9 ਯਬੇਜ਼4:9 ਯਬੇਜ਼ ਅਰਥ ਦਰਦ ਆਪਣੇ ਭਰਾਵਾਂ ਨਾਲੋਂ ਵੱਧ ਆਦਰਯੋਗ ਸੀ। ਉਸਦੀ ਮਾਂ ਨੇ ਉਸਦਾ ਨਾਮ ਯਬੇਜ਼ ਰੱਖਿਆ ਸੀ, "ਮੈਂ ਉਸਨੂੰ ਦਰਦ ਵਿੱਚ ਜਨਮ ਦਿੱਤਾ ਸੀ।" 10 ਅਤੇ ਯਬੇਜ਼ ਨੇ ਇਸਰਾਏਲ ਦੇ ਪਰਮੇਸ਼ਵਰ ਅੱਗੇ ਬੇਨਤੀ ਕਰ ਕੇ ਆਖਿਆ, "ਹਾਏ" ਕਾਸ਼ ਕਿ ਤੂੰ ਮੈਨੂੰ ਸੱਚ ਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ! ਅਤੇ ਪਰਮੇਸ਼ਵਰ ਨੇ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।