ਵਿਹੜੇ ਦਾ ਨਿਰਮਾਣ
9 "ਤੰਬੂ ਲਈ ਇੱਕ ਵਿਹੜਾ ਬਣਾਓ, ਦੱਖਣ ਦੇ ਪਾਸੇ ਵੱਲ ਸੌ ਹੱਥ27:9 ਸੌ ਹੱਥ ਇਹ ਲਗਭਗ 150 ਫੁੱਟ ਲੰਮਾ ਹੋਵੇ ਅਤੇ ਉਸ ਉੱਤੇ ਉਣੇ ਹੋਏ ਵਧੀਆ ਸੂਤੀ ਪਰਦੇ ਹੋਣ। 10 ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ। 11 ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੇ ਪਰਦੇ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।
12 "ਵਿਹੜੇ ਦਾ ਪੱਛਮੀ ਸਿਰਾ ਪੰਜਾਹ ਹੱਥ ਚੌੜਾ ਹੋਵੇਗਾ ਅਤੇ ਉਸ ਵਿੱਚ ਪਰਦੇ ਹੋਣ, ਦਸ ਥੰਮ੍ਹੀਆਂ ਅਤੇ ਦਸ ਚੀਥੀਆਂ ਹੋਣ। 13 ਪੂਰਬ ਸਿਰੇ ਉੱਤੇ, ਸੂਰਜ ਚੜ੍ਹਨ ਵੱਲ, ਵਿਹੜਾ ਵੀ ਪੰਜਾਹ ਹੱਥ ਚੌੜਾ ਹੋਵੇ। 14 ਦਰਵਾਜ਼ੇ ਦੇ ਇੱਕ ਪਾਸੇ ਦੇ ਪਰਦੇ ਪੰਦਰਾਂ ਹੱਥ ਲੰਬੇ ਹੋਣ, ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ, 15 ਅਤੇ ਦੂਜੇ ਪਾਸੇ ਦੇ ਪਰਦੇ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ।
16 "ਵਿਹੜੇ ਦੇ ਦਰਵਾਜ਼ੇ ਲਈ, ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਵੀਹ ਹੱਥ ਲੰਮਾ ਪਰਦਾ ਇੱਕ ਕਢਾਈ ਦਾ ਕੰਮ ਚਾਰ ਖੰਭਿਆਂ ਅਤੇ ਚਾਰ ਅਧਾਰਾਂ ਵਾਲਾ ਹੋਵੇ। 17 ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ। 18 ਵਿਹੜਾ ਸੌ ਹੱਥ ਲੰਮਾ ਅਤੇ ਪੰਜਾਹ ਹੱਥ ਚੌੜਾ ਹੋਵੇ,27:18 ਇਹ ਲਗਭਗ 150 ਫੁੱਟ ਲੰਬਾ ਅਤੇ 75 ਫੁੱਟ ਪੰਜ ਹੱਥ ਉੱਚੇ ਬਾਰੀਕ ਮਰੋੜੇ ਵੱਧੀਆ ਸੂਤੀ ਦੇ ਪਰਦੇ ਅਤੇ ਪਿੱਤਲ ਦੀਆਂ ਨੀਹਾਂ ਵਾਲਾ ਹੋਵੇ।