ ਰੱਖ, ਮੇਰੇ ਸੇਵਕ ਮੋਸ਼ੇਹ ਦੁਆਰਾ ਦਿੱਤੇ ਗਏ ਸਾਰੇ ਕਾਨੂੰਨ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਇਸ ਤੋਂ ਸੱਜੇ ਜਾਂ ਖੱਬੇ ਨਾ ਮੁੜੀ, ਤਾਂ ਜੋ ਤੂੰ ਜਿੱਥੇ ਵੀ ਜਾਵੇਗਾ ਸਫਲ ਹੋਵੇਗਾ। 9 ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।"