7 ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, "ਮੇਰੇ ਲਈ ਕੋਈ ਅਜਿਹੀ ਔਰਤ ਭਾਲੋ ਜਿਸ ਦੇ ਭੂਤ ਮਿੱਤਰ ਹੋਣ28:7 ਭੂਤ ਮਿੱਤਰ ਹੋਣ ਅਰਥਾਤ ਜਾਦੂ ਕਰਨ ਵਾਲੀ ਔਰਤ ਤਾਂ ਜੋ ਮੈਂ ਉਸ ਕੋਲੋ ਜਾ ਕੇ ਪੁੱਛ ਸਕਾ।"
ਉਹਨਾਂ ਨੇ ਕਿਹਾ, "ਏਨ-ਦੋਰ ਵਿੱਚ ਇੱਕ ਅਜਿਹੀ ਔਰਤ ਹੈ।"
15 ਸਮੂਏਲ ਨੇ ਸ਼ਾਊਲ ਨੂੰ ਕਿਹਾ, "ਤੂੰ ਮੈਨੂੰ ਬੁਲਾ ਕੇ ਕਿਉਂ ਮੇਰੀ ਸ਼ਾਂਤੀ ਭੰਗ ਕਰ ਰਿਹਾ ਹੈ?"
ਸ਼ਾਊਲ ਨੇ ਕਿਹਾ, "ਮੈਂ ਬਹੁਤ ਦੁਖੀ ਹਾਂ, ਫ਼ਲਿਸਤੀ ਮੇਰੇ ਨਾਲ ਲੜਦੇ ਹਨ, ਅਤੇ ਪਰਮੇਸ਼ਵਰ ਨੇ ਮੈਨੂੰ ਤਿਆਗ ਦਿੱਤਾ ਹੈ। ਉਹ ਹੁਣ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਤਾਂ ਨਬੀਆਂ ਰਾਹੀ ਅਤੇ ਨਾ ਹੀ ਸੁਪਨਿਆਂ ਰਾਹੀ। ਇਸ ਲਈ ਮੈਂ ਤੁਹਾਨੂੰ ਮੇਰੇ ਲਈ ਬੁਲਾਇਆ ਹੈ ਤਾਂ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ।"