37 ਯਿਸ਼ੂ ਨੇ ਜਵਾਬ ਦਿੱਤਾ: " ‘ਤੂੰ ਪ੍ਰਭੂ, ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰ।’22:37 ਬਿਵ 6:5 38 ਇਹੀ ਪਹਿਲਾਂ ਅਤੇ ਵੱਡਾ ਹੁਕਮ ਹੈ। 39 ਦੂਸਰਾ ਹੁਕਮ ਇਹ ਹੈ: ‘ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’22:39 ਲੇਵਿ 19:18 40 ਇਹਨਾਂ ਦੋਹਾਂ ਹੁਕਮਾਂ ਤੇ ਬਿਵਸਥਾ ਅਤੇ ਨਬੀਆਂ ਦੇ ਵਚਨ ਟਿਕੇ ਹੋਏ ਹਨ।"