43 ਉਹਨਾਂ ਵਿੱਚ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। ਉਸ ਨੇ ਆਪਣੀ ਜੀਵਨ ਦੀ ਸਾਰੀ ਕਮਾਈ ਡਾਕਟਰਾਂ ਤੇ ਖਰਚ ਕਰ ਦਿੱਤੀ ਪਰ ਕੋਈ ਵੀ ਉਸ ਦਾ ਇਲਾਜ਼ ਨਾ ਕਰ ਸਕਿਆ। 44 ਉਹ ਭੀੜ ਦੇ ਵਿੱਚੋਂ ਦੀ ਹੋ ਕੇ ਯਿਸ਼ੂ ਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ ਅਤੇ ਉਸੇ ਵੇਲੇ ਉਸ ਦੇ ਲਹੂ ਵਗਣਾ ਬੰਦ ਹੋ ਗਿਆ।
Publicidade