ਜੀ ਉੱਠਣਾ ਅਤੇ ਵਿਆਹ
23 ਉਸ ਦਿਨ ਸਦੂਕੀ, ਜਿਹੜੇ ਆਖਦੇ ਹਨ ਜੋ ਪੁਨਰ-ਉਥਾਨ22:23 ਪੁਨਰ-ਉਥਾਨ ਅਰਥਾਤ ਮੁਰਦਿਆਂ ਦੇ ਜੀ ਉੱਠਣ ਦਾ ਦਿਨ ਨਹੀਂ ਹੈ ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ। 24 ਉਹਨਾਂ ਨੇ ਕਿਹਾ, "ਗੁਰੂ ਜੀ," ਮੋਸ਼ੇਹ ਨੇ ਆਖਿਆ ਸੀ, "ਜੇ ਕੋਈ ਮਨੁੱਖ ਬੇ-ਔਲਾਦ ਮਰ ਜਾਵੇ, ਤਾਂ ਉਸਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।22:24 ਬਿਵ 25:5-6 25 ਹੁਣ ਸਾਡੇ ਵਿੱਚ ਸੱਤ ਭਰਾ ਸਨ। ਪਹਿਲੇ ਭਰਾ ਨੇ ਵਿਆਹ ਕੀਤਾ ਮਰ ਗਿਆ ਅਤੇ ਬੇ-ਔਲਾਦ ਹੋਣ ਕਰਕੇ, ਆਪਣੇ ਭਰਾ ਦੇ ਲਈ ਆਪਣੀ ਪਤਨੀ ਨੂੰ ਛੱਡ ਗਿਆ। 26 ਅਤੇ ਇਸੇ ਤਰ੍ਹਾਂ ਦੂਸਰੇ ਅਤੇ ਤੀਸਰੇ ਤੋਂ ਲੇ ਕੇ, ਸੱਤਵੇ ਭਰਾ ਤੱਕ ਹੁੰਦਾ ਰਿਹਾ। 27 ਅਤੇ ਆਖਰਕਾਰ, ਉਹ ਔਰਤ ਵੀ ਮਰ ਗਈ। 28 ਤਾਂ ਫਿਰ ਪੁਨਰ-ਉਥਾਨ ਵਾਲੇ ਦਿਨ, ਉਹ ਸੱਤਾ ਦੇ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹਨਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਸੀ?"
29 ਯਿਸ਼ੂ ਨੇ ਜਵਾਬ ਦਿੱਤਾ, "ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਪਵਿੱਤਰ ਸ਼ਾਸਤਰ ਅਤੇ ਪਰਮੇਸ਼ਵਰ ਦੀ ਸ਼ਕਤੀ ਨੂੰ ਨਹੀਂ ਜਾਣਦੇ। 30 ਕਿਉਂ ਜੋ ਪੁਨਰ-ਉਥਾਨ ਵਾਲੇ ਦਿਨ ਨਾ ਲੋਕ ਵਿਆਹ ਕਰਾਉਣਗੇ; ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ; ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। 31 ਪਰ ਪੁਨਰ-ਉਥਾਨ ਦੇ ਦਿਨ ਬਾਰੇ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ਵਰ ਨੇ ਤੁਹਾਨੂੰ ਆਖਿਆ ਸੀ। 32 ‘ਮੈਂ ਅਬਰਾਹਾਮ ਦਾ ਪਰਮੇਸ਼ਵਰ ਹਾਂ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ’?22:32 ਕੂਚ 3:6 ਉਹ ਮੁਰਦਿਆਂ ਦਾ ਨਹੀਂ ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ।"
33 ਜਦੋਂ ਭੀੜ ਨੇ ਇਹ ਸੁਣਿਆ ਤਾਂ ਉਹ ਯਿਸ਼ੂ ਦੇ ਉਪਦੇਸ਼ ਤੋਂ ਹੈਰਾਨ ਹੋ ਗਏ।