13 ਪਰ ਉਸ ਸਵਰਗਦੂਤ ਨੇ ਉਸ ਨੂੰ ਕਿਹਾ, "ਹੇ ਜ਼ਕਰਯਾਹ, ਨਾ ਡਰ! ਤੇਰੀ ਪ੍ਰਾਰਥਨਾ ਸੁਣ ਲਈ ਗਈ ਹੈ। ਤੇਰੀ ਪਤਨੀ ਏਲਿਜਾਬੇਥ ਇੱਕ ਪੁੱਤਰ ਜਣੇਗੀ। ਤੂੰ ਉਸ ਦਾ ਨਾਮ ਯੋਹਨ ਰੱਖੀ। 14 ਉਹ ਤੇਰੇ ਲਈ ਖੁਸ਼ੀ ਅਤੇ ਅਨੰਦ ਹੋਵੇਗਾ ਅਤੇ ਅਨੇਕ ਉਸ ਦੇ ਜਨਮ ਦੇ ਕਾਰਣ ਖੁਸ਼ੀ ਮਨਾਓਣਗੇ। 15 ਇਹ ਬਾਲਕ ਪ੍ਰਭੂ ਦੀ ਨਜ਼ਰ ਵਿੱਚ ਮਹਾਨ ਹੋਵੇਗਾ। ਉਹ ਦਾਖਰਸ ਅਤੇ ਸ਼ਰਾਬ ਦਾ ਸੇਵਨ ਕਦੇ ਨਹੀਂ ਕਰੇਂਗਾ ਅਤੇ ਉਹ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੋਵੇਗਾ। 16 ਉਹ ਇਸਰਾਏਲ ਦੇ ਅਨੇਕਾਂ ਲੋਕਾਂ ਨੂੰ ਉਹਨਾਂ ਦੇ ਪ੍ਰਭੂ ਪਰਮੇਸ਼ਵਰ ਕੋਲ ਮੋੜ ਲੈ ਆਵੇਗਾ। 17 ਉਹ ਏਲੀਯਾਹ ਦੀ ਆਤਮਾ ਅਤੇ ਸਮਰੱਥ ਵਿੱਚ ਪ੍ਰਭੂ ਦੇ ਅੱਗੇ ਚੱਲਣ ਵਾਲਾ ਬਣ ਕੇ ਪਿਤਾਵਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਅਤੇ ਅਣ-ਆਗਿਆਕਾਰੀਆਂ ਨੂੰ ਧਰਮੀ ਦੇ ਗਿਆਨ ਵੱਲ ਮੋੜੇਗਾ ਤਾਂ ਕਿ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰ ਸਕੇ।"