Pular para o conteúdo
Publicidade

ਕੂਚ 20:3-11

3 "ਮੇਰੇ ਤੋਂ ਇਲਾਵਾ ਤੁਹਾਡੇ ਲਈ ਕੋਈ ਹੋਰ ਦੇਵਤੇ ਨਾ ਹੋਣ।

4 ਤੁਸੀਂ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਉਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਜਿਹੜੀ ਧਰਤੀ ਦੇ ਹੇਠਲੇ ਪਾਣੀ ਵਿੱਚ ਹੈ। 5 ਤੁਸੀਂ ਉਹਨਾਂ ਦੇ ਅੱਗੇ ਮੱਥਾ ਨਾ ਟੇਕਣਾ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਨਾ ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਇੱਕ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪੁਰਖਿਆਂ ਦੀ ਬੁਰਿਆਈ ਦੀ ਸਜ਼ਾ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ। 6 ਪਰ ਉਹਨਾਂ ਹਜ਼ਾਰਾਂ ਪੀੜ੍ਹੀਆਂ ਨੂੰ ਪਿਆਰ ਕਰਦਾ ਹਾਂ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰਦੇ ਹਨ।

7 ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈਣਾ, ਕਿਉਂਕਿ ਜੋ ਕੋਈ ਉਸਦਾ ਨਾਮ ਵਿਅਰਥ ਲੈਂਦਾ ਹੈ, ਯਾਹਵੇਹ ਉਸਨੂੰ ਨਿਰਦੋਸ਼ ਨਾ ਠਹਿਰਾਵੇਗਾ।

8 ਸਬਤ20:8 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੇ ਦਿਨ ਨੂੰ ਪਵਿੱਤਰ ਸਮਝ ਕੇ ਯਾਦ ਰੱਖ। 9 ਛੇ ਦਿਨ ਤੁਸੀਂ ਮਿਹਨਤ ਕਰੋ ਅਤੇ ਆਪਣਾ ਸਾਰਾ ਕੰਮ ਕਰੋ, 10 ਪਰ ਸੱਤਵਾਂ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਸਬਤ ਦਾ ਦਿਨ ਹੈ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ, ਨਾ ਤੁਸੀਂ, ਨਾ ਤੁਹਾਡੇ ਪੁੱਤਰ, ਨਾ ਤੁਹਾਡੀ ਧੀ, ਨਾ ਤੁਹਾਡੇ ਦਾਸ ਨਾ ਦਾਸੀ, ਨਾ ਤੁਹਾਡੇ ਪਸ਼ੂ, ਨਾ ਕੋਈ ਪਰਦੇਸੀ ਜੋ ਤੁਹਾਡੇ ਨਗਰਾਂ ਵਿੱਚ ਵੱਸਦਾ ਹੈ। 11 ਕਿਉਂਕਿ ਛੇ ਦਿਨਾਂ ਵਿੱਚ ਯਾਹਵੇਹ ਨੇ ਅਕਾਸ਼ ਅਤੇ ਧਰਤੀ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ, ਪਰ ਸੱਤਵੇਂ ਦਿਨ ਉਸਨੇ ਆਰਾਮ ਕੀਤਾ। ਇਸ ਲਈ ਯਾਹਵੇਹ ਨੇ ਸਬਤ ਦੇ ਦਿਨ ਨੂੰ ਅਸੀਸ ਦਿੱਤੀ ਅਤੇ ਇਸਨੂੰ ਪਵਿੱਤਰ ਬਣਾਇਆ।

Estes versículos te tocaram? Ore agora!

+581 estão orando agora.

Junte-se à corrente de oração.