5 ਅਤੇ ਮੋਸ਼ੇਹ ਨੂੰ ਕਿਹਾ, "ਲੋਕ ਉਸ ਕੰਮ ਨੂੰ ਪੂਰਾ ਕਰਨ ਲਈ ਲੋੜ ਤੋਂ ਵੱਧ ਲਿਆ ਰਹੇ ਹਨ ਜਿਸਦਾ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।"
6 ਫਿਰ ਮੋਸ਼ੇਹ ਨੇ ਹੁਕਮ ਦਿੱਤਾ ਅਤੇ ਉਹਨਾਂ ਨੇ ਸਾਰੇ ਡੇਰੇ ਵਿੱਚ ਇਹ ਸੰਦੇਸ਼ ਭੇਜਿਆ ਕਿ ਕੋਈ ਵੀ ਆਦਮੀ ਜਾਂ ਔਰਤ ਪਵਿੱਤਰ ਅਸਥਾਨ ਲਈ ਭੇਟ ਵਜੋਂ ਹੋਰ ਕੁਝ ਨਾ ਚੜ੍ਹਾਵੇ ਅਤੇ ਇਸ ਲਈ ਲੋਕਾਂ ਨੂੰ ਹੋਰ ਲਿਆਉਣ ਤੋਂ ਰੋਕਿਆ ਗਿਆ ਸੀ। 7 ਕਿਉਂਕਿ ਹੁਣ ਉਹਨਾਂ ਕੋਲ ਲੋੜ ਤੋਂ ਵੱਧ ਸਮਾਨ ਸੀ।