ਯਿਸ਼ੂ ਯੇਰੂਸ਼ਲੇਮ ਵਿੱਚ ਇੱਕ ਰਾਜੇ ਦੀ ਤਰ੍ਹਾਂ ਆਏ
1 ਜਦੋਂ ਯਿਸ਼ੂ ਅਤੇ ਉਹ ਦੇ ਚੇਲੇ ਯੇਰੂਸ਼ਲੇਮ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਥਫ਼ਗੇ ਕੋਲ ਪਹੁੰਚੇ, ਯਿਸ਼ੂ ਦੋ ਚੇਲਿਆਂ ਨੂੰ ਇਹ ਆਗਿਆ ਨਾਲ ਅੱਗੇ ਭੇਜਦੇ ਹਨ, 2 ਉਹਨਾਂ ਨੂੰ ਕਿਹਾ, "ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਹਮਣੇ ਹੈ ਅਤੇ ਪਿੰਡ ਵਿੱਚ ਵੜਦੇ ਹੀ ਤੁਹਾਨੂੰ ਇੱਕ ਗਧੀ ਬੰਨ੍ਹੀ ਹੋਈ ਮਿਲੇਗੀ ਅਤੇ ਉਸਦੇ ਨਾਲ ਉਸਦਾ ਬੱਚਾ ਵੀ, ਉਸਨੂੰ ਖੋਲ ਕੇ ਮੇਰੇ ਕੋਲ ਲਿਆਓ। 3 ਜੇ ਕੋਈ ਤੁਹਾਨੂੰ ਕੁਝ ਕਹੇ, ਤਾਂ ਆਖਣਾ ਕਿ ਪ੍ਰਭੂ ਨੂੰ ਇਸਦੀ ਜ਼ਰੂਰਤ ਹੈ, ਫਿਰ ਉਹ ਉਸੇ ਵੇਲੇ ਉਹਨਾਂ ਨੂੰ ਭੇਜ ਦੇਣਗੇ।"
4 ਇਹ ਨਬੀ ਦੁਆਰਾ ਕਹੇ ਗਏ ਵਚਨਾਂ ਨੂੰ ਪੂਰਾ ਕਰਨ ਲਈ ਹੋਇਆ:
5 "ਸੀਯੋਨ ਦੀ ਬੇਟੀ ਨੂੰ ਆਖੋ,
‘ਵੇਖੋ, ਤੁਹਾਡਾ ਰਾਜਾ ਅਧੀਨਗੀ ਨਾਲ
ਅਤੇ ਇੱਕ ਗਧੇ ਉੱਤੇ ਸਵਾਰ ਹੋ ਕੇ ਤੁਹਾਡੇ ਕੋਲ ਆਉਂਦਾ ਹੈ,
ਹਾਂ, ਗਧੇ ਦੇ ਬੱਚੇ ਉੱਤੇ, ਭਾਰ ਚੁੱਕਣ ਵਾਲੇ ਦੇ ਗਧੀ ਉੱਤੇ।’ "21:5 ਜ਼ਕ 9:9
6 ਤਦ ਉਹ ਦੇ ਦੋ ਚੇਲੇ ਗਏ ਅਤੇ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਕੀਤਾ। 7 ਅਤੇ ਉਹ ਗਧੀ ਅਤੇ ਉਸ ਦੇ ਬੱਚੇ ਨੂੰ ਲਿਆਏ ਅਤੇ ਉਹਨਾਂ ਉੱਤੇ ਆਪਣੇ ਕੱਪੜੇ ਪਾ ਦਿੱਤੇ ਤਾਂ ਕਿ ਯਿਸ਼ੂ ਉੱਪਰ ਬੈਠ ਗਿਆ। 8 ਭੀੜ ਵਿੱਚੋਂ ਬਹੁਤਿਆਂ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਪਰ ਹੋਰਨਾ ਨੇ ਦਰੱਖ਼ਤਾ ਦੀਆਂ ਟਾਹਣੀਆ ਵੱਢ ਕੇ ਰਾਹ ਵਿੱਚ ਵਿਛਾ ਦਿੱਤੀਆਂ।21:8 ਇਹ ਯਿਸ਼ੂ ਦਾ ਸਤਿਕਾਰ ਕਰਨ ਦਾ ਤਰੀਕਾ ਸੀ 9 ਅਤੇ ਭੀੜ ਜਿਹੜੀ ਯਿਸ਼ੂ ਦੇ ਅੱਗੇ ਅਤੇ ਪਿੱਛੇ ਜਾ ਰਹੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੇ,
"ਹੋਸਨਾ21:9 ਹੋਸਨਾ ਇਬਰਾਨੀ ਭਾਸ਼ਾ ਦਾ ਸ਼ਬਦ ਜਿਸਦਾ ਅਰਥ ਹੈ ਬਚਾਓ ਜੋ ਕਿ ਪ੍ਰਸ਼ੰਸਾ ਦਾ ਇੱਕ ਵਿਅੰਗ ਬਣ ਗਿਆ ਦਾਵੀਦ ਦੇ ਪੁੱਤਰ ਦੀ!"
"ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!"21:9 ਜ਼ਬੂ 118:25-26
"ਹੋਸਨਾ ਉੱਚੇ ਸਵਰਗ ਦੇ ਵਿੱਚ!"
10 ਜਦੋਂ ਯਿਸ਼ੂ ਯੇਰੂਸ਼ਲੇਮ ਵਿੱਚ ਆਏ, ਤਾਂ ਪੂਰੇ ਨਗਰ ਵਿੱਚ ਹਲ-ਚਲ ਮੱਚ ਗਈ ਅਤੇ ਪੁੱਛਣ ਲੱਗੇ, "ਇਹ ਕੌਣ ਹੈ?"
11 ਤਾਂ ਲੋਕਾਂ ਨੇ ਉੱਤਰ ਦਿੱਤਾ, "ਇਹ ਯਿਸ਼ੂ ਹੈ, ਗਲੀਲ ਦੇ ਨਾਜ਼ਰੇਥ ਦਾ ਨਬੀ।"