ਦਾਵੀਦ ਗਾਥ ਵਿੱਚ
10 ਉਸ ਦਿਨ ਦਾਵੀਦ ਸ਼ਾਊਲ ਤੋਂ ਭੱਜ ਕੇ ਗਾਥ ਦੇ ਰਾਜਾ ਆਕੀਸ਼ ਕੋਲ ਗਿਆ। 11 ਪਰ ਆਕੀਸ਼ ਦੇ ਸੇਵਕਾਂ ਨੇ ਉਸ ਨੂੰ ਆਖਿਆ, ਕੀ ਇਹ ਉਸ ਦੇਸ਼ ਦਾ ਰਾਜਾ ਦਾਵੀਦ ਤਾਂ ਨਹੀਂ ਹੈ? ਕੀ ਉਹ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ:
" ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ,
ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ ਹੈ’?"
12 ਦਾਵੀਦ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿੱਚ ਲਿਆ ਅਤੇ ਗਾਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ। 13 ਸੋ ਉਸ ਨੇ ਉਹਨਾਂ ਦੇ ਸਾਹਮਣੇ ਪਾਗਲ ਹੋਣ ਦਾ ਢੌਂਗ ਕੀਤਾ ਅਤੇ ਜਦੋਂ ਉਹ ਉਹਨਾਂ ਦੇ ਹੱਥਾਂ ਵਿੱਚ ਸੀ ਤਾਂ ਉਸਨੇ ਆਪਣੇ ਆਪ ਨੂੰ ਇੱਕ ਪਾਗਲ ਵਾਂਗ ਪਰਗਟ ਕੀਤਾ, ਡਿਉੜ੍ਹੀ ਦੇ ਦਰਵਾਜ਼ਿਆਂ ਉੱਤੇ ਨਿਸ਼ਾਨ ਬਣਾ ਕੇ ਅਤੇ ਆਪਣੀਆਂ ਲਾਰਾਂ ਦਾੜ੍ਹੀ ਉੱਤੇ ਵਗਾਉਣ ਲੱਗਾ।
14 ਇਹ ਦੇਖ ਆਕੀਸ਼ ਨੇ ਆਪਣੇ ਸੇਵਕਾਂ ਨੂੰ ਕਿਹਾ, "ਵੇਖੋ ਇਹ ਵਿਅਕਤੀ ਤਾਂ ਪਾਗਲ ਹੈ! ਇਸਨੂੰ ਕਿਉਂ ਇੱਥੇ ਲਿਆਏ ਹੋ? 15 ਕੀ ਮੈਨੂੰ ਪਾਗਲਾਂ ਦੀ ਕਮੀ ਹੈ, ਜੋ ਤੁਸੀਂ ਉਸਨੂੰ ਮੇਰੇ ਸਾਹਮਣੇ ਪਾਗਲਪੁਣਾ ਦਿਖਾਉਣ ਲਈ ਲੈ ਕੇ ਆਏ ਹੋ? ਕੀ ਅਜਿਹੇ ਮਨੁੱਖ ਨੂੰ ਮੈਂ ਆਪਣੇ ਘਰ ਦਾ ਮਹਿਮਾਨ ਬਣਾਵਾਂ?"