16 ਅਤੇ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਵੀਦ ਕੋਲ ਗਿਆ ਅਤੇ ਪਰਮੇਸ਼ਵਰ ਵਿੱਚ ਉਸ ਨੂੰ ਤਸੱਲੀ ਦਿੱਤੀ। 17 ਉਸ ਨੇ ਆਖਿਆ, ਨਾ ਡਰ। "ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਹੀਂ ਪਹੁੰਚੇਗਾ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਤੇਰੇ ਤੋਂ ਬਾਅਦ ਮੇਰਾ ਦੂਸਰਾ ਦਰਜਾ ਹੋਵੇਗਾ। ਇੱਥੋਂ ਤੱਕ ਕਿ ਮੇਰਾ ਪਿਤਾ ਸ਼ਾਊਲ ਵੀ ਇਹ ਜਾਣਦਾ ਹੈ।" 18 ਉਹਨਾਂ ਦੋਹਾਂ ਨੇ ਯਾਹਵੇਹ ਦੇ ਅੱਗੇ ਇੱਕ ਨੇਮ ਬੰਨ੍ਹਿਆ। ਫਿਰ ਯੋਨਾਥਾਨ ਘਰ ਚਲਾ ਗਿਆ ਪਰ ਦਾਵੀਦ ਹੋਰੇਸ਼ ਦੇ ਜੰਗਲ ਵਿੱਚ ਹੀ ਰਿਹਾ।
Publicidade
1 ਸ਼ਮੂਏਲ 23:16-18
OPCV Punjabi Contemporary Version
Em outras traduções
- IRVPUN Indian Revised Version (IRV) - Punjabi
16 ਸ਼ਾਊਲ ਦਾ ਪੁੱਤਰ ਯੋਨਾਥਾਨ ਉੱਠਿਆ ਅਤੇ ਦਾਊਦ ਦੇ ਕੋਲ ਹੋਰੇਸ਼ ਜੰਗਲ ਵਿੱਚ ਜਾ ਕੇ ਉਸ ਨੂੰ ਪਰਮੇਸ਼ੁਰ ਵਿੱਚ ਤਸੱਲੀ ਦਿੱਤੀ। 17 ਉਹ ਨੂੰ ਆਖਿਆ, ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਪਹੁੰਚੇਗਾ ਅਤੇ ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਮੈਂ ਤੇਰੇ ਤੋਂ ਦੂਜੇ ਦਰਜੇ ਤੇ ਹੋਵਾਂਗਾ ਅਤੇ ਇਹ ਗੱਲ ਮੇਰਾ ਪਿਤਾ ਸ਼ਾਊਲ ਵੀ ਜਾਣਦਾ ਹੈ। 18 ਸੋ ਉਨ੍ਹਾਂ ਦੋਹਾਂ ਨੇ ਯਹੋਵਾਹ ਦੇ ਅੱਗੇ ਬਚਨ ਕੀਤਾ ਅਤੇ ਦਾਊਦ ਹੋਰੇਸ਼ ਜੰਗਲ ਵਿੱਚ ਠਹਿਰਿਆ ਰਿਹਾ ਅਤੇ ਯੋਨਾਥਾਨ ਆਪਣੇ ਘਰ ਚਲਾ ਗਿਆ।
Direitos das traduções citadas
Estes versículos te tocaram? Ore agora!
+581 estão orando agora.
Junte-se à corrente de oração.